Ludhiana Clash News: ਯੁਵਕ ਮੇਲੇ `ਚ ਮੁਕਾਬਲੇ ਦੌਰਾਨ ਅੰਮ੍ਰਿਤਸਰ ਤੇ ਚੰਡੀਗੜ੍ਹ ਦੀਆਂ ਟੀਮਾਂ ਵਿਚਾਲੇ ਝੜਪ; ਸੁੱਟੀਆਂ ਕੁਰਸੀ
ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਚੱਲ ਰਹੇ ਯੁਵਕ ਮੇਲੇ ਦੌਰਾਨ ਐਤਵਾਰ ਦੇਰ ਰਾਤ ਨੂੰ ਓਪਨ ਏਅਰ ਥੀਏਟਰ ਸਟੇਜ ਉਪਰ ਹੀ ਦੋ ਟੀਮਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ ਅਤੇ ਮੌਜੂਦ ਲੋਕ ਇਧਰ-ਉਧਰ ਭੱਜਣ ਲੱਗੇ। ਦਰਅਸਲ ਵਿੱਚ ਚੰਡੀਗੜ੍ਹ ਦੀ ਟੀਮ ਵਨ ਐਕਟ ਪੈਨ ਵਿੱਚ ਪ੍ਰਦਰਸ਼ਨ ਕਰ ਰਹੀ ਸੀ। ਇਸ ਤੋਂ ਬਾਅਦ ਜੱਜਾਂ ਨੇ ਚੰਡੀਗੜ੍ਹ ਟੀਮ ਦੇ
Ludhiana Clash News: ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਚੱਲ ਰਹੇ ਯੁਵਕ ਮੇਲੇ ਦੌਰਾਨ ਐਤਵਾਰ ਦੇਰ ਰਾਤ ਨੂੰ ਓਪਨ ਏਅਰ ਥੀਏਟਰ ਸਟੇਜ ਉਪਰ ਹੀ ਦੋ ਟੀਮਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ ਅਤੇ ਮੌਜੂਦ ਲੋਕ ਇਧਰ-ਉਧਰ ਭੱਜਣ ਲੱਗੇ। ਦਰਅਸਲ ਵਿੱਚ ਚੰਡੀਗੜ੍ਹ ਦੀ ਟੀਮ ਵਨ ਐਕਟ ਪੈਨ ਵਿੱਚ ਪ੍ਰਦਰਸ਼ਨ ਕਰ ਰਹੀ ਸੀ। ਇਸ ਤੋਂ ਬਾਅਦ ਜੱਜਾਂ ਨੇ ਚੰਡੀਗੜ੍ਹ ਟੀਮ ਦੇ ਹੱਕ ਵਿੱਚ ਫ਼ੈਸਲਾ ਦਿੱਤਾ। ਜੱਜਾਂ ਦੇ ਫੈਸਲੇ ਤੋਂ ਅੰਮ੍ਰਿਤਸਰ ਦੀ ਟੀਮ ਨਾਰਾਜ਼ ਹੋ ਗਈ। ਉਸ ਨੇ ਪਹਿਲਾਂ ਤਿੰਨ ਜੱਜਾਂ ਨਾਲ ਬਹਿਸ ਕੀਤੀ ਅਤੇ ਫਿਰ ਸਟੇਜ 'ਤੇ ਮੌਜੂਦ ਚੰਡੀਗੜ੍ਹ ਟੀਮ ਦੇ ਮੈਂਬਰਾਂ 'ਤੇ ਹਮਲਾ ਕਰ ਦਿੱਤਾ। ਪਹਿਲਾਂ ਯੁਵਕ ਮੇਲੇ 'ਚ ਜਦੋਂ ਜੱਜਾਂ ਨੇ ਚੰਡੀਗੜ੍ਹ ਟੀਮ ਦੇ ਹੱਕ 'ਚ ਫੈਸਲਾ ਦਿੱਤਾ ਤਾਂ ਅੰਮ੍ਰਿਤਸਰ ਦੀ ਟੀਮ ਭੜਕ ਗਈ। ਜੱਜਾਂ ਨਾਲ ਬਦਸਲੂਕੀ ਕਰਨ ਤੋਂ ਬਾਅਦ ਹੰਗਾਮਾ ਮਚਾ ਦਿੱਤਾ। ਉਨ੍ਹਾਂ ਵਿਚਾਲੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਬਾਅਦ ਵਿੱਚ ਉਨ੍ਹਾਂ ਨੇ ਇਕ-ਦੂਜੇ 'ਤੇ ਕੁਰਸੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਸੀਨੀਅਰ ਅਧਿਕਾਰੀ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਮਿਲੀ ਜਾਣਕਾਰੀ ਅਨੁਸਾਰ ਦੋਵਾਂ ਟੀਮਾਂ ਨੂੰ ਸਵੇਰੇ ਬੁਲਾਇਆ ਗਿਆ ਹੈ ਅਤੇ ਫਿਰ ਅਗਲੀ ਕਾਰਵਾਈ ਕੀਤੀ ਜਾਵੇਗੀ।