ਭਰਤ ਸ਼ਰਮਾ/ਲੁਧਿਆਣਾ: ਗੁਜਰਾਤ, ਹਿਮਾਚਲ ਦੀਆਂ ਵਿਧਾਨ ਸਭਾ ਅਤੇ ਹਰਿਆਣਾ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਭੜਕਦੇ ਨਜ਼ਰ ਆ ਰਹੇ ਹਨ।


COMMERCIAL BREAK
SCROLL TO CONTINUE READING

 


ਰਵਨੀਤ ਬਿੱਟੂ ਨੇ ਕਿਹਾ ਕਿ ਉਸ ਨੂੰ ਬਾਬਾ ਨਹੀਂ ਸਗੋਂ ਬੂਚੜ ਕਹਿਣਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਭਾਜਪਾ ਆਪਣੀ ਵੋਟ ਬੈਂਕ ਦੀ ਰਾਜਨੀਤੀ ਦੇ ਲਈ ਇਹ ਸਭ ਕਰ ਰਹੀ ਹੈ। ਜਦੋਂ ਕਿ ਉਨ੍ਹਾਂ ਦੇ ਲੀਡਰ ਇਸ ਨੂੰ ਕਨੂੰਨ ਦੀ ਪ੍ਰਕਿਰਿਆ ਦੱਸ ਰਹੇ ਨੇ। ਉਹਨਾਂ ਕਿਹਾ ਕਿ ਬਰਗਾੜੀ ਮੋਰਚੇ ਨੂੰ 7 ਸਾਲ ਹੋ ਗਏ ਉਸ ਨੂੰ ਜਾਣ ਬੁੱਝ ਕੇ 7 ਸਾਲ ਪੂਰੇ ਹੋਣ 'ਤੇ ਪੈਰੋਲ ਪਹਿਲਾਂ ਦਿੱਤੀ ਗਈ ਅਤੇ ਫਿਰ ਹੁਣ ਚੋਣਾਂ ਤੋਂ ਠੀਕ ਪਹਿਲਾਂ ਉਸ ਨੂੰ ਬਾਹਰ ਕਢਿਆ ਜਾ ਰਿਹਾ ਹੈ।


 


ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਰਾਮ ਰਹੀਮ ਤੋਂ ਭੜਕਦਿਆਂ ਕਿਹਾ ਕਿ ਭਾਜਪਾ ਦੇ ਇਸ਼ਾਰਿਆਂ ਤੇ ਇਹ ਸਭ ਹੋ ਰਿਹਾ ਹੈ ਆਪਣੀਆਂ ਵੋਟਾਂ ਲਈ ਭਾਜਪਾ ਉਸ ਨੂੰ ਵਰਤ ਰਹੀ ਹੈ ਅਤੇ ਉਸ ਨੂੰ ਬਾਹਰ ਲਿਆ ਰਹੀ ਹੈ ਉਨ੍ਹਾਂ ਕਿਹਾ ਕਿ ਇਹ ਸਭ ਰਾਜਨੀਤੀ ਹੋ ਰਹੀ ਹੈ। ਅਜਿਹੇ ਮੁੱਦਿਆਂ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਨ੍ਹਾ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਦੇ ਤੇ ਰਾਜਨੀਤੀ ਹੋਈ ਹੈ ਚਾਹੇ ਕੋਈ ਵੀ ਰਾਜਨੀਤਕ ਪਾਰਟੀ ਹੋਵੇ ਉਨ੍ਹਾ ਕਿਹਾ ਕਿ ਮੈਂ ਖੁਦ ਵੀ ਇਕ ਰਾਜਨੀਤਿਕ ਪਾਰਟੀ ਦਾ ਹਿੱਸਾ ਹਨ।


 


ਦੱਸ ਦਈਏ ਕਿ ਇਸ ਸਾਲ ਦੇ ਵਿਚ ਰਾਮ ਰਹੀਮ ਨੂੰ ਤੀਜੀ ਵਾਰ ਪੈਰੋਲ ਮਿਲੀ ਹੈ। ਪਹਿਲਾਂ ਫਰਵਰੀ, ਫਿਰ ਜੂਨ ਅਤੇ ਹੁਣ ਅਕਤੂਬਰ ਦੇ ਮਹੀਨੇ ਵਿਚ 40 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ।ਹੁਣ ਤੱਕ ਦੀ ਜੇਲ੍ਹ ਕਰੀਏ ਤਾਂ ਰਾਮ ਰਹੀਮ 51 ਦਿਨ ਜੇਲ੍ਹ ਤੋਂ ਬਾਹਰ ਰਹਿ ਚੁੱਕਾ ਹੈ। ਪਿਛਲੀ ਪੈਰੋਲ ਦੌਰਾਨ ਉਸਨੇ ਆਪਣੇ ਪ੍ਰੇਮੀਆਂ ਦੇ ਨਾਂ ਸੰਦੇਸ਼ ਵੀ ਦਿੱਤੇ ਸਨ ਅਤੇ ਕਈ ਵੀਡੀਓਸ ਵੀ ਜਾਰੀ ਕੀਤੀਆਂ।


 


ਡੇਰੇ ਦੀ ਸਾਧਵੀ ਨਾਲ ਜਿਣਸੀ ਸੋਸ਼ਣ ਕਰਨ ਦੇ ਮਾਮਲੇ ਵਿਚ ਰਾਮ ਰਹੀਮ ਨੂੰ 2017 ਵਿਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ ਉਦੋਂ ਤੋਂ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ। ਜਿਸਤੋਂ ਬਾਅਦ ਪੱਤਰਕਾਰ ਛਤਰਪਤੀ ਅਤੇ ਰਣਜੀਤ ਦੇ ਕਤਲ ਦੇ ਮੁਕੱਦਮੇ ਵਿਚ ਵੀ ਉਸ ਨੂੰ ਦੋਸ਼ੀ ਪਾਇਆ ਗਿਆ ਸੀ। ਇਹ ਵੀ ਦੱਸ ਦਈਏ ਰਾਮ ਰਹੀਮ ਦਾ ਪੂਰਾ ਪਰਿਵਾਰ ਉਨ੍ਹਾਂ ਤੋਂ ਦੂਰੀ ਬਣਾ ਕੇ ਵਿਦੇਸ਼ ਚਲਾ ਗਿਆ ਹੈ। ਰਾਮ ਰਹੀਮ ਦੀਆਂ ਦੋ ਧੀਆਂ ਅਮਰਪ੍ਰੀਤ ਅਤੇ ਚਰਨਪ੍ਰੀਤ ਪਹਿਲਾਂ ਹੀ ਲੰਡਨ ਜਾ ਚੁੱਕੀਆਂ।


 


WATCH LIVE TV