Praneet Kaur Join Bjp: ਬੀਜੇਪੀ `ਚ ਸ਼ਾਮਿਲ ਹੋਏ ਪਰਨੀਤ ਕੌਰ, ਜਾਣੋਂ ਸਿਆਸੀ ਸਫ਼ਰ
Praneet Kaur Join Bjp: ਪਟਿਆਲਾ ਤੋਂ ਸੰਸਦ ਮੈਂਬਰ 79 ਸਾਲਾ ਪਰਨੀਤ ਕੌਰ (79) ਚਾਰ ਵਾਰ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਰਹਿ ਚੁੱਕੇ ਹਨ।
Praneet Kaur Join Bjp: ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਪੰਜਾਬ ਲੋਕ ਸਭਾ ਚੋਣ ਇੰਚਾਰਜ ਵਿਜੈ ਰੁਪਾਨੀ ਬੀਜੇਪੀ ਵਿੱਚ ਸ਼ਾਮਿਲ ਕਰਵਾ ਲਿਆ ਹੈ। ਇਸ ਮੌਕੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਅਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਮੌਜੂਦ ਰਹੇ। ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਉਹ ਪਟਿਆਲਾ ਤੋਂ ਬੀਜੇਪੀ ਦੇ ਲੋਕਸਭਾ ਲਈ ਉਮੀਦਵਾਰ ਹੋਣਗੇ।
ਇਸ ਮੌਕੇ ਪਰਨੀਤ ਕੌਰ ਨੇ ਕਿਹਾ ਕਿ ਮੈਂ ਪਿਛਲੇ 25 ਸਾਲ ਤੋਂ ਪੰਜਾਬ ਅਤੇ ਦੇਸ਼ ਦੀ ਸੇਵਾ ਕੀਤਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਿਛਲੇ ਦੱਸ ਸਾਲ ਵਿੱਚ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਲਿਆਂਦਾ ਹੈ। ਪ੍ਰਧਾਨ ਮੰਤਰੀ ਅਤੇ ਬੀਜੇਪੀ ਦੀ ਕੇਂਦਰ ਵਾਲੀ ਸਰਕਾਰ ਨੇ ਦੇਸ਼ ਦੇ ਹਰ ਵਰਗ ਲਈ ਕੰਮ ਕੀਤਾ ਹੈ। ਮੈਨੂੰ ਬੀਜੇਪੀ ਦੇ ਨਾਲ ਜੁੜ ਕੇ ਦੇਸ਼ ਅਤੇ ਸੂਬੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਦੇ ਪ੍ਰਧਾਨ ਮੰਤਰੀ ਅਤੇ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦਾ ਧੰਨਵਾਦ ਕੀਤਾ।
ਇੱਕ ਝਾਤ ਪਰਨੀਤ ਕੌਰ ਦੇ ਸਿਆਸੀ ਸਫਰ
ਪਟਿਆਲਾ ਤੋਂ ਸੰਸਦ ਮੈਂਬਰ 79 ਸਾਲਾ ਪਰਨੀਤ ਕੌਰ (79) ਚਾਰ ਵਾਰ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਰਹਿ ਚੁੱਕੇ ਹਨ। ਪਰਨੀਤ ਕੌਰ ਦਾ ਜਨਮ 3 ਅਕਤੂਬਰ 1944 ਨੂੰ ਹੋਇਆ। ਉਹ ਸ਼ਿਮਲਾ ਦੇ ਸੇਂਟ ਬੇਡੇਜ਼ ਕਾਲਜ ਦੀ ਸਾਬਕਾ ਵਿਦਿਆਰਥਣ ਅਤੇ ਗਿਆਨ ਸਿੰਘ ਕਾਹਲੋਂ ਦੀ ਧੀ ਹੈ ਜੋ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਤੇ ਬ੍ਰਿਟਿਸ਼ ਰਾਜ ਦੇ ਭਾਰਤੀ ਸਿਵਲ ਸੇਵਾ ਅਧਿਕਾਰੀ ਸਨ। ਪਰਨੀਤ ਕੌਰ ਨੇ ਅਕਤੂਬਰ 1964 ’ਚ ਪਟਿਆਲਾ ਦੇ ਪੁਰਾਣੇ ਸ਼ਾਹੀ ਪਰਿਵਾਰ ਦੇ ਵਾਰਿਸ ਕੈਪਟਨ ਅਮਰਿੰਦਰ ਸਿੰਘ ਨਾਲ ਵਿਆਹ ਕਰਵਾਇਆ ਸੀ।
1999 ਦੀਆਂ ਆਮ ਚੋਣਾਂ ਲੜ ਰਾਜਨੀਤੀ 'ਚ ਰੱਖਿਆ ਪੈਰ
ਪਟਿਆਲਾ ਲੋਕ ਸਭਾ ਹਲਕੇ ਤੋਂ 1999 'ਚ ਪਹਿਲੀ ਚੋਣ ਲੜੀ
ਅਪਾਹਜ ਬੱਚਿਆਂ ਲਈ ਸੰਜੀਵਨੀ ਨਾਮ ਦੀ ਐੱਨਜੀਓ ਚਲਾਈ
1999, 2004 ਅਤੇ 2009 ਦੀਆਂ ਲੋਕਸਭਾ ਚੋਣਾਂ 'ਚ ਜਿੱਤ ਕੀਤੀ ਹਾਸਲ
ਯੂਪੀਏ-2 ਸਰਕਾਰ ਦੌਰਾਨ ਵਿਦੇਸ਼ ਮੰਤਰਾਲੇ ਵਿੱਚ MoS ਬਣਾਇਆ ਗਿਆ
2009 ਤੋਂ 2014 ਤੱਕ ਰਾਜ ਮੰਤਰੀ ਵਜੋਂ ਸੇਵਾ ਨਿਭਾਈ
2014 ਦੀਆਂ ਚੋਣਾਂ ਵਿੱਚ ਪਰਨੀਤ ਕੌਰ ਆਪਣੀ ਸੀਟ ਹਾਰ ਗਈ
2014 ਵਿੱਚ ਆਪ ਦੇ ਧਰਮਵੀਰ ਗਾਂਧੀ ਤੋਂ ਹਾਰ ਗਏ
2019 ਵਿੱਚ ਪਰਨੀਤ ਕੌਰ ਨੇ ਮੁੜ ਜਿੱਤ ਕੀਤੀ ਹਾਸਿਲ
ਕਾਂਗਰਸ ਨੇ ਕੀਤਾ ਮੁਅੱਤਲ
ਗੌਰਤਲਬ ਹੈ ਕਿ ਕਾਂਗਰਸ ਨੇ 3 ਫਰਵਰੀ 2023 ਨੂੰ ਪ੍ਰਨੀਤ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ 'ਚ ਮੁਅੱਤਲ ਕਰ ਦਿੱਤਾ ਸੀ। ਹਾਲਾਂਕਿ ਪ੍ਰਨੀਤ ਕੌਰ ਨੇ ਪਾਰਟੀ ਤੋਂ ਅਸਤੀਫ਼ਾ ਨਹੀਂ ਦਿੱਤਾ ਕਿਉਂਕਿ ਉਹ ਲੋਕ ਸਭਾ ਦੀ ਮੈਂਬਰਸ਼ਿਪ ਨਹੀਂ ਗੁਆਉਣਾ ਚਾਹੁੰਦੀ ਸੀ। ਪ੍ਰਨੀਤ 'ਤੇ ਦੋਸ਼ ਸਨ ਕਿ ਉਹ ਲਗਾਤਾਰ ਭਾਜਪਾ ਦੇ ਪ੍ਰੋਗਰਾਮਾਂ 'ਚ ਸ਼ਾਮਲ ਹੋ ਰਹੀ ਸੀ। ਇੰਨਾ ਹੀ ਨਹੀਂ ਪ੍ਰਨੀਤ ਕੌਰ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 'ਚ ਵੀ ਹਿੱਸਾ ਨਹੀਂ ਲਿਆ।