Coronavirus China Updates: ਚੀਨ 'ਚ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਇਸ ਦੌਰਾਨ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਦੇਸ਼ 'ਚ ਰੋਜ਼ਾਨਾ ਹਜ਼ਾਰਾਂ ਲੋਕਾਂ ਦੀ ਕੋਰੋਨਾ ਕਰਕੇ ਮੌਤ ਹੋ ਰਹੀ ਹੈ। ਦੱਸ ਦਈਏ ਕਿ ਚੀਨ 'ਚ ਕੋਰੋਨਾ ਦੇ ਕਹਿਰ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਅਤੇ ਉਹ ਡਰਾਉਣੀਆਂ ਹਨ।


COMMERCIAL BREAK
SCROLL TO CONTINUE READING

ਜਿੱਥੇ ਚੀਨ 'ਚ ਕੋਰੋਨਾ ਦੀ ਨਵੀਂ ਲਹਿਰ ਨੇ ਹੜਕੰਪ ਮਚਾਇਆ ਹੋਇਆ ਹੈ ਅਤੇ ਇਸ ਦੌਰਾਨ ਇੱਕ ਭਿਆਨਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਲੋਕ ਸ਼ਮਸ਼ਾਨਘਾਟ ਦੇ ਬਾਹਰ ਲੰਬੀਆਂ ਕਤਾਰਾਂ ਵਿੱਚ ਉਡੀਕ ਕਰਦੇ ਹੋਏ ਦਿਖਾਈ ਦੇ ਰਹੇ ਹਨ।  


Coronavirus China Updates: ਦੇਖੋ ਦਿਲ ਦਹਿਲਾ ਦੇਣ ਵਾਲੀ ਵੀਡੀਓ


ਦੱਸ ਦਈਏ ਕਿ ਸਿਹਤ ਮਾਹਿਰ ਐਰਿਕ ਫੀਗੇਲ-ਡਿੰਗ ਵੱਲੋਂ ਟਵਿੱਟਰ 'ਤੇ ਇੱਕ ਵੀਡੀਓ ਸਾਂਝੀ ਕੀਤੀ ਗਈ। ਇਸ ਵੀਡੀਓ ਵਿੱਚ ਕਈ ਲੋਕ ਆਪਣੇ ਅਜ਼ੀਜ਼ਾਂ ਦੀਆਂ ਲਾਸ਼ਾਂ ਦਾ ਸਸਕਾਰ ਕਰਨ ਲਈ ਕਤਾਰ ਵਿੱਚ ਖੜ੍ਹੇ ਹੋਏ ਹਨ ਅਤੇ ਇਹ ਦਿਲ ਦਹਿਲਾਉਣ ਵਾਲੇ ਦ੍ਰਿਸ਼ ਹਨ।


ਐਰਿਕ ਨੇ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ ਕਿ, "ਸ਼ਮਸ਼ਾਨਘਾਟ 'ਤੇ ਲੰਬੀਆਂ ਕਤਾਰਾਂ... ਕਲਪਨਾ ਕਰੋ ਕਿ ਆਪਣੇ ਅਜ਼ੀਜ਼ਾਂ ਦਾ ਸਸਕਾਰ ਕਰਨ ਲਈ ਘੰਟਿਆਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ, ਅਤੇ ਉਨ੍ਹਾਂ ਚਿਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਵੀ ਚੁੱਕਣਾ ਪੈਂਦਾ ਹੈ" 


 



 


ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰੇ ਪੰਜਾਬੀ ਗਾਇਕ ਹਰਭਜਨ ਮਾਨ, ਕੋਰਟ ਪਹੁੰਚਿਆ ਮਾਮਲਾ


ਦੱਸਿਆ ਜਾ ਰਿਹਾ ਹੈ ਕਿ ਹਾਂਗਕਾਂਗ ਦੇ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਇੱਕ ਰਿਪੋਰਟ ਵਿੱਚ ਲਿਖਿਆ ਗਿਆ ਸੀ ਕਿ ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਤੋਂ ਕਥਿਤ ਤੌਰ 'ਤੇ ਲੀਕ ਹੋਏ ਇੱਕ ਦਸਤਾਵੇਜ਼ ਵੱਲੋਂ ਖ਼ੁਲਾਸਾ ਕੀਤਾ ਕਿ ਦੇਸ਼ ਵਿੱਚ ਲੱਗਭਗ 248 ਮਿਲੀਅਨ ਲੋਕ, ਕੁੱਲ ਆਬਾਦੀ ਦਾ ਲਗਭਗ 17.56 ਫ਼ੀਸਦੀ, 1 ਤੋਂ 20 ਦਸੰਬਰ ਦੇ ਵਿਚਕਾਰ ਕੋਵਿਡ-19 ਦੇ ਮਾਮਲੇ ਸਾਪਮਣੇ ਆਏ ਹਨ। 


ਮਿਲੀ ਜਾਣਕਾਰੀ ਮੁਤਾਬਕ ਹਾਲ ਹੀ ਵਿੱਚ ਚੀਨ ਵਿਖੇ ਇੱਕ ਦਿਨ 'ਚ 3 ਕਰੋੜ 70 ਲੱਖ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਸਨ ਜਿਸ ਤੋਂ ਬਾਅਦ ਚੀਨ ਦੀ ਸਰਕਾਰ ਵੱਲੋਂ ਅਧਿਕਾਰਤ ਅੰਕੜੇ ਜਾਰੀ ਕਰਨ 'ਤੇ ਰੋਕ ਲਗਾ ਦਿੱਤੀ ਗਈ।


ਇਹ ਵੀ ਪੜ੍ਹੋ: China COVID-19: ਚੀਨ ਨੇ ਅੰਤਰਰਾਸ਼ਟਰੀ ਉਡਾਣਾਂ 'ਤੇ ਲਗਾਈ ਪਾਬੰਦੀ ਹਟਾਈ! ਹੁਣ ਨਹੀਂ ਕੀਤਾ ਜਾਵੇਗਾ ਕੁਆਰੰਟੀਨ,ਜਾਣੋ ਕਿਉਂ