Gurdaspur News: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ AAP ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ 'ਚ ਕਾਦੀਆਂ ਵਿਖੇ ਰੈਲੀ ਨੂੰ ਸੰਬੋਧਿਤ ਕੀਤਾ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਜਿੱਥੇ ਪਾਰਟੀ ਉਮੀਦਵਾਰ ਸ਼ੈਰੀ ਕਲਸੀ ਦੇ ਲਈ ਵੋਟਾਂ ਮੰਗੀਆਂ। ਉੱਥੇ ਹੀ ਦਾਅਵਾ ਕੀਤਾ ਕਿ ਗੁਰਦਾਸਪੁਰ ਦੇ ਇਨਕਲਾਬੀ ਲੋਕਾਂ ਇਸ ਵਾਰ ਵੱਡੇ ਫ਼ਰਕ ਨਾਲ ਲੋਕ ਸਭਾ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਜਿਤਾ ਕੇ ਇੱਕ ਨਵਾਂ ਰਿਕਾਰਡ ਕਾਇਮ ਕਰਨਗੇ।


COMMERCIAL BREAK
SCROLL TO CONTINUE READING

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ 'ਤੇ ਜੰਮਕੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਆਗੂਆਂ ਨੇ ਆਮ ਲੋਕਾਂ ਨੂੰ ਸਿਰਫ ਆਪਣੇ ਕੰਮ ਲਈ ਵਰਤਦੇ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬਾਕੀ ਪਾਰਟੀਆਂ ਦੇ ਉਮੀਦਾਵਰ ਡੇਢ ਡੇਢ ਕਰੋੜ ਵਾਲੀ ਗੱਡੀਆਂ ਨੂੰ ਲੈਕੇ ਘੁੰਮਦੇ ਹਨ। ਜਦੋਂ ਚੋਣ ਹਾਰ ਜਾਂਦੇ ਹਨ ਤਾਂ ਕਹਿੰਦੇ ਨੇ ਵਿਧਾਨ ਸਭਾ ਵਿੱਚ ਕਿਹੋ ਜਿਹਾ ਮਟੀਰੀਅਲ ਆ ਗਿਆ। ਮੋਬਾਇਲ ਠੀਕ ਕਰਨ ਵਾਲੇ ਜਿੱਤ ਕੇ ਵਿਧਾਨ ਸਭਾ ਵਿੱਚ ਪਹੁੰਚ ਗਏ। 


ਮੁੱਖ ਮੰਤਰੀ ਨੇ ਬਾਜਵਾ 'ਤੇ ਨਿਸ਼ਾਨਾ ਸਾਧੇ ਹੋਏ ਕਿਹਾ ਕਿ ਹੁਣ ਮੈਂ ਕਿ ਕਰਾਂ ਬਾਈ ਜੇਕਰ ਪ੍ਰਤਾਪ ਸਿੰਘ ਬਾਜਵਾ ਦੇ ਮੁੱਖ ਮੰਤਰੀ ਬਣਨ ਦੀ ਇੱਛਾ ਉਨ੍ਹਾਂ ਦੀ ਪਾਰਟੀ ਨੇ ਭੂਰਣ ਹੱਤਿਆ ਕਰ ਦਿੱਤੀ। ਤੁਸੀਂ ਬਣਗੇ ਤਾਂ ਵੱਡੇ ਰਜਵਾੜੇ ਪਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਦੇਸ਼ ਨਹੀਂ ਲੁੱਟਿਆ, ਕਿਸੇ ਦਾ ਗਰੀਬ ਦਾ ਹੱਕ ਨਹੀਂ ਮਾਰਿਆ। ਅਸੀਂ ਦੀਵਾਲੀ ਤੋਂ ਇੱਕ ਮਹੀਨਾ ਪਹਿਲਾਂ ਆਪਣਾ ਮਾਂ ਵੱਲੋਂ ਕਢਾਵੇ ਆਟੇ ਦੇ ਬਿਸਕੁਟ ਖਾਂਦੇ ਸੀ, ਸੋਨੇ ਦੀ ਬਿਸਕੁਟਾਂ ਕੰਮ ਨਹੀਂ ਕਰਦੇ ਸੀ ਸਾਡੇ ਬਾਪੂ। 


ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਡੇ ਸੰਪਰਕ ਵਿੱਚ ਹਨ, ਮੈਂ ਕਹਿ ਆਪਣਾ ਭਰਾ ਤਾਂ ਸੰਪਰਕ ਵਿੱਚ ਹੈ ਨਹੀਂ। ਪੰਜਾਬ ਵਿੱਚ ਇੱਕ ਹੀ ਘਰ ਹੈ, ਜਿਸ ਦੀ ਉੱਪਰਲੀ ਛੱਤ ਭਾਜਪਾ ਦਾ ਝੰਡੇ ਅਤੇ ਹੇਠਲੀ ਛੱਤ ਤੇ ਕਾਂਗਰਸ ਦਾ ਝੰਡਾ ਲੱਗਿਆ ਹੋਇਆ ਹੈ। ਗਲਤੀ ਨਾਲ ਇੱਕ ਪੈਰ ਇੱਧਰ ਉੱਧਰ ਹੋ ਗਿਆ ਪਾਰਟੀ ਬਦਲ ਜਾਣੀ। ਇਹ ਲੋਕ ਸਾਨੂੰ ਵਫਾਦਾਰੀ ਦੀਆਂ ਗੱਲਾਂ ਸਿਖਾਉਂਦੇ ਹਨ।


ਮੁੱਖ ਮੰਤਰੀ ਨੇ ਸੁਖਬੀਰ ਬਾਦਲ ਤੇ ਨਿਸ਼ਾਨਾ ਸਾਧੇ ਹੋਏ ਕਿਹਾ ਕਿ ਇਹ ਲੋਕ ਤਾਪਮਾਨ ਦੇਖਕੇ ਘਰਾਂ ਵਿੱਚ ਬਾਹਰ ਨਿਕਲਦੇ ਹਨ, ਜਦੋਂ ਤਾਪਮਾਨ 30ਡਿਗਰੀ ਤੋਂ ਘੱਟ ਜਾਂਦਾ ਹੈ ਤਾਂ ਆਪਣੇ ਪਾਰਟੀ ਆਗੂਆਂ ਨੂੰ ਕਹਿੰਦੇ ਹਨ, ਮੌਸਮ ਠੀਕ ਹੋ ਗਿਆ ਹੈ, ਦੋ ਘੰਟੇ ਲਈ ਪੰਜਾਬ ਬਚਾਉਣ ਲ਼ਈ ਨਿਕਲਦੇ ਹਾਂ।