ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਹਫਤੇ ਲਈ ਜਰਮਨੀ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਇੰਟਰਨੈਸ਼ਨਲ Trade Fair 'ਚ ਹਿੱਸਾ ਲਿਆ ਗਿਆ। ਪੰਜਾਬ ਵਿੱਚ ਨਿਵੇਸ਼ ਨੂੰ ਲੈ ਕੇ ਭਗਵੰਤ ਮਾਨ ਵੱਲੋਂ ਜਰਮਨੀ ਦੀਆਂ ਕੰਪਨੀਆਂ ਦੇ ਮਾਲਕਾਂ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਵੱਲੋਂ ਨਵਿਆਉਣਯੋਗ ਊਰਜਾ, ਕਾਰ ਨਿਰਮਾਣ, ਫਾਰਮਾਸਿਊਟੀਕਲ, ਸੁਧਰੇ ਹੋਏ ਖੇਤੀ ਅਭਿਆਸਾਂ ਤੇ ਕਈ ਕੰਪਨੀਆਂ ਨਾਲ ਮੁਲਾਕਾਤ ਕੀਤੀ ਗਈ ਤੇ ਉਨ੍ਹਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ। ਇਸ ਦੌਰਾਨ ਬਹੁਤ ਸਾਰੀਆਂ ਕੰਪਨੀਆਂ ਨੇ ਪੰਜਾਬ ’ਚ ਨਿਵੇਸ਼ ਕਰਨ ਨੂੰ ਲੈ ਕੇ ਹਾਮੀ ਵੀ ਭਰੀ ਹੈ।


COMMERCIAL BREAK
SCROLL TO CONTINUE READING

ਦੱਸਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਖੇਤੀ ਅਤੇ ਜ਼ਮੀਨੀ ਪਾਣੀਆਂ ਨਾਲ ਸੰਬੰਧਤ ਦੁਨੀਆਂ ਦੀ ਮੰਨੀ ਪ੍ਰਮੰਨੀ ਜਰਮਨ ਕੰਪਨੀ BayWa ਦੇ ਸੀਈਓ ਸ਼੍ਰੀਮਾਨ ਮਾਰਕਸ ਪੋਲਿੰਗਰ, ਵਿਸਟਾ ਦੇ ਸੀਈਓ ਸ਼੍ਰੀਮਤੀ ਡਾ ਹੇਇਕ ਬਾਕ ਅਤੇ ਸੀਨੀਅਰ ਕੰਸਲਟੈਂਟ ਸਮਾਰਟ ਫਾਰਮਿੰਗ ਸ਼੍ਰੀ ਜੋਸੇਫ ਥੋਮਾ ਦੀ ਪੂਰੀ ਟੀਮ ਨਾਲ ਪੰਜਾਬ ਦੀ ਖੇਤੀ ਨਾਲ ਜੁੜੇ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ। 



ਇਸ ਤੋਂ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਸੀ ਤੇ ਦੱਸਿਆ ਕਿ ਮੈਂ ਅੱਜ ਇੰਟਰਨੈਸ਼ਨਲ ਟਰੇਡ ਫੇਅਰ ਦੌਰਾਨ ਬਹੁਤ ਸਾਰੀਆਂ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਬਹੁਤ ਸਾਰੀਆਂ ਕੰਪਨੀਆਂ ਨੇ ਪੰਜਾਬ ’ਚ ਨਿਵੇਸ਼ ਕਰਨ ਨੂੰ ਲੈ ਕੇ ਹਾਮੀ ਵੀ ਭਰੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਪਨੀਆਂ ’ਚ ਜ਼ੈਪੇਲਿਨ, ਬੁਹਿਲਰ, ਪ੍ਰੋ ਮਾਈਨੈਂਟ, ਡੋਨਾਲਡਸਨ, ਆਈ. ਜੀ. ਯੂ. ਐੱਸ., ਸਿਪ੍ਰਿਆਨੀ ਹੈਰੀਸਨ ਵਾਲਵਜ਼ ਤੇ ਪੇਂਟੇਅਰ ਸ਼ਾਮਲ ਹਨ।



WATCH LIVE TV