Fazilka News:  ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਘਰਾਂ ਵਿਚੋਂ ਨਿਕਲ ਕਰਕੇ ਵੋਟ ਪਾਉਣ ਲਈ ਜਾ ਰਹੇ ਹਨ। ਫਾਜ਼ਿਲਕਾ ਵਿੱਚ ਦੇਸ਼ ਦੀ ਸਭ ਤੋਂ ਬਜ਼ੁਰਗ ਮਹਿਲਾ ਵੋਟਰ ਨੇ ਵੋਟ ਭੁਗਤਾਈ। 118 ਸਾਲਾਂ ਬਜ਼ੁਰਗ ਮਹਿਲਾ ਇੰਦਰੋ ਬਾਈ ਜੋ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਘੁਬਾਇਆ ਦੀ ਰਹਿਣ ਵਾਲੀ ਹੈ। ਉਸ ਦੇ ਘਰ ਪੁੱਜੇ ਪ੍ਰਸ਼ਾਸਨ ਦੀ ਟੀਮ ਨੇ ਪੋਸਟਲ ਬੈਲੇਟ ਜ਼ਰੀਏ ਵੋਟ ਪੋਲ ਕਰਵਾਈ ਹੈ।


COMMERCIAL BREAK
SCROLL TO CONTINUE READING

ਤੁਹਾਨੂੰ ਦੱਸ ਦੇਈਏ ਕਿ ਉਕਤ ਮਹਿਲਾ ਦਾ ਜਨਮ 1906 ਵਿੱਚ ਪਾਕਿਸਤਾਨ ਵਿੱਚ ਹੋਇਆ ਸੀ। ਇਸ ਤੋਂ ਬਾਅਦ ਉਹ ਪੰਜਾਬ ਦੇ ਫਾਜ਼ਿਲਕਾ ਵਿੱਚ ਆ ਕੇ ਵਸਣ ਲੱਗੇ। ਬਜ਼ੁਰਗ ਮਹਿਲਾ ਦੇ ਪਰਿਵਾਰ ਦੀ 100 ਤੋਂ ਜ਼ਿਆਦਾ ਮੈਂਬਰਾਂ ਦੀਆਂ ਲੰਬੀ ਚੌੜੀ ਲਿਸਟ ਹੈ ਪਰ ਪਰਿਵਾਰ ਵਿੱਚ ਮਾਯੂਸੀ ਹੈ ਕਿ ਪ੍ਰਸ਼ਾਸਨ ਵੱਲੋਂ ਜੋ ਮਾਣ-ਸਨਮਾਨ ਬਜ਼ੁਰਗ ਨੂੰ ਦਿੱਤਾ ਜਾਣਾ ਚਾਹੀਦੀ ਸੀ ਉਹ ਦਿੱਤਾ ਨਹੀਂ ਗਿਆ ਹੈ।



ਜਾਣਕਾਰੀ ਦਿੰਦੇ ਹੋਏ ਬਜ਼ੁਰਗ ਮਹਿਲਾ ਇੰਦਰੋ ਬਾਈ ਪਤਨੀ ਇੰਦਰ ਸਿੰਘ ਦੇ ਪੋਤੇ ਅਵਿਨਾਸ਼ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਾਦੀ ਇੰਦਰੋ ਬਾਈ ਪਾਕਿਸਤਾਨ ਵਿੱਚ ਜਨਮੀ ਹੈ। ਭਾਰਤ ਵਿੱਚ ਆਉਣ ਤੋਂ ਪਹਿਲਾਂ ਉਸ ਦੀਆਂ ਦੋ ਲੜਕੀਆਂ ਸੀ। 1906 ਵਿੱਚ ਜਨਮੀ ਇੰਦਰੋ ਬਾਈ ਜੋ ਅੱਜ 118 ਸਾਲ ਦੀ ਹੋ ਚੁੱਕੀ ਹੈ। ਉਸ ਨੇ ਪੋਸਟਲ ਬੈਲੇਟ ਦੇ ਜ਼ਰੀਏ ਪੋਲ ਪੋਲ ਕੀਤਾ ਹੈ। ਹਾਲਾਂਕਿ ਉਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਟੀਮ ਨੇ ਉਨ੍ਹਾਂ ਦੇ ਘਰ ਪਹੁੰਚ ਬਜ਼ੁਰਗ ਮਹਿਲਾ ਦੀ ਵੋਟ ਪੋਲ ਕਰਵਾਈ ਹੈ।


ਅਵਿਨਾਸ਼ ਸਿੰਘ ਨੇ ਦੱਸਿਆ ਕਿ ਇੰਦਰੋ ਬਾਈ ਦੇ 8 ਬੱਚੇ ਹਨ। ਇਕ ਲੜਕਾ ਕਰਨੈਲ ਸਿੰਘ ਅਤੇ 7 ਲੜਕੀਆਂ ਹਨ। ਹਾਲਾਂਕਿ ਬਜ਼ੁਰਗ ਮਹਿਲਾ ਦੇ ਲੜਕੇ ਦੀ ਮੌਤ ਹੋ ਚੁੱਕੀ ਹੈ। ਜਦਕਿ ਉਸ ਦੀਆਂ ਲੜਕੀਆਂ ਦੇ ਵਿਆਹ ਹੋ ਚੁੱਕੇ ਹਨ। ਬਜ਼ੁਰਗ ਮਹਿਲਾ ਦੇ ਬੱਚਿਆਂ ਦੇ ਅੱਗੇ ਵੀ ਕਰੀਬ 32 ਤੋਂ ਜ਼ਿਆਦਾ ਪੋਤੇ-ਪੋਤੀਆਂ ਹਨ। ਜਿਨ੍ਹਾਂ ਦੇ ਵਿਆਹ ਹੋ ਚੁੱਕੇ ਹਨ। ਉਕਤ ਪਰਿਵਾਰ ਦਾ ਕਹਿਣਾ ਹੈ ਕਿ ਕੁਝ ਇੱਕ ਮਹੀਨੇ ਪਹਿਲਾਂ ਬਜ਼ੁਰਗ ਮਹਿਲਾ ਇੰਦਰੋ ਬਾਈ ਘਰ ਵਿੱਚ ਡਿੱਗ ਗਈ ਸੀ। ਇਸ ਵਜ੍ਹਾ ਕਰਕੇ ਉਸ ਨੂੰ ਸੱਟ ਲੱਗ ਗਈ ਅਤੇ ਉਹ ਬੂਥ ਉਤੇ ਜਾ ਕੇ ਵੋਟ ਪੋਲ ਨਹੀਂ ਕਰ ਸਕਦੀ ਸੀ। ਇਸ ਲਈ ਪ੍ਰਸ਼ਾਸਨ ਦੀ ਟੀਮ ਨੇ ਉਨ੍ਹਾਂ ਦੇ ਘਰ ਆ ਕੇ ਮਹਿਲਾ ਦੀ ਪੋਸਟਲ ਬੈਲੇਟ ਦੇ ਜ਼ਰੀਏ ਵੋਟ ਪੋਲ ਕਰਵਾਈ ਹੈ। ਹਾਲਾਂਕਿ ਜ਼ਿਆਦਾ ਬਜ਼ੁਰਗ ਮਹਿਲਾ ਵੋਟਰ ਨੂੰ ਪ੍ਰਸ਼ਾਸਨ ਵੱਲੋਂ ਬਣਦਾ ਮਾਣ-ਸਨਮਾਨ ਨਾ ਮਿਲਣ ਉਤੇ ਪਰਿਵਾਰ ਵਿੱਚ ਕਿਤੇ-ਨਾ ਕਿਤੇ ਮਾਯੂਸੀ ਦੇਖਣ ਨੂੰ ਮਿਲੀ ਹੈ।


ਸਵਾਲ ਖੜ੍ਹੇ ਹੁੰਦੇ ਹਨ ਕਿ ਦੇਸ਼ ਵਿੱਚ ਪਹਿਲੇ ਮਤਦਾਤਾ ਕਹੇ ਜਾਣ ਵਾਲੇ 106 ਸਾਲਾਂ ਸ਼ਿਆਮ ਸਰਨ ਨੇਗੀ ਲਈ ਪ੍ਰਸ਼ਾਸਨ ਨੇ ਪੂਰੇ ਮਾਣ-ਸਨਮਾਨ ਦੇ ਨਾਲ ਉਨ੍ਹਾਂ ਦਾ ਸਵਾਗਤ ਕਰਕੇ ਵੋਟ ਭੁਗਤਾਈ ਸੀ। ਸਪੈਸ਼ਲ ਰੈਡ ਕਾਰਪੇਟ ਵਿਛਾਇਆ ਗਿਆ ਸੀ, ਜਿਨ੍ਹਾਂ ਦਾ ਹੁਣ ਦੇਹਾਂਤ ਹੋ ਚੁੱਕਾ ਹੈ ਅਤੇ ਉਸ ਤਰਜ਼ ਉਤੇ ਦੇਖਿਆ ਜਾਵੇ ਤਾਂ ਫਾਜ਼ਿਲਕਾ ਦੇ ਘੁਬਾਇਆ ਪਿੰਡ ਦੀ 118 ਸਾਲਾ ਬਜ਼ੁਰਗ ਮਹਿਲਾ ਇੰਦਰੋ ਬਾਈ ਵੀ ਪ੍ਰਸ਼ਾਸਨ ਤੋਂ ਮਾਣ-ਸਨਮਾਨ ਦੀ ਹੱਕਦਾਰ ਹੈ ਪਰ ਪਰਿਵਾਰ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੇ ਪਰਿਵਾਰ ਦੀ ਕੋਈ ਸਾਰ ਨਹੀਂ ਲਈ। ਪ੍ਰਸ਼ਾਸਨ ਦੀ ਟੀਮ ਦੇ ਕੁਝ ਲੋਕ ਆਏ ਅਤੇ ਪੋਸਟਲ ਬੈਲੇਟ ਜ਼ਰੀਏ ਵੋਟ ਪੁਆ ਕੇ ਚਲੇ ਗਏ।


ਇਹ ਵੀ ਪੜ੍ਹੋ : Punjab Lok Sabha Election 2024 Voting Live: ਪੰਜਾਬ ਵਿੱਚ 1 ਵਜੇ ਤੱਕ 37.80% ਵੋਟਿੰਗ, ਬਠਿੰਡਾ ਵਿੱਚ ਸਭ ਤੋਂ ਵੱਧ 41.17% ਵੋਟਿੰਗ