Patran News: ਪੰਜਾਬ ਭਰ 'ਚ ਲੋਕਾਂ ਨੂੰ ਚੰਗੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੇ ਪੰਜਾਬ ਸਰਕਾਰ ਦੇ ਦਾਅਵੇ ਦਮ ਤੋੜਦੇ ਨਜ਼ਰ ਆ ਰਹੇ ਹਨ। ਹਲਕਾ ਸ਼ੁਤਰਾਣਾ ਦੇ ਪਾਤੜਾਂ, ਸ਼ੁਤਰਾਣਾ ਅਤੇ ਬਾਦਸ਼ਾਹਪੁਰ ਦੇ ਹਸਪਤਾਲਾਂ ਚ ਡਾਕਟਰਾਂ ਦੀ ਘਾਟ ਕਾਰਨ ਮਰੀਜ਼ਾ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਕਮਿਊਨਿਟੀ ਹੈਲਥ ਸੈਂਟਰ ਪਾਤੜਾਂ ਦੀ ਤਾਂ ਇੱਥੇ ਮਰੀਜ਼ਾਂ ਦੇ ਇਲਾਜ ਲਈ ਸਿਰਫ਼ ਇੱਕ ਮੈਡੀਕਲ ਅਫ਼ਸਰ ਦੇ ਨਾਲ ਦੰਦਾਂ ਦੇ ਡਾਕਟਰ ਮੌਜੂਦ ਹਨ। 


COMMERCIAL BREAK
SCROLL TO CONTINUE READING

ਜਦੋਂ ਕਿ 4 ਸਪੈਸ਼ਲਿਸਟ ਡਾਕਟਰਾਂ ਜਿਸ ਵਿੱਚ ਸਰਜਨ, ਬੱਚਿਆਂ ਦੇ ਸਪੈਸ਼ਲਿਸਟ, ਔਰਤ ਰੋਗਾਂ ਦੇ ਮਾਹਿਰ ਅਤੇ ਮੈਡੀਸਨ ਦੇ ਡਾਕਟਰ ਦੀਆਂ ਪੋਸਟਾਂ ਖ਼ਾਲੀ ਪਈਆਂ ਹਨ। ਡਾਕਟਰਾਂ ਦੀ ਘਾਟ ਦਾ ਅਸਰ 24 ਘੰਟੇ ਐਮਰਜੈਂਸੀ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਮਰੀਜ਼ਾ ਨੂੰ ਐਮਰਜੈਂਸੀ ਹਾਲਤਾਂ 'ਚ ਸਮਾਣਾ ਪਟਿਆਲਾ ਰੈਫ਼ਰ ਕਰ ਦਿੱਤਾ ਜਾਂਦਾ ਹੈ। ਜਿਸ ਦੌਰਾਨ ਮਰੀਜ਼ ਰਸਤੇ 'ਚ ਦਮ ਤੋੜ ਦਿੰਦੇ ਹਨ।


ਜ਼ੀ ਮੀਡੀਆ ਦੀ ਟੀਮ ਨੇ ਜਦੋਂ ਹਸਪਤਾਲ 'ਚ ਆਏ ਮਰੀਜ਼ਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਹਲਕਾ ਸ਼ੁਤਰਾਣਾ 'ਚ ਲੋਕਾਂ ਨੂੰ ਸਿਹਤ ਸਹੂਲਤ ਦੇਣ ਲਈ ਬਣਾਏ ਗਏ ਹਸਪਤਾਲ ਸ਼ੁਤਰਾਣਾ ਅਤੇ ਪਾਤੜਾਂ 'ਚ ਡਾਕਟਰਾਂ ਦੀ ਘਾਟ ਦਾ ਖ਼ਮਿਆਜ਼ਾ ਗ਼ਰੀਬ ਮਰੀਜ਼ਾ ਨੂੰ ਭੁਗਤਣਾ ਪੈ ਰਿਹਾ ਹੈ। ਮਰੀਜ਼ਾਂ ਦਾ ਕਹਿਣਾ ਹੈ ਕਿ ਸਰਕਾਰ ਜੇਕਰ ਆਮ ਆਦਮੀ ਕਲੀਨਿਕਾਂ ਦੀ ਥਾਂ 'ਤੇ ਹਸਪਤਾਲਾਂ 'ਚ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ ਕੰਮ ਕਰਦੀ ਤਾਂ ਮਰੀਜ਼ਾ ਨੂੰ ਕਾਫ਼ੀ ਫ਼ਾਇਦਾ ਹੋਣਾ ਸੀ। ਪਰ ਆਮ ਆਦਮੀ ਕਲੀਨਿਕਾਂ ਦਾ ਆਮ ਲੋਕਾਂ ਨੂੰ ਕੋਈ ਲਾਭ ਨਹੀਂ ਮਿਲ ਰਿਹਾ। ਲੋਕਾਂ ਦੀ ਮੰਗ ਹੈ ਕਿ ਹਸਪਤਾਲਾਂ ਚ  ਡਾਕਟਰਾਂ ਦੀ ਘਾਟ ਪੂਰੀ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਸਹੀ ਅਤੇ ਸਸਤਾ ਇਲਾਜ ਮਿਲ ਸਕੇ।


ਇਸ ਸਬੰਧੀ ਐਸਐਮਓ ਪਾਤੜਾਂ ਡਾਕਟਰ ਲਵਕੇਸ਼ ਕੁਮਾਰ ਨੇ ਦੱਸਿਆ ਕਿ ਪਾਤੜਾਂ ਬਲਾਕ ਦੇ ਹਸਪਤਾਲਾਂ 'ਚ 24 ਮੈਡੀਕਲ ਅਫ਼ਸਰਾਂ ਦੀਆ ਪੋਸਟਾਂ ਸਿਰਫ਼ 3 ਪੋਸਟਾਂ ਭਰੀਆਂ ਹਨ ਜਦੋਂ ਕਿ 21 ਪੋਸਟਾਂ ਖ਼ਾਲੀ ਪਈਆਂ ਹਨ। ਜਿਸ ਕਾਰਨ ਡਾਕਟਰਾਂ ਦੀ ਘਾਟ ਹੋਣ ਕਾਰਨ ਐਮਰਜੈਂਸੀ ਸੇਵਾਵਾਂ ਨੂੰ ਜਾਰੀ ਰੱਖਣ ਲਈ ਡਾਕਟਰਾਂ ਦੀਆਂ ਸਪੈਸ਼ਲ ਡਿਊਟੀ ਲੱਗਾ ਕੇ ਮਰੀਜ਼ਾ ਨੂੰ ਲੋੜੀਂਦੀ ਮੈਡੀਕਲ ਸੇਵਾਵਾਂ ਜਾਰੀ ਰੱਖੀਆਂ ਜਾ ਰਹੀਆਂ ਹਨ। ਮੈਡੀਕਲ ਸਟਾਫ਼ ਦੀ ਘਾਟ ਸਬੰਧੀ ਸਬੰਧਿਤ ਵਿਭਾਗ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ ਅਤੇ ਜਲਦੀ ਹੀ ਖ਼ਾਲੀ ਪੋਸਟਾਂ ਭਰਨ ਦੇ ਵਿਸ਼ਵਾਸ ਵੀ ਦਿਵਾਇਆ ਹੈ। ਇਸ ਦੇ ਨਾਲ ਹੀ ਕੁੱਝ ਦਵਾਈਆਂ ਦੀ ਕਮੀ ਨੂੰ ਵੀ ਜਲਦੀ ਪੂਰਾ ਕੀਤਾ ਜਾਵੇਗਾ।