Punjab Budget Session: ਸੀਐੱਮ ਮਾਨ ਨੇ ਸਪੀਕਰ ਨੂੰ ਦਿੱਤਾ ਤਾਲਾ, ਬੋਲੇ-ਵਿਧਾਨ ਸਭਾ ਨੂੰ ਲੌਕ ਕਰਦੋਂ...
Punjab Budget Session: ਦੂਜੇ ਦਿਨ ਵਿਧਾਨਸਭਾ ਦਾ ਸੈਸ਼ਨ ਕਾਫੀ ਜ਼ਿਆਦਾ ਹੰਗਾਮੇਦਾਰ ਰਿਹਾ, ਜਿਸ ਤੋਂ ਬਾਅਦ ਸਦਨ ਦਾ ਕਾਰਵਾਈ ਨੂੰ ਕੁੱਝ ਦੇਰ ਲਈ ਵੀ ਮੁਲਤਵੀ ਕਰ ਦਿੱਤੀ ਗਈ।
Punjab Budget Session: ਪੰਜਾਬ ਵਿਧਾਨਸਭਾ ਦੇ ਬਜਟ ਸੈਸ਼ਨ ਦਾ ਅੱਜ ਦੂਜੇ ਦਿਨ ਦੀ ਸ਼ੁਰੂਆਤ ਕਾਫੀ ਹੰਗਾਮੇਦਾਰ ਹੋਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਵਰਨਰ ਦੇ ਭਾਸ਼ਣ ਤੇ ਜਵਾਬ ਦੇਣਾ ਸੀ ਪਰ ਵਿਰਧੀ ਧਿਰ ਨੇ ਕਾਫੀ ਜ਼ਿਆਦਾ ਹੰਗਾਮਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਮੁੱਖ ਮੰਤਰੀ ਕਾਫੀ ਜ਼ਿਆਦਾ ਗੁੱਸੇ ਵਿੱਚ ਆ ਗਏ ਅਤੇ ਮੁੱਖ ਮੰਤਰੀ ਨੇ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਕਰਨ ਤੋਂ ਇਨਕਾਰ ਕਰ ਦਿੱਤਾ।
ਮੁੱਖ ਮੰਤਰੀ ਨੇ ਸਪੀਕਰ ਨੂੰ ਦਿੱਤਾ ਤਾਲਾ
ਮੁੱਖ ਮੰਤਰੀ ਮਾਨ ਨੇ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਾਵਾ ਨੂੰ ਜ਼ਿੰਦਰੇ ਗਿਫ਼ਟ ਕੀਤੇ। ਅਤੇ ਸਪੀਕਰ ਨੂੰ ਆਖਿਆ ਗਿਆ ਕਿ ਮੈਂ ਇਹ ਜ਼ਿੰਦਰੇ ਤੁਹਾਨੂੰ ਗਿਫ਼ਟ ਇਸ ਕਰਕੇ ਕਰ ਰਿਹਾ ਹਾਂ। ਤਾਂ ਜੋ ਤੁਸੀਂ ਵਿਧਾਨਸਭਾ ਨੂੰ ਅੰਦਰ ਤੋਂ ਬੰਦ ਕਰ ਸਕੋਂ। ਕਿਉਂਕਿ ਵਿਰੋਧੀ ਧਿਰਾਂ ਨੇ ਥੋੜ੍ਹੀ ਦੇਰ ਵਿੱਚ ਨਾਰੇਅਰੀ ਬਾਜ਼ੀ ਕਰਕੇ ਸੰਦਨ ਵਿੱਚ ਬਾਹਰ ਚਲੇ ਜਾਣਾ ਹੈ। ਸੀਐਮ ਮਾਨ ਨੇ ਕਿਹਾ ਕਿ ਜੇਕਰ ਮੈਂ ਸੱਚ ਬੋਲਿਆ ਤਾਂ ਵਿਰੋਧੀ ਧਿਰ ਭੱਜ ਜਾਵੇਗੀ ਅਤੇ ਚਰਚਾ ਨਹੀਂ ਹੋਵੇਗੀ। ਇਸ ਸਬੰਧੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਖ਼ਤ ਰੋਸ ਪ੍ਰਗਟਾਇਆ ਹੈ। ਇਸ ਮੁੱਦੇ ‘ਤੇ ਸਦਨ ‘ਚ ਭਾਰੀ ਹੰਗਾਮਾ ਸ਼ੁਰੂ ਹੋ ਗਿਆ। ਸੀਐਮ ਅਤੇ ਬਾਜਵਾ ਵਿਚਾਲੇ ਕਰੀਬ ਅੱਧਾ ਘੰਟਾ ਜ਼ਬਰਦਸਤ ਸ਼ਬਦੀ ਬਹਿਸ ਚੱਲਦੀ ਰਹੀ। ਇਸ ਤੋਂ ਬਾਅਦ ਸਪੀਕਰ ਨੇ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ।
ਤਾਲੇ ਨੂੰ ਲੈ ਕੇ ਹੰਗਾਮਾ
ਜਦੋਂ ਮੁੱਖ ਮੰਤਰੀ ਨੇ ਸਪੀਕਰ ਨੂੰ ਤਾਲੇ ਗਿਫਟ ਕੀਤੇ ਤਾਂ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਨੇ ਕਿਹਾ ਕਿ ਮੁੱਖ ਮੰਤਰੀ ਵਿਧਾਨਸਭਾ ਨੂੰ ਤਾਲਾ ਲਗਾਉਣਾ ਚਾਹੁੰਦੇ ਹਨ। ਜਿਸ 'ਤੇ ਵਿਧਾਨਸਭਾ ਦੇ ਸਪੀਕਰ ਨੇ ਕਿਹਾ ਮੁੱਖ ਮੰਤਰੀ ਨੇ ਸੰਕੇਤ ਤੌਰ 'ਤੇ ਇਹ ਤਾਲੇ ਦਿੱਤੇ ਹਨ। ਨਾ ਕਿ ਅਸੀਂ ਸੱਚ ਮੁੱਚ ਵਿਧਾਨਸਭਾ ਨੂੰ ਤਾਲਾ ਲਗਾ ਰਹੇ ਹਾਂ, ਪਰ ਵਿਰੋਧੀ ਧਿਰ ਨੇ ਜੰਮਕੇ ਹੰਗਾਮਾ ਕਰਦੇ ਰਹੇ।
ਸੀਐੱਮ ਅਤੇ ਬਾਜਵਾ ਵਿਚਾਲੇ ਬਹਿਸ
ਸਦਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਜੰਮਕੇ ਬਹਿਸ ਹੋਈ। ਮੁੱਖ ਮੰਤਰੇ ਨੇ ਕਿਹਾ ਜੇਕਰ ਮੈਂ ਸੱਚ ਬੋਲਿਆ ਤਾਂ ਵਿਰੋਧੀ ਧਿਰ ਭੱਜ ਜਾਵੇਗੀ ਅਤੇ ਚਰਚਾ ਨਹੀਂ ਹੋਵੇਗੀ। ਜਿਸ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਸਖ਼ਤ ਰੋਸ ਪ੍ਰਗਟ ਕੀਤਾ। ਸੀਐਮ ਮਾਨ ਨੇ ਬਾਜਵਾ ਨੂੰ ਟਿੱਚਰ ਕਰਦੇ ਹੋਏ ਕਿ ਬਜਾਵਾ ਸਾਬ੍ਹ ਤੁਹਾਨੂੰ ਮੁੱਖ ਮੰਤਰੀ ਵਾਲੀ ਕੁਰਸੀ ਨਹੀਂ ਮਿਲਣੀ...ਮੈ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਵਾਲੀ ਸੀਟ 'ਤੇ ਅੱਧਾ ਘੰਟਾ ਬੈਠ ਕੇ ਮੁੱਖ ਮੰਤਰੀ ਵਾਲੀ ਫੀਲਿੰਗ ਲੈ ਲਵੋਂ...ਜਿਸ 'ਤੇ ਬਾਜਵਾ ਨੇ ਕਾਫੀ ਰੋਸ ਪ੍ਰਗਟ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਬੱਸਾਂ ਦੀਆਂ ਬਾਡੀ ਰਾਜਸਥਾਨ 'ਚ ਲਗਾਉਣ ਦਾ ਮੁੱਦਾ ਵੀ ਛੇੜਿਆ ਅਤੇ ਬਜਟ ਵਾਲੇ ਦਿਨ ਮਤਾ ਲੈਕੇ ਆਵਾਂਗੇ।
ਕਾਂਗਰਸੀ ਵਿਧਾਇਕਾਂ ਖਿਲਾਫ ਮਤਾ ਪਾਸ
ਵਿਧਾਨ ਸਭਾ ਵਿੱਚ ਮੰਤਰੀ ਬਲਕਾਰ ਸਿੰਘ ਨੇ ਪ੍ਰਸਤਾਵ ਰੱਖਿਆ ਕਿ ਸੰਦੀਪ ਜਾਖੜ ਨੂੰ ਛੱਡ ਕੇ ਕਾਂਗਰਸ ਦੇ ਵਿਧਾਇਕ ਖਿਲਾਫ 1 ਮਾਰਚ ਨੂੰ ਰਾਜਪਾਲ ਦੇ ਭਾਸ਼ਣ ਵਿੱਚ ਵਿਘਨ ਪਾਉਣ ਨੂੰ ਲੈਕੇ ਮਤਾ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੇ ਸਦਨ ਅਤੇ ਰਾਜਪਾਲ ਦੇ ਅਹੁਦੇ ਦਾ ਅਪਮਾਨ ਕੀਤਾ ਹੈ। ਜਿਸ ਲਈ ਇਸ ਦੁਰਵਿਹਾਰ ਦਾ ਨੋਟਿਸ ਲੈਂਦਿਆਂ ਸਪੀਕਰ ਨੇ ਮਤਾ ਪਾਸ ਕਰਕੇ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜ ਦਿੱਤਾ ਹੈ।