Delhi MCD Election News: ਦਿੱਲੀ ਦੇ ਐੱਮ. ਸੀ. ਡੀ. (MCD) ਚੋਣਾਂ ਦੇ ਨਤੀਜੇ ਆਏ ਨੂੰ ਭਾਵੇਂ 3 ਦਿਨ ਬੀਤ ਚੁੱਕੇ ਹਨ, ਪਰ ਕਾਂਗਰਸ ਦੀਆਂ ਮੁਸ਼ਕਿਲਾਂ ਹਾਲੇ ਵੀ ਘੱਟਣ ਦਾ ਨਾਮ ਨਹੀਂ ਲੈ ਰਹੀਆਂ। 


COMMERCIAL BREAK
SCROLL TO CONTINUE READING


ਸੋਸ਼ਲ ਮੀਡੀਆ ’ਤੇ 'AAP' ਵਲੋਂ ਕਾਂਗਰਸੀ ਕੌਂਸਲਰਾਂ ਬਾਰੇ ਦਿੱਤੀ ਗਈ ਜਾਣਕਾਰੀ 
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਾਂਗਰਸ ਦੇ ਜਿੱਤੇ ਹੋਏ 2 ਕੌਂਸਲਰ ਪਹਿਲਾਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਅਤੇ ਸ਼ੁੱਕਰਵਾਰ ਸ਼ਾਮ ਤੱਕ ਦੁਬਾਰਾ ਕਾਂਗਰਸ ’ਚ ਚੱਲੇ ਗਏ। ਇਨ੍ਹਾਂ ਕੌਂਸਲਰਾਂ ਦੇ ਸ਼ਾਮਲ ਹੋਣ ਸਬੰਧੀ ਜਾਣਕਾਰੀ ਵਿਧਾਇਕ ਦੁਰਗੇਸ਼ ਪਾਠਕ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ। 
ਦਿੱਲੀ ਕਾਂਗਰਸ ਇਕਾਈ ਦੇ ਉਪ ਪ੍ਰਧਾਨ ਅਲੀ ਮਹਿਦੀ, ਮੁਸਤਫਾਬਾਦ ਵਾਰਡ ਤੋਂ ਕੌਂਸਲਰ ਸਬੀਲਾ ਬੇਗਮ, ਬ੍ਰਿਜਪੁਰੀ ਤੋਂ ਕੌਂਸਲਰ ਨਾਜ਼ੀਆ ਖਾਤੂਨ ਤੋਂ ਇਲਾਵਾ ਮੁਸਤਫਾਬਾਦ ਦੇ ਬਲਾਕ ਪ੍ਰਧਾਨ ਜਾਵੇਦ ਚੌਧਰੀ ਦੇ ਨਾਲ ਨਹਿਰੂ ਵਿਹਾਰ ਇਲਾਕੇ ਦੇ ਬਲਾਕ ਪ੍ਰਧਾਨ ਅਲੀਮ ਅੰਸਾਰੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ। 



ਰਾਜ ਸਭਾ ਮੈਂਬਰ ਪ੍ਰਤਾਪਗੜ੍ਹੀ ਦੀ ਹਾਜ਼ਰੀ ’ਚ ਕੌਂਸਲਰਾਂ ਨੇ ਕੀਤੀ ਵਾਪਸੀ
ਹਾਲਾਂਕਿ ਕੁਝ ਦੇਰ ਚੱਲੇ ਸਿਆਸੀ ਡਰਾਮੇ ਤੋਂ ਬਾਅਦ ਸਾਰੇ ਆਗੂ ਵਾਪਸ ਕਾਂਗਰਸ ’ਚ ਆ ਗਏ। ਦਿੱਲੀ ਕਾਂਗਰਸ ਦੇ ਉਪ-ਪ੍ਰਧਾਨ ਅਲੀ ਅਹਿਦੀ ਨੇ ਵੀਡੀਓ ਜਾਰੀ ਕਰ ਰਾਹੁਲ ਗਾਂਧੀ ਤੋਂ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਨ੍ਹਾਂ ਸਾਰਿਆਂ ਤੋਂ ਗਲਤੀ ਹੋਈ ਹੈ। ਬੀਤੀ ਰਾਤ ਸਿਆਸੀ ਡਰਾਮੇ ਤੋਂ ਬਾਅਦ  ਕਾਂਗਰਸ ਦੇ ਰਾਜ ਸਭਾ ਮੈਂਬਰ ਇਮਰਾਨ ਪ੍ਰਤਾਪਗੜ੍ਹੀ ਦੀ ਹਾਜ਼ਰੀ ’ਚ ਮੁਸਤਫਾਬਾਦ ਤੋਂ ਜਿੱਤੇ ਕੌਂਸਲਰ ਨੇ ਕਾਂਗਰਸ ’ਚ ਵਾਪਸੀ ਕੀਤੀ। 



ਦਿੱਲੀ MCD ’ਚ ਭਾਜਪਾ ਪਿਛਲੇ 15 ਸਾਲਾਂ ਤੋਂ ਸੀ ਕਾਬਜ਼
ਦੱਸ ਦੇਈਏ ਕਿ ਭਾਜਪਾ ਦੇ 15 ਸਾਲ ਦੇ ਸ਼ਾਸਨ ਨੂੰ ਖ਼ਤਮ ਕਰਦਿਆਂ ਆਮ ਆਦਮੀ ਪਾਰਟੀ ਨੇ MCD ਦੀ ਸੱਤਾ ’ਤੇ ਕਬਜ਼ਾ ਕੀਤਾ। ਇਸ ਦੌਰਾਨ 250 ਵਾਰਡਾਂ ’ਚ ਆਮ ਆਦਮੀ ਪਾਰਟੀ ਨੇ 134 ਸੀਟਾਂ ’ਤੇ ਜਿੱਤ ਹਾਸਲ ਕੀਤੀ, ਜਦਕਿ MCD ’ਤੇ ਸ਼ਾਸਨ ਕਰ ਰਹੀ ਭਾਜਪਾ ਦੇ ਹਿੱਸੇ 104 ਸੀਟਾਂ ਆਈਆਂ। ਕਾਂਗਰਸ 9 ਸੀਟਾਂ ਨਾਲ ਤੀਸਰੇ ਸਥਾਨ ’ਤੇ ਰਹੀ ਇਸ ਤੋਂ ਇਲਾਵਾ 3 ਵਾਰਡਾਂ ’ਚ ਅਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। 



ਸਖ਼ਤ ਸੁਰਖਿਆ ਵਿਚਾਲੇ ਸਵੇਰੇ 8 ਵਜੇ ਰਾਜਧਾਨੀ ਦੇ 42 ਮਤਦਾਨ ਕੇਂਦਰਾਂ ’ਤੇ ਵੋਟਾਂ ਦੀ ਗਿਣਤੀ ਸ਼ੂਰ ਹੋਈ। ਹਾਲਾਂਕਿ ਸ਼ੁਰੂਆਤੀ ਦੌਰ ’ਚ ਰੁਝਾਨ ਭਾਜਪਾ ਦੇ ਪੱਖ ’ਚ ਚੱਲ ਰਹੇ ਸਨ, ਇਕ ਸਮੇਂ ਭਾਜਪਾ (BJP) 107 ਸੀਟਾਂ ’ਤੇ ਅੱਗੇ ਚੱਲ ਰਹੀ ਸੀ ਅਤੇ 'ਆਪ' 95 ਸੀਟਾਂ ’ਤੇ। ਜਿਵੇਂ-ਜਿਵੇਂ ਗਿਣਤੀ ਦੀ ਪ੍ਰਕਿਰਿਆ ਅੱਗੇ ਵੱਧਦੀ ਗਈ, ਆਮ ਆਦਮੀ ਪਾਰਟੀ (AAP) ਭਾਜਪਾ ਨੂੰ ਪਛਾੜਦਿਆਂ ਅੱਗੇ ਨਿਕਲ ਗਈ ਅਤੇ ਆਖ਼ਰ ’ਚ 134 ਵਾਰਡਾਂ ’ਤੇ ਜਿੱਤ ਹਾਸਲ ਕੀਤੀ। 


ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ ਆਰਥਿਕ ਤੌਰ ’ਤੇ ਕਮਜ਼ੋਰ ਬੱਚਿਆਂ ਨੂੰ 2,000 ਰੁਪਏ ਪ੍ਰਤੀ ਮਹੀਨਾ ਦੀ ਮਦਦ