Punjab News: CM ਭਗਵੰਤ ਮਾਨ 4 ਦਸਬੰਰ ਨੂੰ ਕਰਨਗੇ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ
Punjab News: CM ਭਗਵੰਤ ਮਾਨ 4 ਦਸਬੰਰ ਨੂੰ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ ਕਰਨਗੇ।
Shaheed Bhagat Singh statue: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ। ਦਰਅਸਲ ਐਲਾਨ ਦੌਰਾਨ ਕਿਹਾ ਹੈ ਕਿ 4 ਦਸਬੰਰ ਨੂੰ ਉਹ ਮੁਹਾਲੀ ਏਅਰਪੋਰਟ ਉੱਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ ਕਰਨਗੇ। ਚੰਡੀਗੜ੍ਹ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਹਵਾਈ ਅੱਡੇ 'ਤੇ ਭਗਤ ਸਿੰਘ ਦੇ ਬੁੱਤ (Shaheed Bhagat Singh statue) ਦੇ ਉਦਘਾਟਨ ਨੂੰ ਲੈ ਕੇ ਭਾਜਪਾ ਵੱਲੋਂ ਦਿੱਤੇ ਅਲਟੀਮੇਟਮ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ।
4 ਦਸੰਬਰ ਨੂੰ ਕੀਤਾ ਜਾਵੇਗਾ ਉਦਘਾਟਨ
ਮੁਹਾਲੀ ਦੇ ਡੀਸੀ ਵੱਲੋਂ ਅੱਜ ਭਾਵ ਸੋਮਵਾਰ ਨੂੰ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਸ ਦਾ ਉਦਘਾਟਨ 4 ਦਸੰਬਰ (Shaheed Bhagat Singh statue) ਨੂੰ ਕੀਤਾ ਜਾਵੇਗਾ। ਭਾਜਪਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ 72 ਘੰਟਿਆਂ ਅੰਦਰ ਬੁੱਤ ਦਾ ਉਦਘਾਟਨ ਕਰਨ ਦਾ ਅਲਟੀਮੇਟਮ ਦਿੱਤਾ ਸੀ ਜੋ ਕਿ ਕੱਲ੍ਹ (1 ਦਸੰਬਰ) ਨੂੰ ਪੂਰਾ ਹੋ ਗਿਆ। ਅੱਜ ਭਾਜਪਾ ਆਗੂਆਂ ਨੇ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ ਕਰਨ ਲਈ ਸ਼ਹੀਦ-ਏ-ਆਜ਼ਮ ਭਗਤ ਸਿੰਘ ਹਵਾਈ ਅੱਡੇ ’ਤੇ ਜਾਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ: BJP Protest: ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਲੈ ਕੇ ਭਾਜਪਾ ਅੱਜ ਮੋਹਾਲੀ ਵਿੱਚ ਕਰੇਗੀ ਰੋਸ ਪ੍ਰਦਰਸ਼ਨ
ਪਰ ਇਸ ਤੋਂ ਪਹਿਲਾਂ ਹੀ ਸਰਕਾਰ ਨੇ ਉਕਤ ਬੁੱਤ ਦਾ ਉਦਘਾਟਨ ਕਰਨ ਦਾ ਐਲਾਨ ਕਰ ਦਿੱਤਾ ਹੈ। ਡੀਸੀ ਮੋਹਾਲੀ ਆਸ਼ਿਕਾ ਜੈਨ ਨੇ ਦੱਸਿਆ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 4 ਦਸੰਬਰ 2024 ਨੂੰ ਮੋਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ ਕਰਨਗੇ।
ਗੌਰਤਲਬ ਹੈ ਕਿ ਮੋਹਾਲੀ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਹਵਾਈ ਅੱਡੇ 'ਤੇ ਸ਼ਹੀਦ ਭਗਤ ਸਿੰਘ ਦੇ ਬੁੱਤ (Shaheed Bhagat Singh statue) ਦੇ ਉਦਘਾਟਨ ਨੂੰ ਲੈ ਕੇ ਪੰਜਾਬ 'ਚ ਸਿਆਸਤ ਗਰਮਾ ਗਈ ਸੀ। ਭਾਜਪਾ ਨੇ ਇਸ ਬੁੱਤ ਨੂੰ ਲੋਕਅਰਪਣ ਨਾ ਕਰਨ ਉਤੇ ਰੋਸ ਜ਼ਾਹਿਰ ਕੀਤਾ। ਭਾਜਪਾ ਅੱਜ ਮੋਹਾਲੀ ਵਿੱਚ ਰੋਸ ਪ੍ਰਦਰਸ਼ਨ ਕਰ ਰਹੀ ਸੀ। ਭਾਜਪਾ ਨੇ 2 ਦਸੰਬਰ ਤੱਕ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ।
ਇਹ ਵੀ ਪੜ੍ਹੋ: Punjab and Chandigarh Holiday: ਪੰਜਾਬ ਅਤੇ ਚੰਡੀਗੜ੍ਹ 'ਚ ਇਸ ਦਿਨ ਸਰਕਾਰੀ ਛੁੱਟੀ, ਨੋਟੀਫਿਕੇਸ਼ਨ ਵੀ ਜਾਰੀ