Death due to Suffocation: ਉੱਤਰੀ ਭਾਰਤ ਠੰਡ ਦੀ ਲਪੇਟ ’ਚ ਹੈ ਤੇ ਇਸ ਤੋਂ ਬਚਣ ਲਈ ਕੋਈ ਹੀਟਰ ਤੇ ਕੋਈ ਕੋਲੇ ਵਾਲੀ ਅੰਗੀਠੀ ਦਾ ਸਹਾਰਾ ਲੈ ਰਿਹਾ ਹੈ। ਅਬੋਹਰ ਦੇ ਸੀਤੋ ਰੋਡ ’ਤੇ ਸਥਿਤ ਇੱਕ ਵਰਕਸ਼ਾਪ ’ਚ ਕੰਮ ਕਰਨ ਵਾਲੇ ਨੌਜਵਾਨ ਠੰਡ ਤੋਂ ਬਚਣ ਲਈ ਕਮਰੇ ’ਚ ਅੰਗੀਠੀ ਬਾਲ ਕੇ ਸੌਂ ਰਹੇ ਸਨ। 


COMMERCIAL BREAK
SCROLL TO CONTINUE READING


ਰਾਤ ਭਰ ਅੰਗੀਠੀ ਦੇ ਬਲ਼ਣ ਕਾਰਣ ਕਮਰੇ ’ਚ ਗੈਸ ਭਰ ਗਈ, ਜਿਸ ਕਾਰਨ ਦੋਵੇਂ ਨੌਜਵਾਨ ਬੇਹੋਸ਼ ਹੋ ਗਏ। ਦੋਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ ਤੇ ਦੂਸਰੇ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਰੈਫ਼ਰ ਕਰ ਦਿੱਤਾ ਗਿਆ ਹੈ। 



ਜ਼ਿਕਰਯੋਗ ਹੈ ਕਿ ਉੱਤਰੀ ਭਾਰਤ ’ਚ ਕੜਾਕੇ ਦੀ ਠੰਡ ਸ਼ੁਰੂ ਹੋ ਚੁੱਕੀ ਹੈ। ਸ਼ੀਤ ਲਹਿਰ ਅਤੇ ਧੁੰਦ ਕਾਰਨ ਸੜਕਾਂ ’ਤੇ ਚੱਲਣ ਵਾਲੇ ਵਾਹਨਾਂ ਦੀ ਗਤੀ ਥੰਮ ਗਈ ਹੈ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਦੌਰਾਨ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ। 



ਪਹਾੜਾਂ ਤੋਂ ਸਿੱਧੀਆਂ ਮੈਦਾਨ ਇਲਾਕੇ ਵੱਲ ਆ ਰਹੀਆਂ ਬਰਫ਼ੀਲੀਆਂ ਹਵਾਵਾਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਠਾਰ ਦਿੱਤਾ ਹੈ। ਜਿਸ ਕਾਰਨ ਜ਼ਿਆਦਾਤਰ ਜਿਲ੍ਹਿਆਂ ’ਚ ਤਾਪਮਾਨ ਹੇਠਾਂ ਡਿੱਗਣ ਕਾਰਨ ਆਮ ਲੋਕਾਂ ਦੀਆਂ ਮੁਸ਼ਕਿਲਾਂ ’ਚ ਵਾਧਾ ਹੋਇਆ ਹੈ। 



ਸੋ, ਸਾਰਿਆਂ ਨੂੰ ਅਪੀਲ ਹੈ ਕਿ ਕੋਲੇ ਵਾਲੀ ਅੰਗੀਠੀ ਦਾ ਉਪਯੋਗ ਨਾ ਕੀਤਾ ਜਾਵੇ। ਜੇਕਰ ਮਜ਼ਬੂਰੀ ’ਚ ਅਜਿਹਾ ਕਰਨਾ ਵੀ ਪੈਂਦਾ ਹੈ ਤਾਂ ਕਮਰੇ ’ਚ ਕੋਲੇ ਨਾਲ ਪੈਦਾ ਹੋਣ ਵਾਲੀ ਗੈਸ ਦੇ ਨਿਕਾਸ ਦਾ ਪ੍ਰਬੰਧ ਜ਼ਰੂਰ ਕੀਤਾ ਜਾਵੇ।     


ਇਹ ਵੀ ਪੜ੍ਹੋ: ਰਾਜਾ ਵੜਿੰਗ ਦਾ ਬਠਿੰਡਾ ’ਚ ਛਲਕਿਆ ਦਰਦ, ਬੋਲੇ "ਜਿਸ ਨੂੰ ਮੈਂ ਹਰਾਇਆ ਉਸਦੇ ਦਰ ’ਤੇ ਹਲਕੇ ਲਈ ਫ਼ੰਡ ਮੰਗਣ ਜਾਣਾ ਪੈਂਦਾ ਸੀ"