Goindwal Sahib News: ਗੋਇੰਦਵਾਲ ਸਾਹਿਬ ਦੇ ਜੇਲ੍ਹ ਸਟਾਫ਼ ਅਤੇ ਤਸਕਰਾਂ ਦੀ ਮਿਲੀਭੁਗਤ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਗੋਇੰਦਵਾਲ ਜੇਲ੍ਹ 'ਚ ਬੰਦ ਅੰਤਰਰਾਸ਼ਟਰੀ ਤਸਕਰ ਕਰਨਦੀਪ ਸਿੰਘ ਬਿਮਾਰੀ ਦੇ ਬਹਾਨੇ ਹਸਪਤਾਲ 'ਚ ਦਾਖਲ ਸੀ। ਇਸ ਦੌਰਾਨ ਤਸਕਰ ਦੀ ਨਿਗਰਾਨੀ ਹੇਠ ਤਾਇਨਾਤ ਤਿੰਨ ਜੇਲ੍ਹ ਵਾਰਡਰ ਅਰਸ਼ਦੀਪ ਸਿੰਘ, ਬਲਵਿੰਦਰ ਸਿੰਘ ਅਤੇ ਅਮਿਤ ਸ਼ਰਮਾ ਆਪਣੀ ਸਰਕਾਰੀ ਲੋਡ ਰਾਈਫਲਾਂ ਤਸਕਰ ਦੇ ਨੇੜ੍ਹੇ ਛੱਡ ਕੇ ਸੈਰ ਕਰਨ ਲਈ ਚਲੇ ਗਏ।


COMMERCIAL BREAK
SCROLL TO CONTINUE READING

ਇਸ ਦੌਰਾਨ ਤਸਕਰ ਅਤੇ ਉਸ ਨੂੰ ਮਿਲਣ ਆਏ ਤਿੰਨ ਸਾਥੀ ਸਰਕਾਰੀ ਰਾਈਫਲ ਨਾਲ ਵੀਡੀਓ ਬਣਾਉਂਦੇ ਰਹੇ। ਇਸ ਬਾਰੇ ਜਦੋਂ ਪੁਲਿਸ ਨੂੰ ਜਾਣਕਾਰੀ ਤਾਂ ਪੁਲਿਸ ਵੱਲੋਂ ਤਸਕਰ, ਜੇਲ੍ਹ ਵਾਰਡਰਾਂ ਸਮੇਤ ਸੱਤ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੱਸਦਈਏ ਕਿ ਤਸਕਰ ਕਰਨਦੀਪ ਸਿੰਘ ਖਿਲਾਫ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਮੰਗਵਾਉਣ ਦੇ ਕਈ ਮਾਮਲੇ ਦਰਜ ਹਨ।