Chris Gayle visit to Punjab's Jalandhar news: ਅੰਤਰਰਾਸ਼ਟਰੀ ਕ੍ਰਿਕੇਟ 'ਚ ਧਾਕੜ ਬੱਲੇਬਾਜੀ ਕਰਨ ਵਾਲੇ ਵੈਸਟਇੰਡੀਜ਼ ਦੇ ਆਲਰਾਊਂਡਰ ਖਿਡਾਰੀ ਕ੍ਰਿਸ ਗੇਲ ਮੰਗਲਵਾਰ ਨੂੰ ਪੰਜਾਬ ਦੇ ਜਲੰਧਰ ਦੇ ਸਪੋਰਟਸ ਮਾਰਕਿਟ 'ਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੂੰ ਦੇਖਣ ਲਈ ਲੋਕਾਂ ਦਾ ਹਜੂਮ ਇੱਕਠਾ ਹੋ ਗਿਆ।  


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਮੁਤਾਬਕ ਕ੍ਰਿਸ ਗੇਲ ਜਲੰਧਰ 'ਚ ਕ੍ਰਿਕਟ ਐਕਸੈਸਰੀਜ਼ ਬਣਾਉਣ ਵਾਲੀ ਇੱਕ ਮਸ਼ਹੂਰ ਕੰਪਨੀ ਦੇ ਬਸਤੀ ਖੇਤਰ ਦੇ ਦਫਤਰ ਪਹੁੰਚੇ। ਇਸ ਦੌਰਾਨ ਕੰਪਨੀ ਦੇ ਪ੍ਰਬੰਧਕਾਂ ਦੇ ਨਾਲ-ਨਾਲ ਸਥਾਨਕ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।


ਇਸ ਦੌਰਾਨ ਪੰਜਾਬ ਦੇ ਜਲੰਧਰ ਪਹੁੰਚ ਕੇ ਕ੍ਰਿਸ ਗੇਲ ਨੇ ਕ੍ਰਿਕਟ ਦੇ ਸਾਮਾਨ ਨਾਲ ਜੁੜੀ ਜਾਣਕਾਰੀ ਵੀ ਲਈ। ਇਸ ਤੋਂ ਇਲਾਵਾ ਕ੍ਰਿਸ ਗੇਲ ਨੇ ਕੰਪਨੀ ਵੱਲੋਂ ਬਣਾਏ ਜਾ ਰਹੇ ਉਤਪਾਦਾਂ ਬਾਰੇ ਵੀ ਜਾਣਕਾਰੀ ਲਈ।


ਇਸਦੇ ਨਾਲ ਹੀ ਕ੍ਰਿਸ ਗੇਲ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਬਣਵਾਏ ਗਏ ਮੁਹੱਲਾ ਕਲੀਨਿਕਾਂ ਦੀ ਤਾਰੀਫ਼ ਵੀ ਕੀਤੀ। ਜਿਵੇਂ ਹੀ ਕ੍ਰਿਸ ਗੇਲ ਪੰਜਾਬ ਦੇ ਜਲੰਧਰ ਵਿੱਚ ਪਹੁੰਚੇ ਤਾਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈਆਂ। 


ਇਹ ਵੀ ਪੜ੍ਹੋ: Jio 5G services in Punjab: ਪੰਜਾਬ ਦੇ 2 ਹੋਰ ਸ਼ਹਿਰਾਂ ਵਿੱਚ ਸ਼ੁਰੂ ਹੋਈਆਂ Jio 5G ਦੀਆਂ ਸੇਵਾਵਾਂ


ਦੱਸ ਦਈਏ ਕਿ ਕ੍ਰਿਸ ਗੇਲ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਪੰਜਾਬ ਕਿੰਗਜ਼ ਲਈ ਵੀ ਕ੍ਰਿਕੇਟ ਖੇਡੀ ਹੈ ਅਤੇ ਇਸ ਕਰਕੇ ਉਸਦੇ ਪੰਜਾਬ ਵਿੱਚ ਵੀ ਬਹੁਤ ਸਾਰੇ ਪ੍ਰਸ਼ੰਸਕ ਹਨ। ਦੱਸਣਯੋਗ ਹੈ ਕਿ ਕ੍ਰਿਸ ਗੇਲ ਦੇ ਸਿਰਫ਼ ਪੰਜਾਬ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਬਹੁਤ ਸਾਰੇ ਪ੍ਰਸ਼ੰਸਕ ਹਨ।  


ਉਨ੍ਹਾਂ ਨੇ ਆਪਣੇ ਦੇਸ਼ ਵੈਸਟਇੰਡੀਜ਼ ਲਈ ਅਤੇ ਇੰਡੀਅਨ ਪ੍ਰੀਮੀਅਰ ਲੀਗ ਦੇ ਤਹਿਤ ਭਾਰਤ ਵਿੱਚ ਖੂਬ ਕ੍ਰਿਕੇਟ ਖੇਡੀ ਹੈ ਅਤੇ ਇਸ ਕਰਕੇ ਅੱਜ ਦੇ ਸਮੇਂ ਵਿੱਚ ਹਰ ਕੋਈ ਕ੍ਰਿਸ ਗੇਲ ਨੂੰ ਜਾਣਦਾ ਹੈ।   


ਇਹ ਵੀ ਪੜ੍ਹੋ: Pakistan News: ਪਾਕਿਸਤਾਨ ਵਿੱਚ ਸਥਾਨਕ ਮੁਸਲਮਾਨਾਂ ਵੱਲੋਂ ਇੱਕ ਸਿੱਖ ਤੇ ਉਸਦੀ ਧੀ ਨੂੰ ਜਾਨੋ ਮਾਰਨ ਦੀ ਧਮਕੀ


(For more news update apart from Chris Gayle's visit to Punjab's Jalandhar, stay tuned to Zee PHH)