ਜਾਣੋ, CM ਮਾਨ ਨੂੰ ਕਿਹੜੀ ਗੱਲ ’ਤੇ ਆਇਆ ਗੁੱਸਾ, ਫੇਰ ਨਹੀਂ ਬਖਸ਼ਿਆ ਕੋਈ ਕਾਂਗਰਸੀ ਆਗੂ
ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਵਿਰੋਧੀ ਧਿਰ ਦੁਆਰਾ ਨਕਲੀ ਸਪੀਕਰ ਕਹਿਣ ’ਤੇ CM ਭਗਵੰਤ ਮਾਨ ਭੜਕੇ ਉੱਠੇ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਅੱਜ ਸੱਤਾ ਪੱਖ ਅਤੇ ਵਿਰੋਧੀ ਧਿਰ (Opposition Party) ਵਿਚਾਲੇ ਖ਼ੂਬ ਹੰਗਾਮਾ ਹੋਇਆ। ਦਰਅਸਲ ਕੁਝ ਕਾਂਗਰਸੀ ਵਿਧਾਇਕਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਨਕਲੀ ਸਪੀਕਰ ਕਿਹਾ।
ਕਾਂਗਰਸ ਪਾਰਟੀ ਆਪਣੇ ਨਾਮ ਦੇ ਪਿੱਛੇ ਲਗਾਏ ਭਾਜਪਾ: ਮੁੱਖ ਮੰਤਰੀ
ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਵਿਰੋਧੀ ਧਿਰ ਦੁਆਰਾ ਨਕਲੀ ਸਪੀਕਰ ਕਹਿਣ ’ਤੇ CM ਭਗਵੰਤ ਮਾਨ ਭੜਕੇ ਉੱਠੇ, ਉਨ੍ਹਾਂ ਤਾਬੜਤੋੜ ਕਾਂਗਰਸ ਪਾਰਟੀ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ (Congress Party) ਨੂੰ ਹੁਣ ਆਪਣਾ ਨਾਮ ਬਦਲ ਕੇ Congress (I) ਦੀ ਥਾਂ ਕਾਂਗਰਸ ਦੇ ਨਾਮ ਪਿੱਛੇ ਬਰੈਕਟ ’ਚ BJP ਲਿਖ ਲੈਣਾ ਚਾਹੀਦਾ ਹੈ।
ਉਨ੍ਹਾਂ ਕਾਂਗਰਸੀ ਵਿਧਾਇਕਾਂ ਬਾਰੇ ਬੋਲਦਿਆਂ ਕਿਹਾ ਕਿ ਇਹ ਲੋਕ ਪਹਿਲਾਂ ਕਾਂਗਰਸ ਦੀ ਸਰਕਾਰ ਦੌਰਾਨ ਨਕਲੀ ਮੁੱਖ ਮੰਤਰੀ ਨਾਲ ਕੰਮ ਕਰਦੇ ਰਹੇ ਹਨ, ਕਿਉਂਕਿ ਸਾਬਕਾ CM ਕੈਪਟਨ ਅਮਰਿੰਦਰ ਸਿੰਘ (Captain Amarinder Singh) ਅਸਲ ’ਚ ਭਾਜਪਾ ਦਾ ਬੰਦਾ ਸੀ।
ਕਾਂਗਰਸੀ ਵਿਧਾਇਕ ਭਾਜਪਾ ਦੀ ਲਗਾਈ ਵਿਧਾਨ ਸਭਾ ’ਚ ਜਾਣ: ਮੁੱਖ ਮੰਤਰੀ
CM ਮਾਨ ਨੇ ਕਾਂਗਰਸੀ ਵਿਧਾਇਕਾ ਨੂੰ ਕਿਹਾ ਕਿ ਤੁਹਾਨੂੰ ਹੁਣ ਭਾਜਪਾ ਦੁਆਰਾ ਚੰਡੀਗੜ੍ਹ ’ਚ ਬੱਤਰਾ ਸਿਨੇਮਾ ਨੇੜੇ ਲਗਾਈ ਗਈ ਵਿਧਾਨ ਸਭਾ ’ਚ ਜਾਣਾ ਚਾਹੀਦਾ ਹੈ। ਸੋ, ਵਿਧਾਨ ਸਭਾ (vidhan sabha session) ਦਾ ਕੀਮਤੀ ਸਮਾਂ ਖ਼ਰਾਬ ਨਾ ਕੀਤਾ ਜਾਵੇ। ਕਿਉਂਕਿ ਇੱਥੇ ਲੋਕਾਂ ਦਾ ਵੱਡੇ ਵੱਡੇ ਮੁੱਦੇ ਵਿਚਾਰੇ ਜਾਣੇ ਹਨ ਜੋ ਬਾਅਦ ’ਚ ਕਾਨੂੰਨ ਦਾ ਰੂਪ ਲੈਣਗੇ। ਉਨ੍ਹਾਂ ਨਵੇਂ ਕਾਨੂੰਨਾਂ ਦੀ ਮਦਦ ਨਾਲ ਲੋਕਾਂ ਦਾ ਚੁੱਲ੍ਹੇ ਬਲਣਗੇ।