HSGMC ਪ੍ਰਧਾਨ ਮਹੰਤ ਕਰਮਜੀਤ ਸਿੰਘ ਦਾ CM ਮਨੋਹਰ ਲਾਲ ਖੱਟਰ ਦੇ ਪੈਰ ਛੂਹਣ ਦਾ ਵੀਡੀਓ ਹੋਇਆ ਵਾਇਰਲ
Advertisement
Article Detail0/zeephh/zeephh1691900

HSGMC ਪ੍ਰਧਾਨ ਮਹੰਤ ਕਰਮਜੀਤ ਸਿੰਘ ਦਾ CM ਮਨੋਹਰ ਲਾਲ ਖੱਟਰ ਦੇ ਪੈਰ ਛੂਹਣ ਦਾ ਵੀਡੀਓ ਹੋਇਆ ਵਾਇਰਲ

Haryana HSGMC President Mahant Karamjit Singh viral video: ਇਸੇ ਵੀਡੀਓ 'ਤੇ ਹਰਿਆਣਾ ਦੇ HSGMC ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਵੀ ਆਪਣੀ ਟਿੱਪਣੀ ਦਿੱਤੀ ਅਤੇ ਕਿਹਾ ਕਿ ਇਹ ਸਿਧਾਂਤਿਕ ਗੱਲ ਨਹੀਂ ਹੈ। 

HSGMC ਪ੍ਰਧਾਨ ਮਹੰਤ ਕਰਮਜੀਤ ਸਿੰਘ ਦਾ CM ਮਨੋਹਰ ਲਾਲ ਖੱਟਰ ਦੇ ਪੈਰ ਛੂਹਣ ਦਾ ਵੀਡੀਓ ਹੋਇਆ ਵਾਇਰਲ

Haryana HSGMC President Mahant Karamjit Singh viral video: ਹਰਿਆਣਾ ਦੇ HSGMC ਪ੍ਰਧਾਨ ਮਹੰਤ ਕਰਮਜੀਤ ਸਿੰਘ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ ਦਾ ਇੱਕ ਵੀਡੀਓ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੂੰ ਲੈ ਕੇ ਖੂਬ ਚਰਚਾ ਕੀਤੀ ਜਾ ਰਹੀ ਹੈ।  (HSGMC President Mahant Karamjit Singh touches Haryana CM Manohar Lal Khattar's legs viral video)

ਦੱਸ ਦਈਏ ਕਿ ਇਸ ਵੀਡੀਓ ਦੇ ਵਿੱਚ ਹਰਿਆਣਾ ਦੇ HSGMC ਪ੍ਰਧਾਨ ਮਹੰਤ ਕਰਮਜੀਤ ਸਿੰਘ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪੈਰਾਂ ਨੂੰ ਹੱਥ ਲਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।  

ਇਹ ਵੀਡੀਓ ਚੰਡੀਗੜ੍ਹ ਦੇ ਇੱਕ ਨਿਜੀ ਹੋਟਲ ਦੀ ਦੱਸੀ ਜਾ ਰਹੀ ਹੈ।  ਹਾਲਾਂਕਿ ਇਸ ਵੀਡੀਓ 'ਤੇ ਕਈ ਲੋਕਾਂ ਵੱਲੋਂ ਇਤਰਾਜ ਜਤਾਇਆ ਜਾ ਰਿਹਾ ਹੈ।  

ਇਸੇ ਵੀਡੀਓ 'ਤੇ ਹਰਿਆਣਾ ਦੇ HSGMC ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਵੀ ਆਪਣੀ ਟਿੱਪਣੀ ਦਿੱਤੀ ਅਤੇ ਕਿਹਾ ਕਿ ਇਹ ਸਿਧਾਂਤਿਕ ਗੱਲ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗ਼ਲਤ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਇਸ ਗੱਲ ਤੋਂ ਖੁਸ਼ ਨਹੀਂ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇੱਕ ਵਾਰ ਕਿਸੇ ਸਾਬਕਾ ਵਿਧਾਇਕ ਨੇ ਮੁੱਖ ਮੰਤਰੀ ਦੇ ਪੈਰਾਂ ਨੂੰ ਹੱਥ ਲਾਇਆ ਸੀ ਤਾਂ CM ਨੇ ਉਨ੍ਹਾਂ ਨੂੰ ਝਾੜ ਦਿੱਤਾ ਸੀ। 

ਹਾਲਾਂਕਿ ਹੁਣ ਤੱਕ ਹਰਿਆਣਾ ਦੇ HSGMC ਪ੍ਰਧਾਨ ਮਹੰਤ ਕਰਮਜੀਤ ਸਿੰਘ ਅਤੇ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਇਸ ਵੀਡੀਓ 'ਤੇ ਕੋਈ ਸਪਸ਼ਟੀਕਰਨ ਨਹੀਂ ਆਇਆ ਹੈ।  

ਇਹ ਵੀ ਪੜ੍ਹੋ: CBSE Class 12th Board exam result 2023: CBSE ਦੇ 12ਵੀਂ ਜਮਾਤ ਦੇ ਨਤੀਜੇ ਹੋਏ ਜਾਰੀ, ਕੁੜੀਆਂ ਨੇ ਮਾਰੀ ਬਾਜੀ

Haryana HSGMC President Mahant Karamjit Singh touches Haryana CM Manohar Lal Khattar's legs viral video: 

 

Trending news