Punjabi singer Harbhajan Mann news: ਪੰਜਾਬੀ ਫਿਲਮ ਇੰਡਸਟਰੀ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਮਸ਼ਹੂਰ ਗਾਇਕ ਹਰਭਜਨ ਮਾਨ 'ਤੇ 2.5 ਕਰੋੜ ਰੁਪਏ ਦੀ ਹੇਰਾਫੇਰੀ ਦਾ ਦੋਸ਼ ਲੱਗਿਆ ਹੈ। ਇਹ ਦੋਸ਼ ਦੋ ਐਨ.ਆਰ.ਆਈਜ਼ ਵੱਲੋਂ ਲਗਾਇਆ ਗਿਆ ਹੈ।
Trending Photos
Punjabi singer and actor Harbhajan Mann news: ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਹਰਭਜਨ ਮਾਨ ਵਿਵਾਦਾਂ 'ਚ ਘਿਰ ਗਏ ਹਨ। ਦੱਸ ਦੇਈਏ ਕਿ ਦੋ ਐਨ.ਆਰ.ਆਈਜ਼ ਨੇ ਹਰਭਜਨ ਮਾਨ ਖਿਲਾਫ ਮੋਹਾਲੀ ਦੀ ਅਦਾਲਤ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਨੇ ਹਰਭਜਨ ਮਾਨ 'ਤੇ ਧੋਖਾਧੜੀ ਦੇ ਗੰਭੀਰ ਦੋਸ਼ ਲਗਾਏ ਹਨ। ਸ਼ਿਕਾਇਤਕਰਤਾ ਹਰਵਿੰਦਰ ਸਰਾਂ ਅਤੇ ਦਰਸ਼ਨ ਰੰਗੀ ਨੇ ਕਰੀਬ 2.5 ਕਰੋੜ ਰੁਪਏ ਦੀ ਹੇਰਾਫੇਰੀ ਦਾ ਦੋਸ਼ ਲਗਾਉਂਦੇ ਹੋਏ ਮੁਹਾਲੀ ਅਦਾਲਤ ਵਿੱਚ ਪਹੁੰਚ ਕੀਤੀ ਹੈ।
ਇਸ ਤੋਂ ਬਾਅਦ ਅਦਾਲਤ ਨੇ ਹਰਭਜਨ ਮਾਨ (Harbhajan Mann) ਅਤੇ ਗੁਰਬਿੰਦਰ ਸਿੰਘ ਨੂੰ ਵੀ 9 ਜਨਵਰੀ ਨੂੰ ਤਲਬ ਕੀਤਾ ਹੈ। ਹਰਵਿੰਦਰ ਸਰਾਂ ਅਤੇ ਦਰਸ਼ਨ ਰੰਗੀ ਨੇ ਹਰਭਜਨ ਮਾਨ ਵੱਲੋਂ ਫਿਲਮ ਦੇ ਨਿਰਮਾਣ ਨੂੰ ਲੈ ਕੇ ਕੀਤੀ ਗਈ ਗੜਬੜ ਨੂੰ ਲੈ ਕੇ ਅਦਾਲਤ ਦਾ ਰੁਖ ਕੀਤਾ ਹੈ। ਉਸ ਨੇ ਆਪਣੀ ਫਿਲਮ ਪ੍ਰੋਡਕਸ਼ਨ ਕੰਪਨੀ ਦੇ ਨਿਰਦੇਸ਼ਕ ਅਨੀਸ਼ ਸੀ ਜੌਨ ਰਾਹੀਂ ਮਾਨ ਵਿਰੁੱਧ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੈ।
ਇਹ ਵੀ ਪੜ੍ਹੋ: ਰਿਸ਼ਵਤ ਲੈਂਦਾ ਕਸੂਤਾ ਫਸਿਆ ਪੁਲਿਸ ਮੁਲਾਜ਼ਮ, ਵੀਡੀਓ ਹੋ ਰਹੀ ਵਾਇਰਲ
ਮਿਲੀ ਜਾਕਾਰੀ ਦੇ ਮੁਤਾਬਿਕ ਹਰਭਜਨ ਮਾਨ (Harbhajan Mann) ਨੂੰ ਫਿਲਮ ਦੇ ਨਿਰਮਾਣ ਲਈ 2 ਕਰੋੜ 36 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹਰਭਜਨ ਮਾਨ ਨੇ ਫਿਲਮ 'ਤੇ ਪੈਸਾ ਖਰਚ ਨਹੀਂ ਕੀਤਾ ਅਤੇ ਫਿਲਮ ਨੂੰ ਬਹੁਤ ਘੱਟ ਬਜਟ 'ਚ ਪੂਰਾ ਕੀਤਾ। ਇਸ ਕਰਕੇ ਪੈਸੇ ਦਾ ਕੋਈ ਪਤਾ ਨਹੀਂ ਲੱਗਿਆ ਕੀ ਕਿੱਥੇ ਗਏ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਕਈ ਵਾਰ ਕੋਸ਼ਿਸ਼ ਕੀਤੀ ਗਈ ਕਿ ਪਤਾ ਤਾਂ ਚਲੇ ਕਿ ਪੈਸੇ ਦਾ ਕੀ ਹਿਸਾਬ ਰਿਹਾ ਪਰ ਹਰਭਜਨ ਮਾਨ ਨੇ ਕੋਈ ਜਵਾਬ ਨਹੀਂ ਦਿੱਤਾ ਜਿਸ ਤੋਂ ਬਾਅਦ ਹੁਣ ਸਾਨੂੰ ਕੋਰਟ ਦਾ ਰੁਖ ਕਰਨਾ ਪਿਆ। ਹੁਣ ਇਹ ਮਾਮਲਾ ਮੋਹਾਲੀ ਦੀ ਅਦਾਲਤ ਵਿਚ ਹੈ ਜਿਸ ਤੋਂ ਬਾਅਦ ਹੁਣ ਹਰਭਜਨ ਮਾਨ ਨੂੰ ਅਦਾਲਤ ਵਿਚ 9 ਜਨਵਰੀ ਨੂੰ ਤਲਬ ਕੀਤਾ ਹੈ।