Sunil Jakhar News:  ਸੁਨੀਲ ਜਾਖੜ ਸੰਸਦੀ ਉਮੀਦਵਾਰਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਵਿੱਚ ਵੱਖ-ਵੱਖ ਆਗੂ ਭਾਵੇਂ ਡਾ. ਸੰਦੀਪ ਪਾਠਕ, ਰਾਘਵ ਜਾਂ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗਾਂ ਕਰ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਕਿਸੇ ਵੇਲੇ ਵੀ ਸੈਕਟਰ 2 ਦੀ ਕੋਠੀ ਛੱਡਣੀ ਪੈ ਸਕਦੀ ਹੈ। ਰਵਨੀਤ ਬਿੱਟੂ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਭਾਜਪਾ ਦਫਤਰ ਪੁੱਜੇ।


COMMERCIAL BREAK
SCROLL TO CONTINUE READING

ਇਸ ਦੌਰਾਨ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਲਈ ਯਤਨ ਸਿਰਫ਼ ਇੱਕ ਐਂਡ ਤੋਂ ਨਹੀਂ ਸਾਰਿਆਂ ਨੇ ਮਿਲਜੁਲ ਕੀਤੇ ਹਨ। ਭਾਜਪਾ ਦੇ ਮੰਡਲ ਪ੍ਰਧਾਨ ਤੋਂ ਲੈ ਕੇ ਜ਼ਿਲ੍ਹਾ ਪ੍ਰਧਾਨ ਤੱਕ ਨੇ ਚੰਗਾ ਕੰਮ ਕੀਤਾ ਹੈ। ਇਸ ਕਾਰਨ ਹੀ 6 ਤੋਂ 18 ਫ਼ੀਸਦੀ ਵੋਟ ਲੈ ਕੇ ਆਏ ਹਾਂ। ਸਾਰੇ ਉਮੀਦਵਾਰਾਂ ਨੇ ਵੀ ਕਾਫੀ ਚੰਗਾ ਕੰਮ ਕੀਤਾ ਹੈ।


ਰਵਨੀਤ ਬਿੱਟੂ ਦਾ ਮੰਤਰੀ ਬਣਨਾ ਪੰਜਾਬ ਲਈ ਚੰਗਾ ਸੰਦੇਸ਼ ਹੈ। ਹੁਣ ਪੰਜਾਬ ਦੇ ਮੁੱਦੇ ਕੇਂਦਰ ਤੋਂ ਬਿੱਟੂ ਦੇ ਨਾਲ ਮਿਲ ਕੇ ਹੱਲ ਕਰਵਾਏ ਜਾਣਗੇ। ਜਿਹੜੇ ਬਲਾਕ ਵਿੱਚ ਜ਼ਿਆਦਾ ਵੋਟਾਂ ਹਾਸਲ ਹੋਆਂ ਹਨ ਉਥੇ ਸਨਮਾਨ ਪੱਤਰ ਦਿੱਤੇ ਜਾਣਗੇ। ਜਾਖੜ ਨੇ ਅੱਗੇ ਕਿਹਾ ਕਿ ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਹਾਰ ਦੇ ਕਾਰਨਾਂ ਦੀ ਸਮੀਖਿਆ ਹੋਵੇਗੀ।


ਜਾਖੜ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੂੰ ਇਨ੍ਹਾਂ ਪਾਰਲੀਮਾਨੀ ਚੋਣਾਂ ਵਿੱਚ 18 ਫੀਸਦੀ ਵੋਟ ਸ਼ੇਅਰ ਮਿਲੇ ਹਨ, ਪਾਰਟੀ ਦੇ ਸਾਰੇ ਉਮੀਦਵਾਰ ਆਪੋ-ਆਪਣੇ ਸਰਕਲਾਂ ਵਿੱਚ ਜਾ ਕੇ ਵੋਟਰਾਂ ਦਾ ਧੰਨਵਾਦ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਨੂੰ 23 ਡਿਵੀਜ਼ਨਾਂ ਵਿੱਚ ਲੀਡ ਮਿਲੀ ਹੈ ਪਰ ਅਸੀਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੀਆਂ ਸੀਟਾਂ ਹਾਰਨ ਤੋਂ ਚਿੰਤਤ ਹਾਂ ਜੋ ਪਾਰਟੀ ਲਗਾਤਾਰ ਜਿੱਤਦੀ ਆ ਰਹੀ ਹੈ। ਅਜਿਹਾ ਕਿਉਂ ਹੋਇਆ ਇਸ ਦੀ ਜਾਂਚ ਕੀਤੀ ਜਾਵੇਗੀ।


ਉਨ੍ਹਾਂ ਕਿਹਾ ਕਿ ਜੇਕਰ ਜਥੇਬੰਦਕ ਤੌਰ 'ਤੇ ਹਾਲਾਤ ਠੀਕ ਨਹੀਂ ਰਹੇ ਤਾਂ ਇਸ ਨੂੰ ਠੀਕ ਕਰ ਲਿਆ ਜਾਵੇਗਾ ਪਰ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਨੇ ਵੀ ਆਪਣੀ ਇੱਕੋ-ਇੱਕ ਸੀਟ ਬਚਾਉਣ ਲਈ ਦੂਜੀਆਂ ਪਾਰਟੀਆਂ ਨਾਲ ਸਮਝੌਤਾ ਕੀਤਾ ਹੋ ਸਕਦਾ ਹੈ। ਉਸ ਨੇ ਬਾਕੀ ਸਾਰੇ ਉਮੀਦਵਾਰਾਂ ਦੀ ਬਲੀ ਦੇ ਕੇ ਬਠਿੰਡਾ ਸੀਟ ਜਿੱਤ ਲਈ ਹੈ। ਜਾਖੜ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਭਾਜਪਾ ਹੀ ਪੰਜਾਬ 'ਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ। ਬੇਸ਼ੱਕ ਉਨ੍ਹਾਂ ਕੋਲ ਸਿਰਫ਼ ਦੋ ਵਿਧਾਇਕ ਹਨ ਪਰ ਅਸੀਂ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ।


ਬਿਜਲੀ ਦਰਾਂ ਵਧਾਉਣ ਦਾ ਮੁੱਦਾ ਹੋਵੇ ਜਾਂ ਹੋਰ ਮੁੱਦੇ ਪਾਰਟੀ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਸਰਕਾਰ ਕੋਲ ਉਠਾਏਗੀ। ਜਾਖੜ ਨੇ ਅੱਜ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਜਿਸ ਵਿੱਚ ਸੂਬੇ ਦੇ ਸਾਇਲੋ ਵਿੱਚ ਚੌਲਾਂ ਦੀ ਢੋਆ-ਢੁਆਈ ਨਾ ਹੋਣ ਉਤੇ ਚਿੰਤਾ ਪ੍ਰਗਟਾਈ ਗਈ।