Children's day 2022: ਦੇਸ਼ ਭਰ ਵਿੱਚ ਬਾਲ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਅੱਜ ਦੇ ਦਿਨ ਹਰ ਕੋਈ ਬਚਪਨ ਦੀ ਗੱਲ ਕਰ ਰਿਹਾ ਹੈ। ਬਚਪਨ ਜ਼ਿੰਦਗੀ ਦਾ ਸਭ ਤੋਂ ਪਿਆਰਾ ਪੜਾਅ ਹੁੰਦਾ ਹੈ ਅਤੇ ਜ਼ਿੰਦਗੀ 'ਚ ਅੱਗੇ ਵਧਦਿਆਂ ਹਰ ਕੋਈ ਆਪਣੀ ਮਸੂਮੀਅਤ ਨੂੰ ਮਿਸ ਕਰਦਾ ਹੈ। ਬਚਪਨ ਸਭ ਤੋਂ ਨਿਰਾਲਾ ਪੜਾਅ ਹੁੰਦਾ ਹੈ ਅਤੇ ਇਸ ਵਿੱਚ ਕੋਈ ਵੀ ਪੱਖਪਾਤ ਨਹੀਂ ਹੁੰਦਾ।  


COMMERCIAL BREAK
SCROLL TO CONTINUE READING

ਇਸ ਦੌਰਾਨ ਆਓ ਇੱਕ ਵਾਰ ਕੁਝ ਅਜਿਹੇ ਐਕਟਰਾਂ ਦੇ ਬਚਪਨ 'ਤੇ ਨਜ਼ਰ ਮਾਰਦੇ ਹਾਂ ਜੋ ਕਿ ਹਾਲ ਹੀ ਵਿੱਚ ਵੱਡੇ ਪਰਦੇ 'ਤੇ ਅਤੇ OTT 'ਤੇ ਵੱਡਾ ਨਾਮ ਕਮਾ ਰਹੇ ਹਨ। ਬਾਲ ਦਿਵਸ ਮੌਕੇ ਹੋਰਾਂ ਦੇ ਬਚਪਨ ਨੂੰ ਦੇਖਦਿਆਂ ਆਪਣੇ ਚਹਿਰੇ 'ਤੇ ਵੀ ਮੁਸਕਰਾਹਟ ਆ ਜਾਂਦੀ ਹੈ ਅਤੇ ਆਓ ਥੋੜੀ ਖੁਸ਼ੀਆਂ ਵੰਡਦੇ ਹਾਂ।  


Children's day 2022: ਇਨ੍ਹਾਂ ਤਸਵੀਰਾਂ ਵਿੱਚ ਬਾਲੀਵੁੱਡ 'ਚ ਆਪਣਾ ਨਾਮ ਬਣਾਉਣ ਵਾਲੀ ਮਰੁਨਾਲ ਠਾਕੁਰ ਹੈ ਜਿਨ੍ਹਾਂ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ਸੀਤਾ ਰਮਮ ਨੂੰ ਸਮੁੱਚੇ ਭਾਰਤ ਵੱਲੋਂ ਢੇਰ ਸਾਰਾ ਪਿਆਰ ਮਿਲਿਆ। ਇਸ ਦੇ ਨਾਲ ਹਨ OTT 'ਤੇ ਛਾਏ ਰਹਿਣ ਵਾਲੇ ਰਿਤਵਿਕ ਸਹੋਰ ਜਿਨ੍ਹਾਂ ਨੇ OTT 'ਤੇ ਨੌਜਵਾਨ ਪੀੜ੍ਹੀ 'ਚ ਆਪਣਾ ਇੱਕ ਵੱਡਾ ਨਾਮ ਕਮਾਇਆ ਹੈ।  ਜੇਕਰ ਤੁਸੀਂ ਮਿਰਜ਼ਾਪੁਰ ਦੇਖੀ ਹੋਣੀ ਹੈ ਤਾਂ ਤੁਸੀਂ ਸ਼ਵੇਤਾ ਤ੍ਰਿਪਾਠੀ ਸ਼ਰਮਾ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹੋਵੋਗੇ।


ਹੋਰ ਪੜ੍ਹੋ: Gold and Silver price: ਜਾਣੋ, ਵਿਆਹ ਦੇ ਸੀਜ਼ਨ ’ਚ ਕੀ ਹੈ ਤੁਹਾਡੇ ਸ਼ਹਿਰ ’ਚ ਸੋਨੇ ਦਾ ਭਾਅ?


ਇਨ੍ਹਾਂ ਤਸਵੀਰਾਂ ਵਿੱਚ ਪ੍ਰਸਿੱਧ ਸੀਰੀਜ਼ 'ਦ ਫੈਮਿਲੀ ਮੈਨ' ਦੀ ਅਦਾਕਾਰਾ ਪ੍ਰਿਆ ਮਨੀ ਰਾਜ ਵੀ ਹੈ। 'ਦ ਫੈਮਿਲੀ ਮੈਨ' 'ਚ ਇਨ੍ਹਾਂ ਦੀ ਭੂਮਿਕਾ ਦੀ ਮਾਹਿਰਾਂ ਵੱਲੋਂ ਕਾਫ਼ੀ ਤਾਰੀਫ਼ ਕੀਤੀ ਗਈ ਸੀ। ਇਨ੍ਹਾਂ ਵਿੱਚ ਸੋਸ਼ਲ ਮੀਡੀਆ ਅਤੇ OTT 'ਤੇ ਛਾਈ ਰਹਿਣ ਵਾਲੀ ਸ਼੍ਰੇਯਾ ਧਨਵੰਥਰੀ ਵੀ ਹੈ ਜਿਨ੍ਹਾਂ ਨੇ OTT ਦੀਆਂ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ।  ਇਸ ਦੇ ਨਾਲ ਹੀ ਇੱਥੇ OTT ਦੀਆਂ ਛੋਟੀ ਫ਼ਿਲਮਾਂ ਤੇ ਸੀਰੀਜ਼ 'ਚ ਕੰਮ ਕਰਨ ਵਾਲੀ ਅਹਿਸਾਸ ਚੰਨਾ ਵੀ ਹੈ ਜਿਨ੍ਹਾਂ ਨੇ ਛੋਟੇ ਪਰਦੇ 'ਤੇ ਕਾਫ਼ੀ ਨਾਮ ਕਮਾਇਆ ਹੈ।  


 



 


ਤਸਵੀਰਾਂ ਵਿੱਚ 'ਫ਼ੋਰ ਮੋਰ ਸ਼ੋਰਟਸ ਪਲੀਜ਼' ਦੀ ਮੁੱਖ ਭੂਮਿਕਾ ਨਿਭਾਉਣ ਵਾਲੀ ਮਾਨਵੀ ਗਗਰੂ ਵੀ ਹਨ ਜਿਨ੍ਹਾਂ ਨੇ ਮਨੋਰੰਜਨ ਜਗਤ ਵਿੱਚ ਕਾਫ਼ੀ ਨਾਮ ਕਮਾਇਆ ਹੈ।  


ਹੋਰ ਪੜ੍ਹੋ: Kotkapura Murder case: ਡੇਰਾ ਪ੍ਰੇਮੀ ਦੇ ਕਤਲ ਮਾਮਲੇ 'ਚ ਸਬ-ਇੰਸਪੈਕਟਰ ਦਾ ਪੁੱਤਰ ਹਿਰਾਸਤ 'ਚ