CM ਮਾਨ ਨੇ ਦੱਸੀ ਪਿਛਲੀਆਂ ਅਕਾਲੀ ਤੇ ਕਾਂਗਰਸ ਸਰਕਾਰਾਂ ਦੀ ਕਾਰਗੁਜ਼ਾਰੀ, ਭਾਜਪਾ ਨੂੰ ਵੀ ਨਹੀਂ ਬਖਸ਼ਿਆ!
ਮੁੱਖ ਮੰਤਰੀ ਭਗਵੰਤ ਮਾਨ ਨੇ ਅਮਨ-ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਦੇ ਮੁੱਦੇ ’ਤੇ ਪਿਛਲੀ ਅਕਾਲੀ ਅਤੇ ਕਾਂਗਰਸ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। CM ਮਾਨ ਨੇ ਇੱਕ ਨਿੱਜੀ ਚੈਨਲ ’ਤੇ ਪੱਤਰਕਾਰ ਦੇ ਸਵਾਲ ਦੇ ਜਵਾਬ ’ਚ ਕਿਹਾ ਕਿ ਗੈਂਗਸਟਰ ਪਿਛਲੇ 8 ਮਹੀਨਿਆਂ ’ਚ ਪੈਦਾ ਨਹੀਂ ਹੋਏ ਹਨ
CM Bhagwant Mann takes a dig at former Akali and Congress: ਮੁੱਖ ਮੰਤਰੀ ਭਗਵੰਤ ਮਾਨ ਨੇ ਅਮਨ-ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਦੇ ਮੁੱਦੇ ’ਤੇ ਪਿਛਲੀ ਅਕਾਲੀ ਅਤੇ ਕਾਂਗਰਸ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ।
CM ਮਾਨ ਨੇ ਇੱਕ ਨਿੱਜੀ ਚੈਨਲ ’ਤੇ ਪੱਤਰਕਾਰ ਦੇ ਸਵਾਲ ਦੇ ਜਵਾਬ ’ਚ ਕਿਹਾ ਕਿ ਗੈਂਗਸਟਰ ਪਿਛਲੇ 8 ਮਹੀਨਿਆਂ ’ਚ ਪੈਦਾ ਨਹੀਂ ਹੋਏ ਹਨ, ਬਲਕਿ ਪਿਛਲੀਆਂ ਅਕਾਲੀ ਅਤੇ ਕਾਂਗਰਸ ਦੀਆਂ ਸਰਕਾਰਾਂ ਦੇ ਪਾਲ਼ੇ ਹੋਏ ਸਨ ਤੇ ਭਾਜਪਾ ਦੀ ਵੀ ਸ਼ਮੂਲੀਅਤ ਸੀ।
ਸੁਖਬੀਰ ਬਾਦਲ ਦੀ ਕਾਰਗੁਜ਼ਾਰੀ ’ਤੇ ਚੁੱਕਿਆ ਸਵਾਲ
ਮੁੱਖ ਮੰਤਰੀ ਨੇ ਨਾਭਾ ਜੇਲ੍ਹ ਬ੍ਰੇਕ, ਵਿੱਕੀ ਮਿੱਢੂਖੇੜਾ ਕਤਲਾ ਮਾਮਲੇ ਅਤੇ ਅੰਮ੍ਰਿਤਸਰ ’ਚ ASI ਦੀ ਮੌਤ ਲਈ ਸੂਬੇ ਦੇ ਤੱਤਕਾਲੀ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਢਾਈ ਸੋ ਕਿਲੋਮੀਟਰ ਅੰਦਰ ਆਕੇ ਜੇਲ੍ਹ ’ਚੋਂ ਗੈਂਗਸਟਰਾਂ ਨੂੰ ਭਜਾਉਣ ’ਚ ਕਾਮਯਾਬ ਹੋ ਸਕਦਾ ਹੈ ਤਾਂ ਸੁਖਬੀਰ ਬਾਦਲ ਸੂਬੇ ਦਾ ਗ੍ਰਹਿ ਮੰਤਰੀ ਕਿਸ ਲਈ ਬਣੇ ਸਨ?
ਮੁੱਖ ਮੰਤਰੀ ਨੇ ਬੇਅਦਬੀ ਲਈ ਅਕਾਲੀ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ
ਉਨ੍ਹਾਂ ਸਾਫ਼ ਤੌਰ ‘ਤੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਅਕਾਲੀ ਸਰਕਾਰ ਜ਼ਿੰਮੇਵਾਰ ਸੀ। ਇਸ ਮੌਕੇ ਉਨ੍ਹਾਂ ਅੰਮ੍ਰਿਤਸਰ ’ਚ ਹੋਏ ASI ਦੇ ਕਤਲ ਲਈ ਦੱਸਿਆ ਕਿ ਉਹ ਪੰਜਾਬ ਪੁਲਿਸ ਦਾ ਅਧਿਕਾਰੀ ਆਪਣੀ ਧੀ ਦੀ ਇੱਜਤ ਬਚਾਉਣ ਲਈ ਜਾਨ ਕੁਰਬਾਨ ਕਰ ਗਿਆ। ਪਰ ਦੂਜੇ ਪਾਸੇ ASI ਦਾ ਕਤਲ ਕਰਨ ਤੋਂ ਬਾਅਦ ਗੁੰਡੇ ਆਪਣੇ ਆਕਾ ਦਾ ਨਾਮ ਲੈਕੇ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਉਹ ਅੱਜ ਮੈਨੂੰ ਅਮਨ-ਕਾਨੂੰਨ ਦੇ ਮੁੱਦੇ ’ਤੇ ਸਵਾਲ ਕਰ ਰਹੇ ਹਨ?
ਪਿਛਲੀਆਂ ਸਰਕਾਰਾਂ ਦੀ ਤਾਲਿਬਾਨ ਨਾਲ ਕੀਤੀ ਤੁਲਨਾ
ਮਾਨ ਨੇ ਕਿਹਾ ਕਿ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਤਾਲਿਬਾਨੀ ਏ. ਕੇ. 47 ’ਤੇ ਮੋਮਬੱਤੀਆਂ ਬਾਲਕੇ ਕੈਂਡਲ ਮਾਰਚ ਕੱਢ ਰਹੇ ਹੋਣ ਕਿ ਸਾਨੂੰ ਸ਼ਾਂਤੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਗੈਂਗਸਟਰ ਪਿਛਲੀਆਂ ਅਕਾਲੀ ਤੇ ਕਾਂਗਰਸ ਦੀਆਂ ਸਰਕਾਰਾਂ ਦੇ ਪੈਦਾ ਕੀਤੇ ਹੋਏ ਹਨ।
ਚਲਾਣ ’ਚ ਦਸਾਂਗੇ ਗੈਂਗਸਟਰ ਕਿਸ-ਕਿਸ ਦਾ ਨਾਮ ਲੈ ਰਹੇ ਹਨ: CM ਮਾਨ
ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਇਸ ਲਈ ਉਨ੍ਹਾਂ ’ਚ ਖਲਬਲੀ ਹੈ। ਖਲਬਲੀ ਇਸ ਲਈ ਵੀ ਜ਼ਿਆਦਾ ਹੈ ਕਿ ਉਹ ਨਾਮ ਕਿਸਦਾ ਲੈ ਰਹੇ ਹਨ। CM ਮਾਨ ਨੇ ਕਿਹਾ ਜਦੋਂ ਅਸੀਂ ਚਲਾਣ ਪੇਸ਼ ਕਰਾਂਗੇ ਉਸ ਵੇਲੇ ਦੱਸਾਂਗੇ ਕਿ ਗੈਂਗਸਟਰ ਕਿਸ-ਕਿਸ ਦਾ ਨਾਮ ਲੈ ਰਹੇ ਹਨ।
ਇਹ ਵੀ ਪੜ੍ਹੋ: ਕਾਨੂੰਨ ਵਿਵਸਥਾ ਦੇ ਮਾਮਲੇ ’ਚ ਪੰਜਾਬ ਬਾਕੀ ਸੂਬਿਆਂ ਨਾਲੋ ਬਿਹਤਰ, ਇੰਡੀਆ ਟੂਡੇ ਦੀ ਰੈਕਿੰਗ ’ਚ ਦੂਜੇ ਸਥਾਨ ’ਤੇ