ਅੰਮ੍ਰਿਤਸਰ ’ਚ ਸ਼ਰੇ ਬਜ਼ਾਰ ਤਾੜ ਤਾੜ ਚੱਲੀਆਂ ਗੋਲੀਆਂ, ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ
ਪੁਲਿਸ ਵਾਲਿਆਂ ਨੇ ਫ਼ੁਰਤੀ ਵਿਖਾਉਂਦਿਆਂ 2 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਜਦਕਿ 3 ਭੱਜਣ ’ਚ ਕਾਮਯਾਬ ਹੋ ਗਏ, ਫੜੇ ਗਏ ਗੈਂਗਸਟਰਾਂ ਦੀ ਪਛਾਣ ਰਵੀ ਵਾਸੀ ਕਪਤਗੜ੍ਹ, ਅੰਮ੍ਰਿਤਸਰ ਅਤੇ ਰਫ਼ੀ ਵਾਸੀ ਤਰਨਤਾਰਨ ਵਜੋਂ ਹੋਈ ਹੈ।
Amritsar Crime News: ਪੰਜਾਬ ’ਚ ਸਰਕਾਰ ਵਲੋਂ ਗੰਨ ਕਲਚਰ ਖ਼ਿਲਾਫ਼ ਮੁਹਿੰਮ ਦੇ ਚੱਲਦਿਆਂ ਪੁਲਿਸ ਵਲੋਂ ਗੈਂਗਸਟਰਾਂ ਖ਼ਿਲਾਫ਼ ਸਖ਼ਤੀ ਕੀਤੀ ਗਈ ਹੈ।
ਅੰਮ੍ਰਿਤਸਰ ’ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਆਹਮੋ-ਸਾਹਮਣੇ ਗੋਲੀਆਂ ਚੱਲੀਆਂ। ਇਸ ਕਰਾਸ ਫਾਇਰਿੰਗ ਦੌਰਾਨ 2 ਗੈਂਗਸਟਰ ਘਰ ’ਚ ਛਿਪ ਗਏ, ਜਦਕਿ 3 ਭੱਜਣ ’ਚ ਕਾਮਯਾਬ ਰਹੇ।
ਪੁਲਿਸ ਨੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਛੇਹਰਟਾ ਇਲਾਕੇ ’ਚ 40 ਫੁੱਟ ਰੋਡ ’ਤੇ ਨਾਕਾ ਲਾਇਆ ਹੋਇਆ ਸੀ। ਜਦੋਂ ਨਾਕੇ ’ਤੇ ਤਾਇਨਾਤ ਪੁਲਿਸ ਵਾਲਿਆਂ ਨੇ ਕਾਰ ਸਵਾਰ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਰੁਕਣ ਦੀ ਬਜਾਏ ਉਨ੍ਹਾਂ ਨੂੰ ਪੁਲਿਸ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਵੇਖੋ ਪੂਰੀ ਖ਼ਬਰ: ਕਿਵੇਂ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਸ਼ਰੇ ਬਜ਼ਾਰ ਚੱਲੀਆਂ ਗੋਲੀਆਂ
ਪੁਲਿਸ ਨੇ ਵੀ ਗੈਂਗਸਟਰਾਂ ਤੇ ਜਵਾਬੀ ਕਾਰਵਾਈ ਕੀਤੀ ਤਾਂ ਕਾਰ ਸਵਾਰ ਮੌਕੇ ’ਤੋਂ ਭੱਜਣ ਲੱਗੇ। ਇਸ ਦੌਰਾਨ ਪੁਲਿਸ ਵਾਲਿਆਂ ਨੇ ਫ਼ੁਰਤੀ ਵਿਖਾਉਂਦਿਆਂ 2 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਜਦਕਿ 3 ਭੱਜਣ ’ਚ ਕਾਮਯਾਬ ਹੋ ਗਏ, ਫੜੇ ਗਏ ਗੈਂਗਸਟਰਾਂ ਦੀ ਪਛਾਣ ਰਵੀ ਵਾਸੀ ਕਪਤਗੜ੍ਹ, ਅੰਮ੍ਰਿਤਸਰ ਅਤੇ ਰਫ਼ੀ ਵਾਸੀ ਤਰਨਤਾਰਨ ਵਜੋਂ ਹੋਈ ਹੈ।
ਪੁਲਿਸ ਨੂੰ ਗੈਂਗਸਟਰਾਂ ਦੀ ਕਾਰ ’ਚੋਂ 5 ਵਿਦੇਸ਼ੀ ਪਿਸਤੌਲ ਬਰਾਮਦ ਹੋਏ ਹਨ, ਜਦਕਿ 24 ਤੋਂ ਜ਼ਿਆਦਾ ਗੋਲੀਆਂ ਬਰਾਮਦ ਹੋਈਆਂ ਹਨ।
ਦੱਸਿਆ ਜਾ ਰਿਹਾ ਹੈ ਜਿਸ ਸਮੇਂ ਪੁਲਿਸ ਵਾਲਿਆਂ ਤੇ ਗੈਂਗਸਟਰ ਆਹਮੋ-ਸਾਹਮਣੇ ਹੋਏ, ਉਸ ਮੌਕੇ ਬਜ਼ਾਰ ’ਚ ਲੋਕਾਂ ਦੀ ਕਾਫ਼ੀ ਭੀੜ ਸੀ, ਜਿਸਦਾ ਫ਼ਾਇਦਾ ਚੁੱਕਦਿਆਂ 3 ਗੈਂਗਸਟਰ ਭੱਜਣ ’ਚ ਕਾਮਯਾਬ ਹੋ ਗਏ।
ਇਹ ਵੀ ਪੜ੍ਹੋ: ਗੁਜਰਾਤ ’ਚ CM ਮਾਨ ਨੇ ਸਬੂਤ ਦੇ ਤੌਰ ’ਤੇ ਲੋਕਾਂ ਨੂੰ ਵਿਖਾਏ 25 ਹਜ਼ਾਰ ਬਿਜਲੀ ਦੇ 'ਜ਼ੀਰੋ' ਬਿੱਲ