ਰੇਲ ਹਾਦਸੇ `ਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਲਈ CM ਮਾਨ ਦਾ ਵੱਡਾ ਐਲਾਨ
Punjab rail accident: ਰੂਪਨਗਰ-ਕੀਰਤਪੁਰ ਸਾਹਿਬ ਰੇਲ ਮਾਰਗ `ਤੇ ਪਰਵਾਸੀ ਮਜ਼ਦੂਰਾਂ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਇਸ ਦੌਰਾਨ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਰੇਲ ਹਾਦਸੇ ਵਿੱਚ ਮਾਰੇ ਗਏ ਤਿੰਨ ਬੱਚਿਆਂ ਦੇ ਪਰਿਵਾਰਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ।
ਬਿਮਲ ਸ਼ਰਮਾ/ਸ੍ਰੀ ਕੀਰਤਪੁਰ ਸਾਹਿਬ: ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਰੇਲ ਹਾਦਸੇ ਵਿੱਚ ਮਾਰੇ ਗਏ ਤਿੰਨ ਬੱਚਿਆਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਐਸ ਡੀ ਐਮ ਸ੍ਰੀ ਅਨੰਦਪੁਰ ਸਾਹਿਬ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਇੱਕ ਦਰਦਨਾਕ ਰੇਲ ਹਾਦਸੇ ਨੇ ਗਰੀਬ ਪਰਿਵਾਰਾਂ ਦੇ ਤਿੰਨ ਘਰਾਂ ਦੇ ਚਿਰਾਗ ਬੁਝਾ ਦਿੱਤੇ ਜਿਨ੍ਹਾਂ ਵਿੱਚੋਂ ਇੱਕ ਦੇ ਸਿਰ 'ਤੇ ਬਾਪ ਦਾ ਸਾਇਆ ਵੀ ਨਹੀਂ ਸੀ। ਅੱਜ ਇਨ੍ਹਾਂ ਬੱਚਿਆਂ ਦਾ ਸ੍ਰੀ ਕੀਰਤਪੁਰ ਸਾਹਿਬ ਦੇ ਪਾਤਾਲਪੂਰੀ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਸੰਸਕਾਰ ਮੌਕੇ ਕੋਈ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਤੇ ਨਾ ਹੀ ਕੋਈ ਆਮ ਆਦਮੀ ਪਾਰਟੀ ਦਾ ਸਥਾਨਕ ਨੇਤਾ ਪਹੁੰਚਿਆ। ਪੀੜਿਤ ਗਰੀਬ ਪਰਿਵਾਰਾਂ ਦਾ ਇਹ ਵੀ ਕਹਿਣਾ ਸੀ ਕਿ ਹਾਦਸੇ ਵਾਲੀ ਥਾਂ ਤੋਂ ਹਸਪਤਾਲ ਤੱਕ ਬੱਚਿਆ ਦੀਆਂ ਮ੍ਰਿਤਕ ਦੇਹਾਂ ਪਹੁੰਚਾਉਣ ਲਈ ਤੇ ਵਾਪਿਸ ਲੈ ਕੇ ਆਉਣ ਲਈ ਟੈਂਪੂ ਦੇ ਵੀ 2000 ਰੁਪਏ ਉਨ੍ਹਾਂ ਨੂੰਖ਼ੁਦ ਹੀ ਦੇਣੇ ਪਏ ਤੇ ਪ੍ਰਸ਼ਾਸਨ ਵਲੋਂ ਕੋਈ ਐਂਬੂਲੈਂਸ ਨਹੀਂ ਭੇਜੀ ਗਈ।
ਇਹ ਵੀ ਪੜ੍ਹੋ: ਨੈਸ਼ਨਲ ਹਾਈਵੇ 'ਤੇ ਦਿਨ ਦਿਹਾੜੇ ਚਲੀ ਗੋਲੀ, 50 ਸਾਲ ਵਿਅਕਤੀ ਦੀ ਹੋਈ ਮੌਤ
ਪਰਿਵਾਰ ਨੇ ਕਿਹਾ ਕਿ ਕੱਲ੍ਹ ਸੂਰਜ ਢਲਣ ਤੋਂ ਬਾਅਦ ਹਸਪਤਾਲ ਤੋਂ ਓਹ ਲਾਸ਼ਾਂ ਲੈ ਕੇ ਵਾਪਿਸ ਆ ਗਏ ਸਨ। ਹਾਦਸੇ ਤੋਂ ਕਰੀਬ 8 ਘੰਟੇ ਬਾਅਦ ਪੀੜਿਤ ਪਰਿਵਾਰਾਂ ਕੋਲ ਪਹੁੰਚੇ ਐਸ ਡੀ ਐਮ ਸ੍ਰੀ ਅਨੰਦਪੁਰ ਸਾਹਿਬ ਨੇ ਵੀ ਦੁੱਖ ਸਾਂਝਾ ਕੀਤਾ ਤੇ ਕਿਹਾ ਕਿ ਪਰਿਵਾਰ ਦੀਜਿੰਨੀ ਸਹਾਇਤਾ ਹੋ ਸਕਦੀ ਹੈ ਉੰਨੀ ਕਰਨਗੇ । ਓਥੇ ਹੀ ਕੜਕਦੀ ਠੰਡ ਵਿੱਚ ਝੁੱਗੀਆਂ ਤੋਂ ਬਾਹਰ ਬੱਚਿਆ ਦੀਆਂ ਲਾਸ਼ਾਂ ਦੇਖ ਕੇ ਐਸ ਡੀ ਐਮ ਨੇ ਐਂਬੂਲੈਂਸ ਮੰਗਵਾ ਕੇ ਲਾਸ਼ਾਂ ਨੂੰ ਦੋਬਾਰਾ ਹਸਪਤਾਲ ਪਹੁੰਚਾਇਆ। ਹੁਣ ਪੀੜਿਤ ਪਰਿਵਾਰ ਸਰਕਾਰ ਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾ ਰਹੇ ਸਨ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਰੇਲ ਹਾਦਸੇ ਵਿੱਚ ਮਾਰੇ ਗਏ ਤਿੰਨ ਬੱਚਿਆਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਸਹਾਇਤਾ ਦੇਣ ਦਾ ਐਲਾਨ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਬੀਤੇ ਦਿਨੀ ਰੋਪੜ ਦੇ ਕੀਰਤਪੁਰ ਸਾਹਿਬ ਨੇੜੇ ਲੋਹੰਡ-ਭਰਤਗੜ੍ਹ ਰੇਲ ਪਟੜੀ 'ਤੇ ਚਾਰ ਬੱਚੇ ਰੇਲਗੱਡੀ ਦੀ ਲਪੇਟ 'ਚ ਆ ਗਏ। ਇਸ ਦੌਰਾਨ ਤਿੰਨ ਬੱਚਿਆਂ ਦੀ ਮੌਤ ਹੋ ਗਈ। ਦਰਅਸਲ ਇਹ ਬੱਚੇ ਰੇਲਵੇ ਟਰੈਕ ਦੇ ਕੋਲ ਖੇਡ ਰਹੇ ਸਨ। ਇਸੇ ਦੌਰਾਨ ਅਚਾਨਕ ਇਕ ਟਰੇਨ ਆਈ ਅਤੇ ਉਹ ਉਸ ਦੀ ਲਪੇਟ ਵਿੱਚ ਆ ਗਏ।