Malout News: ਸਿਵਲ ਹਸਪਤਾਲ ਵਿੱਚ ਦੋ ਧਿਰਾਂ ਵਿਚਾਲੇ ਚੱਲੇ ਘਸੁੰਨ-ਮੁੱਕੇ; ਸਾਰੀ ਘਟਨਾ ਸੀਸੀਸੀਟੀਵੀ `ਚ ਕੈਦ
ਮਲੋਟ ਸਿਵਲ ਹਸਪਤਾਲ `ਚ ਦੋ ਧਿਰਾਂ ਵਿਚਕਾਰ ਰਾਤ ਨੂੰ ਆਪਸ ਵਿੱਚ ਲੜਾਈ ਹੋ ਗਈ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ। ਦੋਵੇਂ ਧਿਰਾਂ ਨੇ ਇੱਕ ਦੂਜੇ ਉਤੇ ਗੰਭੀਰ ਦੋਸ਼ ਲਗਾਏ ਹਨ। ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਸ਼ਰਾਬ ਦੇ ਠੇਕੇਦਾਰ ਦੇ ਕਰਿੰਦਿਆਂ ਨੇ ਦੱਸਿਆ ਕਿ ਇਹ ਲੋ
Malout News: ਮਲੋਟ ਸਿਵਲ ਹਸਪਤਾਲ 'ਚ ਦੋ ਧਿਰਾਂ ਵਿਚਕਾਰ ਰਾਤ ਨੂੰ ਆਪਸ ਵਿੱਚ ਲੜਾਈ ਹੋ ਗਈ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ। ਦੋਵੇਂ ਧਿਰਾਂ ਨੇ ਇੱਕ ਦੂਜੇ ਉਤੇ ਗੰਭੀਰ ਦੋਸ਼ ਲਗਾਏ ਹਨ।
ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਸ਼ਰਾਬ ਦੇ ਠੇਕੇਦਾਰ ਦੇ ਕਰਿੰਦਿਆਂ ਨੇ ਦੱਸਿਆ ਕਿ ਇਹ ਲੋਕ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੇ ਸਨ ਅਸੀਂ ਇਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਤਾਂ ਇਨ੍ਹਾਂ ਨੇ ਸਾਡੇ ਉਪਰ ਹਮਲਾ ਕਰਕੇ ਸਾਡੇ ਆਦਮੀਆਂ ਨੂੰ ਜ਼ਖ਼ਮੀ ਕਰ ਦਿੱਤਾ ਤਾਂ ਜਦੋਂ ਅਸੀਂ ਇਲਾਜ ਲਈ ਸਿਵਲ ਹਸਪਤਾਲ ਸੀ ਤਾਂ ਇਨ੍ਹਾਂ ਨੇ ਕੁਝ ਲੋਕਾਂ ਸਮੇਤ ਹਥਿਆਰਾਂ ਸਮੇਤ ਸ਼ਰੇਆਮ ਹਮਲਾ ਕਰਦੇ ਗੁੰਡਾਗਰਦੀ ਕੀਤੀ। ਜਿਸ ਦੀ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੈ।
ਦੂਜੇ ਪਾਸੇ ਦੂਜੀ ਧਿਰ ਦਾ ਕਹਿਣਾ ਹੈ ਉਕਤ ਠੇਕੇਦਾਰਾਂ ਦੇ ਕਰਿੰਦਿਆਂ ਨੇ ਸ਼ਰੇਆਮ ਸਾਡੇ ਘਰ ਆ ਕੇ ਗੁੰਡਾਗਰਦੀ ਕੀਤੀ ਅਤੇ ਸਾਡੀ ਇੱਕ ਲੜਕੀ ਸਮੇਤ ਤਿੰਨ ਵਿਅਕਤੀਆ ਨੂੰ ਜ਼ਖ਼ਮੀ ਕਰ ਦਿੱਤਾ ਜਿਸ ਦੀ ਵੀਡੀਓ ਵੀ ਸੀਸੀਟੀਵੀ ਵਿਚ ਕੈਦ ਹੈ। ਹਸਪਤਾਲ ਵਿਚ ਕੋਈ ਲੜਾਈ ਨਹੀਂ ਕੀਤੀ ਬਲਕਿ ਉਨ੍ਹਾਂ ਵੱਲੋਂ ਕੀਤੀ ਗਈ ਹੈ।
ਜਦੋਂ ਸਿਟੀ ਮਲੋਟ ਪੁਲਿਸ ਦੇ ਥਾਣਾ ਮੁਖੀ ਹਰਪ੍ਰੀਤ ਕੌਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਅਜੇ ਹਸਪਤਾਲ ਤੋਂ ਰੁਕਾ ਮਿਲਿਆ ਜਿਸ ਘਟਨਾ ਬਾਰੇ ਅਜੇ ਜਾਂਚ ਕੀਤੀ ਜਾ ਰਹੀ ਹੈ । ਗੌਰਤਲਬ ਹੈ ਕੇ ਇਹ ਰਾਤ ਦੀ ਘਟਨਾ ਹੈ ਦੇ ਬਾਵਜੂਦ ਵੀ ਅਜੇ ਪੁਲਿਸ ਨੇ ਦੋਵੇਂ ਧਿਰਾਂ ਦੀ ਬਿਆਨ ਦਰਜ ਨਹੀਂ ਕੀਤੇ।