Punjab News: ਸੂਬੇ ਵਿੱਚ ਝੋਨੇ ਦੀ ਖ਼ਰੀਦ ਅਤੇ ਮੰਡੀਆਂ ਦੇ ਸੁਚਾਰੂ ਲਗਾਤਾਰ ਯਕੀਨੀ ਬਣਾਉਣ ਦੇ ਮੰਤਵ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੰਬੰਧਿਤ ਅਧਿਕਾਰੀਆਂ ਨਾਲ਼ ਬੈਠਕ ਕੀਤੀ। ਮੁੱਖ ਮੰਤਰੀ ਨੇ  ਨਿਰਦੇਸ਼ ਦਿੱਤੇ ਕਿ ਸੂਬੇ ਭਰ 'ਚ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਖ਼ਤ ਮਿਹਨਤ ਨਾਲ਼ ਪਾਲ਼ੀ ਫ਼ਸਲ ਬਦਲੇ ਉਹਨਾਂ ਦੀ ਬਣਦੀ ਰਕਮ ਦਾ ਭੁਗਤਾਨ ਤੁਰੰਤ ਕੀਤਾ ਜਾਵੇ।


COMMERCIAL BREAK
SCROLL TO CONTINUE READING

ਮੀਟਿੰਗ ਤੋਂ ਬਾਅਦ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਲਗਭਗ 24 ਲੱਖ ਮੀਟ੍ਰਿਕ ਟਨ ਝੋਨਾ ਮੰਡੀਆਂ ਵਿੱਚ ਪਹੁੰਚ ਚੁੱਕਿਆ ਹੈ। ਜਿਸ ਵਿਚੋਂ 22.50 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ ਅਤੇ 4.50 ਲੱਖ ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ 4000 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿਚ ਪਹੁੰਚੇ ਚੁੱਕੇ ਹਨ। 


ਇਹ ਵੀ ਪੜ੍ਹੋ: Mega PTM: ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਐਲਾਨ, ਭਲਕੇ ਪੰਜਾਬ ਦੇ ਸਕੂਲਾਂ 'ਚ ਹੋਣਗੀਆਂ ਮੈਗਾ PTM


ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼ੈਲਰ ਮਾਲਕਾਂ ਨੂੰ ਰਾਹਤ ਦਿੰਦਿਆ 50 ਤੋਂ ਘਟਾ ਕੇ 10 ਰੁਪਏ RO ਫੀਸ ਕੀਤੀ ਗਈ ਹੈ। ਪਹਿਲਾਂ ਨਵੀਆਂ ਮਿੱਲਾਂ ਨੂੰ ਪੂਰਾ ਝੋਨਾ ਨਹੀਂ ਮਿਲਦਾ ਸੀ, ਇਸ ਵਾਰ ਸਾਰੀਆਂ ਮਿੱਲਾਂ ਨੂੰ ਬਰਾਬਰ ਝੋਨਾ ਮਿਲੇਗਾ। ਬੀਆਰ ਐਲ ਦੇ ਅਧੀਨ ਭਾਈਵਾਲਾਂ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ ਜਿਸ ਵਿੱਚ 200 ਮਿੱਲਾਂ ਹੋਣਗੀਆਂ। ਮੰਤਰੀ ਲਾਲ ਚੰਦ ਨੇ ਇੱਕ ਵਾਰ ਫਿਰ ਤੋਂ ਕਿਹਾ ਹੈ ਕਿ ਕਿਸਾਨਾਂ ਨੂੰ ਮੰਡੀ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।


ਇਹ ਵੀ ਪੜ੍ਹੋ: Amritsar News: ਪਿੰਡ ਮੂਲੇ ਚੱਕ 'ਚ ਡੇਅਰੀ ਮਾਲਕ ਨਾਲ ਨਿਹੰਗ ਦੇ ਬਾਣੇ 'ਚ ਆਏ ਕੁਝ ਲੋਕਾਂ ਨੇ ਕੀਤੀ ਲੁੱਟ