Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਉਪਰੰਤ ਮੁੱਖ ਮੰਤਰੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਕਿਹਾ ਕਿ ਰਾਈਸ ਮਿਲਰਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੀਆਂ ਸਾਰੀਆਂ ਮੰਗਾਂ ਕੇਂਦਰ ਸਰਕਾਰ ਨਾਲ ਜੁੜੀਆਂ ਹਨ। ਭਾਵੇਂ ਉਹ ਟਰਾਂਸਪੋਟੇਸ਼ਨ ਹੋਵੇ ਜਾਂ ਕੰਪਨਸੇਸ਼ਨ ਹੋਵੇ। ਪੰਜਾਬ ਨਾਲ ਸੰਬੰਧਤ ਸ਼ੈਲਰ ਮਾਲਕਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ।


COMMERCIAL BREAK
SCROLL TO CONTINUE READING

ਮੁੱਖ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੋਂ ਪੋਸਟ ਕਰਦਿਆਂ ਲਿਖਿਆ ਕਿ...



ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੇਂਦਰੀਪੂਲ ਵਿਚ ਸਭ ਤੋਂ ਵੱਧ ਯੋਗਦਾਨ ਪਾ ਰਿਹਾ ਹੈ। 180 ਲੱਖ ਮੀਟਰਕ ਟਨ ਕਣਕ ਅਤੇ 120 ਲੱਖ ਮੀਟਰਕ ਟਨ ਝੋਨਾ ਪਿਛਲੇ ਸਾਲ ਵਾਲਾ ਪਿਆ ਹੈ, ਜਿਸ ਦੇ ਚੱਲਦੇ ਰਾਈਸ ਮਿਲਰਾਂ ਦਾ ਵਿਸ਼ਵਾਸ ਟੁੱਟਿਆ ਹੋਇਆ ਹੈ। ਜਿਨ੍ਹਾਂ ਦਾ ਆਖਣਾ ਹੈ ਕਿ ਜੇਕਰ ਪਹਿਲਾਂ ਵਾਲਾ ਅਨਾਜ ਨਹੀਂ ਚੁੱਕਿਆ ਤਾਂ ਇਸ ਵਾਰ ਕਿੱਥੋਂ ਚੁੱਕਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਕਿਸਾਨਾਂ, ਆੜ੍ਹਤੀਆਂ ਅਤੇ ਰਾਈਸ ਮਿਲਰ ਮਾਲਕਾਂ ਨਾਲ ਹੈ। ਕੇਂਦਰ ਸਰਕਾਰ ਪਹਿਲਾਂ ਵਾਲੀ ਪ੍ਰਕਿਰਿਆ ਜਾਰੀ ਰੱਖੇ ਤਾਂ ਜੋ ਪਿਛਲੀ ਵਾਰ ਦਾ ਅਨਾਜ ਚੁੱਕ ਕੇ ਜਗ੍ਹਾ ਖਾਲ੍ਹੀ ਹੋਵੇ ਅਤੇ ਹੋਰ ਅਨਾਜ ਸਟੋਰ ਕੀਤਾ ਜਾ ਸਕੇ।