Machhiwara News: ਟੈਟਨਸ ਦੇ ਟੀਕੇ ਲੱਗਣ ਮਗਰੋਂ 10 ਹੋਰ ਵਿਦਿਆਰਥਣਾਂ ਦੀ ਹਾਲਤ ਵਿਗੜੀ
Machhiwara News: ਮਾਛੀਵਾੜਾ ਸਾਹਿਬ ਦੇ ਇੱਕ ਸਕੂਲ ਵਿੱਚ ਵਿਦਿਆਰਥਣਾਂ ਨੂੰ ਟੈਟਨਸ ਦੇ ਟੀਕੇ ਲਗਾਉਣ ਮਗਰੋਂ ਉਨ੍ਹਾਂ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਸ਼ੁੱਕਰਵਾਰ ਨੰ ਸਵੇਰੇ 10 ਹੋਰ ਵਿਦਿਆਰਥਣਾਂ ਦੀ ਸਿਹਤ ਖਰਾਬ ਹੋ ਗਈ।
Machhiwara News: ਸਰਕਾਰੀ ਕੰਨਿਆ ਸਕੂਲ ਮਾਛੀਵਾੜਾ ਸਾਹਿਬ ਵਿਖੇ ਬੀਤੀ ਕੱਲ੍ਹ ਸਿਹਤ ਵਿਭਾਗ ਦੀ ਟੀਮ ਵੱਲੋਂ ਸਕੂਲੀ ਵਿਦਿਆਰਥਣਾਂ ਨੂੰ ਟੈਟਨਸ ਦੇ ਟੀਕੇ ਲਗਾਉਣ ਉਪਰੰਤ ਅੱਜ ਸਵੇਰੇ 10 ਹੋਰ ਵਿਦਿਆਰਥਣਾਂ ਦੀ ਹਾਲਤ ਵਿਗੜਨ ’ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਇਨ੍ਹਾਂ ਇਲਾਜ ਅਧੀਨ ਵਿਦਿਆਰਥਣਾਂ ਵਿਚੋਂ 4 ਵਿਦਿਆਰਥਣਾਂ ਨੂੰ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਅਤੇ ਸਰਕਾਰ ਐਬੂਲੈਂਸ ਰਾਹੀ ਮਾਪਿਆਂ ਅਤੇ ਸਕੂਲ ਅਧਿਆਪਕਾਂ ਦੀ ਦੇਖ-ਰੇਖ ਹੇਠ ਰਾਹੀਂ ਇਨ੍ਹਾਂ ਨੂੰ ਇਲਾਜ ਲਈ ਇੱਥੇ ਲਿਆਂਦਾ ਗਿਆ ਹੈ। ਸਿਵਲ ਹਸਪਤਾਲ ਸਮਰਾਲਾ ਵਿਖੇ ਇਨ੍ਹਾਂ ਵਿਦਿਆਰਥਣਾਂ ਦੇ ਇਲਾਜ ਵਿੱਚ ਜੁੱਟੇ ਡਾਕਟਰਾਂ ਵੱਲੋਂ ਉਨ੍ਹਾਂ ਦੇ ਖ਼ੂਨ ਦੇ ਨਮੂਨੇ ਲਏ ਗਏ ਹਨ ਅਤੇ ਹੋਰ ਵੀ ਟੈਸਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਮਾਛੀਵਾੜਾ ਤੋਂ ਦੇਰ ਰਾਤ 4 ਹੋਰ ਵਿਦਿਅਰਥਣਾਂ ਨੂੰ ਸਿਹਤ ਵਿੱਚ ਸੁਧਾਰ ਨਾ ਹੋਣ ’ਤੇ ਸਮਰਾਲਾ ਸਿਵਲ ਹਸਪਤਾਲ ਭੇਜਿਆ ਗਿਆ ਸੀ ਅਤੇ ਇਨ੍ਹਾਂ ਵਿਦਿਆਰਥਣਾਂ ਦਾ ਵੀ ਇੱਥੇ ਇਲਾਜ ਚੱਲ ਰਿਹਾ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੱਲ 150 ਦੇ ਕਰੀਬ ਵਿਦਿਅਰਥਣਾਂ ਦਾ ਟੀਕਾਕਰਨ ਕੀਤਾ ਗਿਆ ਸੀ। ਅੱਜ ਸਵੇਰੇ ਜਦੋਂ ਵਿਦਿਆਰਥਣਾਂ ਸਕੂਲ ਆਈਆਂ ਜਿਨ੍ਹਾਂ ਦੇ ਕੱਲ੍ਹ ਟੀਕਾ ਲੱਗਿਆ ਸੀ ਉਨ੍ਹਾਂ ’ਚੋਂ 10 ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਜਿਨ੍ਹਾਂ ਨੂੰ ਚੱਕਰ ਤੇ ਘਬਰਾਹਟ ਹੋਣ ਲੱਗ ਪਈ। ਜਿਸ ’ਤੇ ਤੁਰੰਤ ਇਨ੍ਹਾਂ ਨੂੰ ਇਲਾਜ ਲਈ ਮਾਛੀਵਾੜਾ ਸਾਹਿਬ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ : CBSE Class 12th Board exam result 2023: CBSE ਦੇ 12ਵੀਂ ਜਮਾਤ ਦੇ ਨਤੀਜੇ ਹੋਏ ਜਾਰੀ, ਕੁੜੀਆਂ ਨੇ ਮਾਰੀ ਬਾਜੀ
ਅੱਜ ਜਿਹੜੀਆਂ ਵਿਦਿਆਰਥਣਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਉਨ੍ਹਾਂ ’ਚ ਅੰਜਲੀ, ਹਰਮਨ ਕੌਰ ਸਤਿਆਣਾ, ਜਸ਼ਨ ਕੌਰ ਪਵਾਤ, ਤਨਿਸ਼ਾ ਮਾਛੀਵਾੜਾ, ਜਸਪ੍ਰੀਤ ਕੌਰ ਸ਼ੇਰੀਆਂ, ਮਨਪ੍ਰੀਤ ਕੌਰ ਇੰਦਰਾ ਕਾਲੋਨੀ, ਮੀਨੂੰ ਘੁਮਾਣਾ, ਮੁਸਕਾਨ ਮਾਛੀਵਾੜਾ, ਰੇਸ਼ਮਾ ਗੜ੍ਹੀ ਬੇਟ ਅਤੇ ਜੋਤੀ ਨੂਰਪੁਰ ਸ਼ਾਮਲ ਹਨ।
ਇਸ ਤੋਂ ਇਲਾਵਾ 4 ਵਿਦਿਆਰਥਣਾਂ ਪਰਵਿੰਦਰ ਕੌਰ ਇੰਦਰਾ ਕਾਲੋਨੀ, ਅਨਮੋਲ, ਪਰਵਿੰਦਰ ਕੌਰ ਨੂੰ ਡਾਕਟਰ ਵਲੋਂ ਨਾਜ਼ੁਕ ਹਾਲਤ ਦੇਖਦਿਆਂ ਸਮਰਾਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ। ਸਰਕਾਰੀ ਕੰਨਿਆ ਸਕੂਲ ਵਿਚ ਟੀਕਾਕਰਨ ਤੋਂ ਬਾਅਦ ਵਿਦਿਆਰਥਣਾਂ ਦੀ ਵਿਗੜੀ ਹਾਲਤ ਕਾਰਨ ਬਾਕੀ ਲੜਕੀਆਂ ਵਿਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : HSGMC ਪ੍ਰਧਾਨ ਮਹੰਤ ਕਰਮਜੀਤ ਸਿੰਘ ਦਾ CM ਮਨੋਹਰ ਲਾਲ ਖੱਟਰ ਦੇ ਪੈਰ ਛੂਹਣ ਦਾ ਵੀਡੀਓ ਹੋਇਆ ਵਾਇਰਲ
ਸਮਰਾਲਾ ਤੋਂ ਵਰੁਣ ਕੌਸ਼ਲ ਦੀ ਰਿਪੋਰਟ