ਭਰਤ ਸ਼ਰਮਾ (ਲੁਧਿਆਣਾ)- ਪਿਛਲੇ ਸਮੇਂ ਤੋਂ ਆਮ ਲੋਕ ਜਿਹੜੇ ਪ੍ਰੋਪਟੀ ਖ੍ਰੀਦ ਜਾਂ ਵੇਚ ਰਹੇ ਹਨ, ਰਜਿਸਟਰੀਆਂ ਨੂੰ ਲੈ ਕੇ ਉਹਨਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵੱਲੋਂ ਸ਼ਹਿਰੀ ਇਲਾਕਿਆਂ ਵਿੱਚ ਪ੍ਰਾਪਟੀ ਖ੍ਰੀਦਣ ਅਤੇ ਵੇਚਣ ‘ਤੇ ਕੋਈ ਸਹੀ ਪਾਲਿਸੀ ਨਹੀਂ ਲਿਆਂਦੀ ਗਈ ਜਿਸ ਕਾਰਨ ਡੀਲਰਾਂ ਅਤੇ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੀਅਲ ਅਸਟੇਟ ਦੇ ਖੇਤਰ ‘ਚ ਸਰਕਾਰ ਵੱਲੋਂ ਧਿਆਨ ਨਾ ਦੇਣ ਕਾਰਨ ਕਲੋਨਾਈਜ਼ਰਾਂ,ਡੀਲਰਾਂ ਅਤੇ ਵਪਾਰੀਆਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


COMMERCIAL BREAK
SCROLL TO CONTINUE READING

ਨਹੀਂ ਹੋ ਰਹੀਆਂ ਰਜਿਸਟਰੀਆਂ


ਸਰਕਾਰ ਵੱਲੋਂ ਕੋਈ ਨਵੀਂ ਨੀਤੀ ਨਾ ਲਿਆਉਣ ਕਾਰਨ ਲੋਕਾਂ ਨੂੰ ਪ੍ਰੋਪਟੀ ਦੀ ਰਜਿਸਟਰੀ ਕਰਵਾਉਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵੱਲੋਂ ਪ੍ਰੋਪਟੀ ਦੀ ਐਨ.ਓ.ਸੀ ਲਿਆਉਣ ਦੀ ਮੰਗ ਤੇ ਹੋਰ ਸ਼ਰਤਾ ਕਾਰਨ ਕਲੋਨਾਈਜ਼ਰਾਂ,ਪ੍ਰਾਪਟੀ ਡੀਲਰਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਇਸ ਮਾਮਲੇ ‘ਚ ਥੋੜ੍ਹੀ ਢਿੱਲ ਵਰਤਣ ਦੀ ਅਪੀਲ ਕੀਤੀ ਤਾਂ ਜੋਂ ਉਨ੍ਹਾਂ ਦਾ ਕੰਮ ਚੱਲ ਸਕੇ।


ਦੂਜੇ ਪਾਸੇ ਪੰਜਾਬ ਕਾਲੋਨੋਇਜ਼ਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ ਨੇ ਕਿਹਾ ਕਿ ਉਹ ਕਈ ਵਾਰ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਤੇ ਮੰਤਰੀਆਂ ਨਾਲ ਇਸ ਬਾਰੇ ਮੁਲਾਕਾਤ ਕਰ ਚੁੱਕੇ ਹਨ, ਪਰ ਹਾਲੇ ਤੱਕ ਸਰਕਾਰ ਵਲੋਂ ਇਸ ਮਸਲੇ ਦਾ ਕੋਈ ਹੱਲ ਨਹੀਂ ਕੱਢਿਆ ਗਿਆ। ਜਿਸ ਕਾਰਨ ਉਨ੍ਹਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਲੋਕਾਂ,ਕਲੋਨਾਈਜ਼ਰਾ ਅਤੇ ਪ੍ਰਾਪਟੀ ਡੀਲਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਤਹਿਸੀਲਾਂ ਦੇ ਵਿਚ ਕੰਮ-ਕਾਜ ਠੱਪ ਹੈ, ਸਮੇਂ ਸਿਰ ਇਸ ਮਸਲੇ ਦਾ ਹੱਲ ਕੱਢਣਾ ਜ਼ਰੂਰੀ ਹੈ।