Nangal News (ਬਿਮਲ ਸ਼ਰਮਾ):  ਧੀਆਂ ਮੁੰਡਿਆਂ ਦੇ ਮੁਕਾਬਲੇ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ। ਲੜਕੀਆਂ ਆਪਣੀਆਂ ਮਿਹਨਤ ਸਦਕੇ ਅਸਮਾਨ ਨੂੰ ਛੂਹ ਰਹੀਆਂ ਹਨ। ਨੰਗਲ ਸ਼ਹਿਰ ਦੀ ਲੜਕੀ ਕ੍ਰਿਤੀ ਬਿਸ਼ਟ ਦੀ ਇੰਡੀਅਨ ਏਅਰ ਫੋਰਸ ਵਿੱਚ ਚੋਣ ਮਗਰੋਂ ਉਸ ਦੀ ਮਿਹਤਨ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।


COMMERCIAL BREAK
SCROLL TO CONTINUE READING

ਕ੍ਰਿਤੀ ਨੇ ਇੰਡੀਆ ਏਅਰ ਫੋਰਸ ਵਿੱਚ ਜਾਣ ਲਈ ਕਈ ਵਾਰ ਟੈਸਟ ਦਿੱਤੇ। ਟੈਸਟ ਵਿਚੋਂ ਹਰ ਵਾਰ ਕਾਮਯਾਬ ਹੋ ਜਾਂਦੀ ਪਰ ਇੰਟਰਵਿਊ ਵਿੱਚ ਉਸ ਨੂੰ ਅਸਫਲਤਾ ਦਾ ਮੂੰਹ ਦੇਖਣਾ ਪੈਂਦਾ ਸੀ। ਪਰ ਉਸ ਨੇ ਮਿਹਨਤ ਦਾ ਲੜ ਨਹੀਂ ਛੱਡਿਆ ਅਤੇ ਆਖਰਕਾਰ ਇੰਟਰਵਿਊ ਨੂੰ ਪਾਸ ਆਪਣਾ ਅਤੇ ਮਾਪਿਆਂ ਦਾ ਨਾਮ ਰੁਸ਼ਨਾਇਆ ਹੈ।


ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੀਆਂ ਤਿੰਨ ਧੀਆਂ ਦੀ ਚੋਣ ਇੰਡੀਅਨ ਏਅਰ ਫਰਸ ਵਿੱਚ ਹੋਈ ਹੈ ਜੋ ਮਾਈ ਭਾਗੋ ਆਰਮਡ ਫੋਰਸ ਪ੍ਰੋਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਮੁਹਾਲੀ ਦੀਆਂ ਮਹਿਲਾ ਕੈਡਿਟ ਹਨ। ਇਨ੍ਹਾਂ ਦੀ ਇੰਡੀਅਨ ਏਅਰ ਫੋਰਸ ਵਿੱਚ ਚੋਣ ਹੋ ਗਈ ਹੈ। ਇਨ੍ਹਾਂ ਨੂੰ ਇੰਡੀਅਨ ਏਅਰ ਫੋਰਸ ਡੂੰਡੀਗਲ ਵਿਖੇ ਪ੍ਰੀ ਕਮਿਸ਼ਨ ਸਿਖਲਾਈ ਲਈ ਚੁਣਿਆ ਗਿਆ।


ਪੰਜਾਬ ਦੀਆਂ ਤਿੰਨ ਧੀਆਂ ਇੱਕ ਪਠਾਨਕੋਟ, ਇੱਕ ਜਲੰਧਰ ਤੇ ਤੀਸਰੀ ਰੋਪੜ ਜ਼ਿਲ੍ਹੇ ਦੇ ਨੰਗਲ ਕਸਬੇ ਤੋਂ ਹੈ । ਨੰਗਲ ਦੀ ਇਸ ਧੀ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਨਾਮ ਕ੍ਰਿਤੀ ਬਿਸ਼ਟ ਹੈ ਜਿਸ ਦੇ ਪਿਤਾ ਪੀਏਸੀਐਲ ਫੈਕਟਰੀ ਨੰਗਲ ਵਿਖੇ ਸੀਨੀਅਰ ਇੰਜੀਨੀਅਰ ਹਨ ਅਤੇ ਮਾਤਾ ਵੀ ਫਾਇਨੈਂਸ ਦੇ ਕਿੱਤੇ ਨਾਲ ਜੁੜੇ ਹੋਏ ਹਨ। ਇੰਡੀਅਨ ਏਅਰ ਫੋਰਸ ਅਕੈਡਮੀ ਵਿੱਚ ਚੁਣੇ ਜਾਣ ਤੇ ਘਰ ਅਤੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ।


ਜ਼ੀ ਮੀਡੀਆ ਨਾਲ ਗੱਲਬਾਤ ਦੌਰਾਨ ਕ੍ਰਿਤੀ ਬ੍ਰਿਸ਼ਟ ਨੇ ਦੱਸਿਆ ਕਿ ਉਸ ਨੇ ਬਚਪਨ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਦੀ ਏਅਰ ਫੋਰਸ ਦੀ ਡਰੈਸ ਵਿੱਚ ਤਸਵੀਰ ਦੇਖੀ ਸੀ ਉਦੋਂ ਤੋਂ ਹੀ ਉਸਦੇ ਮਨ ਵਿੱਚ ਸੀ ਕਿ ਉਹ ਇਹ ਡਰੈਸ ਜ਼ਰੂਰ ਪਹਿਨੇਗੀ ਤੇ ਅੱਜ ਕਾਫੀ ਮਿਹਨਤ ਤੋਂ ਬਾਅਦ ਉਸ ਨੂੰ ਸਫਲਤਾ ਮਿਲਦੀ ਹੋਈ ਪ੍ਰਤੀਤ ਹੋਈ ਹੈ। ਉਸ ਨੇ ਦੱਸਿਆ ਕਿ ਜਿੱਥੇ ਉਸਦੀ ਸਫਲਤਾ ਪਿੱਛੇ ਉਸ ਦੇ ਅਧਿਆਪਕਾਂ ਦਾ ਯੋਗਦਾਨ ਹੈ ਉੱਥੇ ਹੀ ਉਸ ਦੇ ਮਾਤਾ ਪਿਤਾ ਨੇ ਹੀ ਉਸ ਦਾ ਪੂਰਾ ਸਾਥ ਦਿੱਤਾ ਹੈ।


ਕ੍ਰਿਤੀ ਨੇ ਦੱਸਿਆ ਕਿ 12ਵੀਂ ਤੱਕ ਦੀ ਪੜ੍ਹਾਈ ਉਸਨੇ ਕੈਪਟਨ ਅਮੋਲ ਕਾਲੀਆ ਫਰਟੀਲਾਈਜ਼ਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੰਗਲ ਤੋਂ ਕੀਤੀ ਅਤੇ 2019 ਦੇ ਵਿੱਚ ਉਸਦੀ ਐਡਮਿਸ਼ਨ ਮਾਈ ਭਾਗੋ ਆਰਮਡ ਫੋਰਸ ਪ੍ਰੋਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਮੁਹਾਲੀ ਵਿਖੇ ਹੋਈ ਸੀ। ਜਿੱਥੇ ਤਿੰਨ ਸਾਲ ਦੀ ਗ੍ਰੈਜੂਏਸ਼ਨ ਦੇ ਨਾਲ-ਨਾਲ ਆਰਮਡ ਫੋਰਸ ਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ।


ਤਿੰਨ ਸਾਲ ਦੇ ਕੋਰਸ ਤੋਂ ਬਾਅਦ ਦੋ ਸਾਲ ਮੈਂ ਜ਼ਿਆਦਾ ਲਗਾਏ ਕਿਉਂਕਿ ਉਸ ਦਾ ਰਿਟਨ ਟੈਸਟ ਕੰਪਲੀਟ ਹੋ ਜਾਂਦਾ ਸੀ ਮਗਰ ਮੇਰੀ ਇੰਟਰਵਿਊ ਕਲੀਅਰ ਨਹੀਂ ਹੁੰਦੀ ਸੀ ਜਿਸ ਤੋਂ ਬਾਅਦ ਹੁਣ ਪੰਜ ਸਾਲ ਬਾਅਦ ਮੇਰੀ ਸਿਲੈਕਸ਼ਨ ਹੋਈ ਹੈ। ਮੈਂ ਕੁੱਲ 12 ਟੈਸਟ ਦਿੱਤੇ ਜਿਹਦੇ ਵਿੱਚੋਂ 11 ਟੈਸਟ ਕਲੀਅਰ ਹੋ ਗਏ ਸੀ ਮਗਰ ਇੰਟਰਵਿਊ ਕਲੀਅਰ ਨਹੀਂ ਹੋਈ ਸੀ।


ਕੁੱਲ ਅੱਠ ਵਾਰ ਮੇਰਾ ਇੰਟਰਵਿਊ ਹੋਇਆ ਪਹਿਲੇ ਸੱਤ ਇੰਟਰਵਿਊ ਕਲੀਅਰ ਨਹੀਂ ਹੋਏ ਅਤੇ ਇਸ ਵਾਰ ਅੱਠਵਾਂ ਇੰਟਰਵਿਊ ਕਲੀਅਰ ਹੋ ਗਿਆ। ਕ੍ਰਿਤੀ ਨੇ ਦੱਸਿਆ ਕਿ ਜੁਲਾਈ ਦੇ ਪਹਿਲੇ ਹਫਤੇ ਟ੍ਰੇਨਿੰਗ ਸ਼ੁਰੂ ਹੋ ਜਾਵੇਗੀ ਤੇ ਹੁਣ ਅਸੀਂ ਜੁਆਇਨਿੰਗ ਲੈਟਰ ਦਾ ਹੀ ਇੰਤਜ਼ਾਰ ਕਰ ਰਹੇ ਹਾਂ।