Punjabi News: ਚੀਫ ਟਾਊਨ ਪਲੈਨਰ ਪੰਕਜ ਬਾਵਾ ਨੂੰ ਚੀਫ ਸੈਕਟਰੀ ਅਨੁਰਾਗ ਵਰਮਾ ਨੇ ਸਸਪੈਂਡ ਕਰ ਦਿੱਤਾ ਹੈ। ਫਿਲਹਾਲ ਉਨ੍ਹਾਂ ਨੂੰ ਸਸਪੈਂਡ ਕੀਤੇ ਜਾਣ ਦੇ ਕਾਰਨ ਬਾਰੇ ਫਿਲਹਾਲ ਕੋਈ ਜਾਣਕਾਰੀ ਸਹਾਮਣੇ ਨਹੀਂ ਆਈ। ਪਰ ਪੰਜਾਬ ਦੇ ਚੀਫ ਸੈਕਟਰੀ ਅਨੁਰਾਗ ਵਰਮਾ ਵੱਲੋਂ ਸਸਪੈਂਡ ਕਰਨ ਦੇ ਹੁਕਮਾਂ 'ਤੇ ਜਾਰੀ ਕਰ ਦਿੱਤੇ ਹਨ। ਇਸ ਦੌਰਾਨ ਚੀਫ ਟਾਊਨ ਪਲੈਨਰ ਦਾ ਹੈਡਕੁਆਰਟਰ ਡਾਇਰੈਕਟਰ, ਟਾਊਨ ਐਂਡ ਕੰਟਰੀ ਪਲੈਨਿੰਗ ਪੰਜਾਬ ਦਾ ਦਫ਼ਤਰ ਨੂੰ ਹੀ ਬਣਾਇਆ ਹੈ। ਅਤੇ ਮਾਮਲੇ ਦੀ ਚਾਰਜਸ਼ੀਟ ਬਾਅਦ ਵਿੱਚ ਜਾਰੀ ਕਰਨ ਬਾਰੇ ਵੀ ਲਿਖਿਆ ਗਿਆ ਹੈ। 


COMMERCIAL BREAK
SCROLL TO CONTINUE READING

ਚੀਫ ਸੈਕਟਰੀ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਵਿੱਚ ਲਿਖਿਆ ਗਿਆ ਹੈ। ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮ, 1970 ਦੇ ਨਿਯਮ 4,(1)(ਏ) ਦੇ ਅਨੁਸਾਰ, ਸ਼. ਪੰਕਜ ਬਾਵਾ, ਚੀਫ ਟਾਊਨ ਪਲਾਨਰ, ਡਾਇਰੈਕਟੋਰੇਟ ਆਫ ਟਾਊਨ ਐਂਡ ਕੰਟਰੀ ਪਲੈਨਿੰਗ ਪੰਜਾਬ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ ਅਤੇ ਅਗਲੇ ਹੁਕਮਾਂ ਤੱਕ ਮੁਅੱਤਲੀ ਅਧੀਨ ਰਹੇਗਾ ਅਤੇ; ਚਾਰਜਸ਼ੀਟ ਵੱਖਰੇ ਤੌਰ 'ਤੇ ਜਾਰੀ ਕੀਤੀ ਜਾਵੇਗੀ। ਪੰਕਜ ਬਾਵਾ ਦਾ ਹੈੱਡਕੁਆਰਟਰ ਡਾਇਰੈਕਟਰ, ਟਾਊਨ ਐਂਡ ਕੰਟਰੀ ਪਲੈਨਿੰਗ ਪੰਜਾਬ ਦਾ ਦਫ਼ਤਰ ਹੋਵੇਗਾ। ਮੁਅੱਤਲੀ ਦੀ ਮਿਆਦ ਦੌਰਾਨ ਨਿਯਮਾਂ ਅਨੁਸਾਰ ਗੁਜ਼ਾਰਾ ਭੱਤਾ ਪ੍ਰਾਪਤ ਵੀ ਮਿਲੇਗਾ।


 



ਇਹ ਵੀ ਕਿਹਾ ਜਾਂਦਾ ਹੈ ਕਿ ਪੰਕਜ ਬਾਵਾ ਪਿਛਲੀਆਂ ਵੱਖ-ਵੱਖ ਸਰਕਾਰਾਂ ਦੌਰਾਨ ਪੁੱਡਾ 'ਚ ਵੱਡੇ-ਵੱਡੇ ਕਲੋਨਾਈਜਰਾਂ ਦੇ ਨੇੜੇ ਰਹਿਣ ਕਾਰਨ ਚਰਚਾ 'ਚ ਰਹੇ ਸਨ। ਜਿਨ੍ਹਾਂ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਹੈ।