Hoshiarpur Clash News: ਹੁਸ਼ਿਆਰਪੁਰ `ਚ ਕਾਂਗਰਸ ਤੇ `ਆਪ` ਵਿਚਾਲੇ ਝੜਪ; ਕਾਂਗਰਸੀ ਵਰਕਰ ਗੰਭੀਰ ਰੂਪ ਵਿੱਚ ਜ਼ਖ਼ਮੀ
ਹੁਸ਼ਿਆਸਪੁਰ ਦਸੂਹਾ ਮਾਰਗ ਉਤੇ ਸਥਿਤ ਕਸਬਾ ਹਰਿਆਣਾ ਵਿੱਚ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ 2 ਗੁੱਟਾਂ ਵਿਚਕਾਰ ਝੜਪ ਹੋ ਗਈ। ਦੇਖਦੇ ਹੀ ਦੇਖਦੇ ਇਹ ਲੜਾਈ ਖੂਨੀ ਰੂਪ ਧਾਰਨ ਕਰ ਗਈ ਜਿਸ ਵਿੱਚ ਕਾਂਗਰਸ ਦਾ ਇੱਕ ਵਰਕਰ ਵੀ ਗੰਭੀਰ ਜ਼ਖਮੀ ਹੋ ਗਿਆ ਹੈ ਜਿਸਨੂੰ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਭੂੰਗਾ ਵਿਖੇ ਲਿਜਾਇਆ ਗਿਆ ਜਿੱਥੋਂ ਕਿ ਡਾਕਟਰਾਂ
Hoshiarpur Clash News: ਹੁਸ਼ਿਆਸਪੁਰ ਦਸੂਹਾ ਮਾਰਗ ਉਤੇ ਸਥਿਤ ਕਸਬਾ ਹਰਿਆਣਾ ਵਿੱਚ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ 2 ਗੁੱਟਾਂ ਵਿਚਕਾਰ ਝੜਪ ਹੋ ਗਈ। ਦੇਖਦੇ ਹੀ ਦੇਖਦੇ ਇਹ ਲੜਾਈ ਖੂਨੀ ਰੂਪ ਧਾਰਨ ਕਰ ਗਈ ਜਿਸ ਵਿੱਚ ਕਾਂਗਰਸ ਦਾ ਇੱਕ ਵਰਕਰ ਵੀ ਗੰਭੀਰ ਜ਼ਖਮੀ ਹੋ ਗਿਆ ਹੈ ਜਿਸਨੂੰ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਭੂੰਗਾ ਵਿਖੇ ਲਿਜਾਇਆ ਗਿਆ ਜਿੱਥੋਂ ਕਿ ਡਾਕਟਰਾਂ ਵੱਲੋਂ ਉਸਨੂੰ ਹੁਸ਼ਿਆਰਪੁਰ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ।
ਜ਼ਖਮੀ ਹੋਏ ਵਿਅਕਤੀ ਦੀ ਪਛਾਣ ਹਿਮਾਂਸ਼ੂ ਕੌਸ਼ਲ ਪੁੱਤਰ ਪ੍ਰਵੀਨ ਕੋਸ਼ਲ ਵਜੋਂ ਹੋਈ ਹੈ ਜੋ ਕਿ ਹਰਿਆਣਾ ਦੇ ਹੀ ਰਹਿਣ ਵਾਲਾ ਹੈ। ਘਟਨਾ ਤੋਂ ਤੁਰੰਤ ਬਾਅਦ ਸਰਕਾਰੀ ਹਸਪਤਾਲ ਵਿੱਚ ਕਾਂਗਰਸ ਦੀ ਉਮੀਦਵਾਰ ਯਾਮਿਨੀ ਗੋਮਰ ਵੀ ਮੌਕੇ ਉਤੇ ਪਹੁੰਚ ਗਈ। ਇਸ ਘਟਨਾ ਨੂੰ ਆਮ ਆਦਮੀ ਪਾਰਟੀ ਦੀ ਸ਼ਰੇਆਮ ਗੁੰਡਾਗਰਦੀ ਦੱਸਿਆ। ਜ਼ਖਮੀ ਹੋਏ ਵਿਅਕਤੀ ਹਿਮਾਂਸ਼ੂ ਦਾ ਕਹਿਣਾ ਹੈ ਕਿ ਉਹ ਅੱਜ ਕਾਂਗਰਸ ਦੇ ਬੂਥ ਉਤੇ ਮੌਜੂਦ ਸੀ ਤੇ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਬੂਥ ਉਤੇ ਮੌਜੂਦ ਸੰਜੀਵ ਕਪਿਲਾ ਉਰਫ ਮਿੱਠੂ ਜਿਸਦੀ ਘਰਵਾਲੀ ਕੌਂਸਲਰ ਹੈ ਤੇ ਭਰਾ ਨਗਰ ਕੌਂਸਲ ਦਾ ਪ੍ਰਧਾਨ ਹੈ ਵੱਲੋਂ ਉਸਨੂੰ ਗਾਲ੍ਹਾ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ।
ਇਸ ਦੌਰਾਨ ਉਸਦੇ ਪੁੱਤਰ ਵੱਲੋਂ ਅੱਖਾਂ ਦਾ ਸਪਰੇਅ ਪਾ ਕੇ ਉਸਦੇ ਡਾਟ ਮਾਰੇ ਤੇ ਹੋਰ ਵੀ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਲਹੂ ਲੁਹਾਨ ਹੋ ਗਿਆ। ਹਿਮਾਂਸ਼ੂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੁਰਾਣੀ ਰੰਜ਼ਿਸ਼ ਹੈ ਤੇ ਇਸੇ ਕਾਰਨ ਹੀ ਸੰਜੀਵ ਕਪਿਲਾ ਅਤੇ ਉਸਦੇ ਪੁੱਤ ਵੱਲੋਂ ਉਸ ਉਪਰ ਹਮਲਾ ਕੀਤਾ ਗਿਆ ਹੈ। ਦੂਜੇ ਪਾਸੇ ਸੰਜੀਵ ਕਪਿਲਾ ਦਾ ਕਹਿਣਾ ਹੈ ਕਿ ਹਿਮਾਂਸ਼ੂ ਅਕਸਰ ਮੁਹੱਲੇ ਚ ਗੁੰਡਾਗਰਦੀ ਕਰਦਾ ਹੈ ਅਤੇ ਇਸ ਉਤੇ ਪਹਿਲਾਂ ਵੀ ਕਈ ਵਾਰ ਥਾਣੇ ਵਿੱਚ ਸ਼ਿਕਾਇਤਾਂ ਦਿੱਤੀਆਂ ਹੋਈਆਂ ਹਨ ਪਰ ਪੁਲਿਸ ਇਸ ਉਪਰ ਕੋਈ ਕਾਰਵਾਈ ਨਹੀਂ ਕਰਦੀ ਤੇ ਅੱਜ ਵੀ ਹਿਮਾਂਸ਼ੂ ਵੱਲੋਂ ਪਹਿਲਾਂ ਉਸਨੂੰ ਗਾਲ੍ਹਾਂ ਕੱਢੀਆਂ ਗਈਆਂ ਜਿਸ ਕਾਰਨ ਦੋਵੇਂ ਧਿਰਾਂ ਹੱਥੋਪਾਈ ਹੋਈ।
ਇਹ ਵੀ ਪੜ੍ਹੋ : Punjab Exit Poll Results 2024 Live: ਦੇਸ਼ 'ਚ ਕਿਸ ਦੀ ਬਣ ਸਕਦੀ ਸਰਕਾਰ, ਜ਼ੀ ਮੀਡੀਆ ਉਤੇ ਦੇਖੋ ਲਾਈਵ ਐਗਜ਼ਿਟ ਪੋਲ
ਸਿਵਲ ਹਸਪਤਾਲ ਵਿੱਚ ਜ਼ਖਮੀ ਹਿਮਾਂਸ਼ੂ ਦੇ ਬਿਆਨ ਲੈਣ ਲਈ ਥਾਣਾ ਹਰਿਆਣਾ ਦੇ ਐਸਐਚਓ ਇੰਸਪੈਕਟਰ ਸਤਵਿੰਦਰ ਸਿੰਘ ਪਹੁੰਚੇ ਤੇ ਸਾਰੇ ਮਾਮਲੇ ਦੀ ਜਾਣਕਾਰੀ ਲਈ। ਇਸ ਦੌਰਾਨ ਐਸਪੀ ਹੈਡ ਕੁਆਰਟਰ ਮਨੋਜ ਕੁਮਾਰ ਵੀ ਮੌਕੇ ’ਤੇ ਪਹੁੰਚੇ ਅਤੇ ਕਾਨੂਨ ਅਨੁਸਾਰ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ : Punjab Lok Sabha Election 2024 Voting Live: ਪੰਜਾਬ ਵਿੱਚ ਦੁਪਹਿਰ 3 ਵਜੇ ਤੱਕ 46.38% ਵੋਟਿੰਗ ਹੋਈ