ਚੰਡੀਗੜ੍ਹ: ਸੁਤੰਤਰਤਾ ਸੈਨਾਨੀਆਂ ਦੀ ਭਲਾਈ, ਰੱਖਿਆ ਸੇਵਾਵਾਂ, ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਵਿਭਾਗ ਦੇ ਮੰਤਰੀ ਫੌਜਾ ਸਿੰਘ ਸਰਾਰੀ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੇ ਅਫ਼ਸਰਾਂ ਤੇ ਕਰਮਚਾਰੀਆਂ ਨਾਲ ਬੈਠਕ ਕੀਤੀ। 


COMMERCIAL BREAK
SCROLL TO CONTINUE READING


ਮੰਤਰੀ ਬਣਨ ਤੋਂ ਬਾਅਦ ਫੌਜਾ ਸਿੰਘ ਸਰਾਰੀ ਦਾ ਫ਼ਰੀਦਕੋਟ ’ਚ ਦੌਰਾ
ਦੱਸ ਦੇਈਏ ਕਿ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦਾ ਇਹ ਫ਼ਰੀਦਕੋਟ ’ਚ ਪਹਿਲਾ ਸੀ। ਇਸ ਬੈਠਕ ਦੌਰਾਨ  ਸੈਕਟਰੀਏਟ ਦੇ ਅਸ਼ੋਕ ਚੱਕਰ ਹਾਲ ਵਿੱਚ ਉਨ੍ਹਾਂ ਨਾਲ ਜ਼ਿਲੇ ਦੇ ਡੀ ਸੀ, ਐਸਐਸਪੀ, ਵੱਖ ਵੱਖ ਵਿਭਾਗਾਂ ਦੇ ਕਰਮਚਾਰੀ, ਕਈ ਪਿੰਡਾਂ ਦੇ ਸਰਪੰਚ ਤੇ ਆਮ ਆਦਮੀ ਪਾਰਟੀ ਦੇ ਕੁਝ ਸਥਾਨਕ ਆਗੂ ਹਾਜ਼ਰ ਸਨ।



ਕੈਬਨਿਟ ਮੰਤਰੀ ਨੇ ਅਫ਼ਸਰਾਂ ਤੇ ਕਰਮਚਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ 
ਜ਼ਿਕਰਯੋਗ ਹੈ ਕਿ ਇਸ ਦੌਰਾਨ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਕੁਮਾਰ ਬਹਾਦੁਰ ਦਾ ਮੁੱਦਾ ਵੀ ਜ਼ਿਲ੍ਹੇ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸਦੇ ਉਲਟ ਮੰਤਰੀ ਫੌਜਾ ਸਿੰਘ ਨੇ ਸਰਕਾਰੀ ਕਰਮਚਾਰੀਆਂ ਨਾਲ ਬੜੇ ਡੀ ਠਰੰਮੇ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। 



ਜ਼ਿਲ੍ਹੇ ਦੇ ਇੰਚਾਰਜ ਵਜੋਂ ਹਾਈਕਮਾਨ ਦੁਆਰਾ ਦਿੱਤੀ ਗਈ ਜ਼ਿੰਮੇਵਾਰੀ
ਇਸ ਮੌਕੇ ਕੈਬਨਿਟ ਮੰਤਰੀ ਨੇ ਪੱਤਰਕਾਰਾਂ ਨਾਲ ਜਾਣਕਾਰੀ ਦਿੰਦਿਆ ਦੱਸਿਆ ਕਿ ਹਾਈ ਕਮਾਨ ਵਲੋਂ ਉਨ੍ਹਾਂ ਨੂੰ ਫਰੀਦਕੋਟ ਦਾ ਇੰਚਾਰਜ ਲਗਾਇਆ ਗਿਆ ਹੈ। ਜਿਸਦੇ ਚੱਲਦਿਆਂ ਉਨ੍ਹਾਂ ਦੀ ਅੱਜ ਜ਼ਿਲੇਂ ਦੀ ਸੁਰੱਖਿਆ ਅਤੇ ਵਿਕਾਸਕਾਰਜਾਂ ਦੇ ਸਬੰਧ ’ਚ ਅਫ਼ਸਰਾਂ ਨਾਲ ਬੈਠਕ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜਲਦ ਹੀ ਫਰੀਦਕੋਟ ’ਚ ਫੂਡ ਪ੍ਰੋਸੈਸਿੰਗ ਕੰਪਨੀ ਲੈਕੇ ਆ ਰਹੇ ਹਾਂ ਜਿਸ ਨਾਲ ਰੁਜ਼ਗਾਰ ਵਧੇਗਾ।


ਉਨ੍ਹਾਂ ਦੱਸਿਆ ਕਿ ਜੇਕਰ ਕਿਸਾਨ ਆਪਣੀ ਫ਼ਸਲ ਸਿੱਧੀ ਮੰਡੀਆਂ ’ਚ ਵੇਚਦਾ ਹੈ ਤਾਂ ਆਲੂ ਦੀ ਫ਼ਸਲ 5 ਰੁਪਏ ਪ੍ਰਤੀ ਕਿਲੋ ਵਿਕਦੀ ਹੈ, ਪਰ ਜੇਕਰ ਉਹ ਫੂਡ ਪ੍ਰੋਸੈਸਿੰਗ ਕੰਪਨੀ ਨੂੰ ਵੇਚੇਗਾ ਤਾਂ ਜ਼ਿਆਦਾ ਫ਼ਾਇਦਾ ਹੋਵੇਗਾ। 



ਜ਼ਿਲ੍ਹੇ ’ਚ ਬੰਦ ਪਈ ਸ਼ੂਗਰ ਮਿੱਲ ਦੇ ਮੁੱਦੇ ’ਤੇ ਬੋਲੇ ਕੈਬਨਿਟ ਮੰਤਰੀ 
ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਆਜ਼ਾਦੀ ਵਾਲੇ ਦਿਨ ਉਹ ਆਜ਼ਾਦੀ ਘੁਲਾਟੀਆਂ ਲਈ ਨਵਾਂ ਐਲਾਨ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫਰੀਦਕੋਟ ’ਚ ਜਿੱਥੇ ਵੀ ਬੰਜਰ ਜ਼ਮੀਨ ਹੋਵੇਗੀ, ਉਨ੍ਹਾਂ ਥਾਵਾਂ ’ਤੇ ਬੂਟੇ ਲਗਾਏ ਜਾਣਗੇ ਤਾਂ ਜੋ ਸ਼ਹਿਰ ਦੀ ਦਿੱਖ ਨੂੰ ਬਦਲਿਆ ਜਾ ਸਕੇ। ਫਰੀਦਕੋਟ ਦੀ ਬੰਦ ਪਈ ਸ਼ੂਗਰ ਮਿੱਲ ਦੇ ਮੁੱਦੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਮਿੱਲ ਨੂੰ ਚਲਾਉਣ ਲਈ ਪਹਿਲਾਂ ਕਿਸਾਨਾਂ ਨਾਲ ਸਲਾਹ ਮਸ਼ਵਰਾ ਕੀਤਾ ਜਾਵੇਗਾ। ਜੇਕਰ ਕਿਸਾਨ ਗੰਨਾ ਬੀਜਣ ਦੇ ਚਾਹਵਾਨ ਹੋਣਗੇ ਤਾਂ ਸ਼ੂਗਰ ਮਿੱਲ ਨੂੰ ਦੁਬਾਰਾ ਚਲਾਉਣ ਦੀ ਗੱਲ ਅੱਗੇ ਵਧਾਈ ਜਾਵੇਗੀ।