CM Bhagwant Mann: ਸੁਨਾਮ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਪੁੱਜੇ ਸੀਐਮ ਮਾਨ; ਵਿਦਿਆਰਥੀ ਸਮੇਂ ਦੇ ਦਿਨ ਕੀਤੇ ਯਾਦ
CM Bhagwant Mann: ਮੁੱਖ ਸੁਨਾਮ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿੱਚ ਐਤਵਾਰ ਨੂੰ ਕਰਵਾਏ ਜਾ ਰਹੇ ਯੁਵਕ ਖੇਤਰੀ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਭਗਵੰਤ ਮਾਨ ਪੁੱਜੇ ਸਨ।
CM Bhagwant Mann: ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਐਤਵਾਰ ਨੂੰ ਪਹਿਲੀ ਵਾਰ ਸੁਨਾਮ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਪੁੱਜੇ। ਸੁਨਾਮ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿੱਚ ਐਤਵਾਰ ਨੂੰ ਕਰਵਾਏ ਜਾ ਰਹੇ ਯੁਵਕ ਖੇਤਰੀ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਭਗਵੰਤ ਮਾਨ ਪੁੱਜੇ ਸਨ।
ਸੀਐਮ ਭਗਵੰਤ ਮਾਨ ਇਸ ਕਾਲਜ ਦੇ ਵਿਦਿਆਰਥੀ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਆਪਣੇ ਦੋਸਤਾਂ, ਕਲਾਸ ਰੂਮ, ਅਧਿਆਪਕਾਂ, ਕੰਟੀਨ ਅਤੇ ਬੋਹੜ ਦੇ ਦਰੱਖਤ ਦਾ ਵੀ ਜ਼ਿਕਰ ਕੀਤਾ ਜਿੱਥੇ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਨਾਲ ਬੈਠ ਕੇ ਕਵਿਤਾਵਾਂ ਤੇ ਕਾਮੇਡੀ ਲਿਖਦੇ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਦੀ ਉਡੀਕ ਹੈ। ਹੁਣ ਕੋਈ ਸਿਫਾਰਿਸ਼ ਜਾਂ ਰਿਸ਼ਵਤ ਨਹੀਂ ਸਗੋਂ ਯੋਗਤਾ ਦੇ ਆਧਾਰ 'ਤੇ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਫਲਤਾ ਦਾ ਇੱਕੋ ਇੱਕ ਰਸਤਾ ਸਖ਼ਤ ਮਿਹਨਤ ਹੈ।
ਕਾਲਜ ਦੇ ਇਸ ਪੜਾਅ ਨੇ ਉਨ੍ਹਾਂ ਦੀ ਤਕਦੀਰ ਵੀ ਬਦਲ ਦਿੱਤੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜਿੱਤ ਦੇ ਜਜ਼ਬੇ ਨੂੰ ਬਰਕਰਾਰ ਰੱਖਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਅਜਿਹੇ ਸੁਪਨੇ ਦੇਖਣ ਕਿ ਉਹ ਰਾਤ ਨੂੰ ਸੌਣ ਨਾ ਦੇਣ। ਕੋਈ ਵੀ ਖੇਤਰ ਚੁਣੋ ਤੇ ਪੂਰੀ ਲਗਨ ਨਾਲ ਇਸ ਨੂੰ ਪ੍ਰਾਪਤ ਕਰਨ ਲਈ ਕੰਮ ਕਰਨਾ ਸ਼ੁਰੂ ਕਰੋ। ਕਿਸੇ ਦੀ ਸਫਲਤਾ ਤੋਂ ਪਰੇਸ਼ਾਨ ਨਾ ਹੋਵੋ, ਸਗੋਂ ਸਖਤ ਮਿਹਨਤ ਕਰੋ ਤੇ ਖੁਦ ਸਫਲ ਹੋਣ ਦੀ ਕੋਸ਼ਿਸ਼ ਕਰੋ।
CM ਭਗਵੰਤ ਮਾਨ ਨੇ ਨੌਜਵਾਨਾਂ ਨੂੰ ਕਿਹਾ ਨਵਾਂ ਸੋਚੋ, ਵੱਖਰਾ ਸੋਚੋ। ਅੱਜ ਦੇ ਸਮੇਂ ਵਿੱਚ ਸੋਚ ਦਾ ਦਾਇਰਾ ਵਿਸ਼ਾਲ ਹੋ ਗਿਆ ਹੈ। ਇਹ ਸਮਾਂ ਨਵੇਂ ਵਿਚਾਰ ਲਿਆਉਣ ਦਾ ਹੈ। ਜੇਕਰ ਤੁਸੀਂ ਇਸ ਨੀਤੀ 'ਤੇ ਚੱਲੋਗੇ ਤਾਂ ਸਫਲਤਾ ਤੁਹਾਡੇ ਪੈਰ ਚੁੰਮੇਗੀ। ਹਰ ਪਿੰਡ ਅਤੇ ਸ਼ਹਿਰ ਵਿੱਚ ਪ੍ਰਤਿਭਾ ਹੈ, ਬਸ ਇਸ ਨੂੰ ਪਾਲਣ ਦੀ ਲੋੜ ਹੈ।
ਉਨ੍ਹਾਂ ਦੀ ਸਰਕਾਰ ਇਸ ਦਿਸ਼ਾ ਵੱਲ ਵਧ ਰਹੀ ਹੈ। ਇਸ ਤਹਿਤ ਸਕੂਲ ਆਫ਼ ਐਮੀਨੈਂਸ ਅਤੇ ਯੂਪੀਐਸਸੀ ਕੋਚਿੰਗ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ। ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨਾਮ ਕਾਲਜ ਵਿੱਚ ਡਿਜੀਟਲ ਲਾਇਬ੍ਰੇਰੀ, ਕਾਮਰਸ ਵਿਭਾਗ ਦਾ ਨਵਾਂ ਬਲਾਕ ਅਤੇ ਆਧੁਨਿਕ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸੁਨਾਮ ਕਾਲਜ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : Punjab News: ਗੁਰਦੁਆਰੇ ਤੇ ਮਸਜਿਦ ਸਬੰਧੀ ਵਿਵਾਦਤ ਬਿਆਨ ਦੇਣ ਵਾਲੇ ਭਾਜਪਾ ਆਗੂ ਨੂੰ ਪਾਰਟੀ 'ਚੋਂ ਕੀਤਾ ਬਰਖ਼ਾਸਤ