CRPF Recruitment 2023: 12ਵੀਂ ਪਾਸ ਲਈ ਸੁਨਹਿਰਾ ਮੌਕਾ; ਸੈਲਰੀ ਜਾਣ ਕੇ ਹੋ ਜਾਓਗੇ ਹੈਰਾਨ, ਜਲਦ ਕਰੋ ਅਪਲਾਈ
CRPF Recruitment 2023: ਨੌਜਵਾਨਾਂ ਨੂੰ ਇਸ ਤੋਂ ਵਧੀਆ ਸਰਕਾਰੀ ਨੌਕਰੀ ਦਾ ਮੌਕਾ ਨਹੀਂ ਮਿਲੇਗਾ। ਸੀਆਰਪੀਐਫ ਵਿੱਚ ਹੈੱਡ ਕਾਂਸਟੇਬਲ ਅਤੇ ਏਐਸਆਈ ਦੀ ਬੰਪਰ ਭਰਤੀ ਨਿਕਲੀਆਂ ਹਨ।
CRPF Recruitment 2023: ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ ਹੈ। ਦੱਸ ਦੇਈਏ ਕਿ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਨੇ CRPF ਵਿੱਚ ਹੈੱਡ ਕਾਂਸਟੇਬਲ ਅਤੇ ਏਐਸਆਈ ਦੀ ਬੰਪਰ ਭਰਤੀ ਕੱਢ ਦਿੱਤੀਆਂ ਹਨ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਇਸ ਬਾਰੇ ਸਾਰੀ ਜਾਣਕਾਰੀ ਵੀ ਮਿਲ ਜਾਂਦੀ ਹੈ ਅਤੇ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋਣ 'ਤੇ ਤੁਸੀਂ ਅਪਲਾਈ ਕਰ ਸਕਦੇ ਹੋ।
ਕੁੱਲ ਅਹੁਦੇ-1458 (CRPF Recruitment 2023)
ਕੇਂਦਰੀ ਰਿਜ਼ਰਵ ਪੁਲਿਸ ਫੋਰਸ ਵਿਚ 1458 ਅਸਾਮੀਆਂ ਦੀ ਭਰਤੀ ਕਰੇਗਾ।
ਵਿਦਿਅਕ ਯੋਗਤਾ (CRPF Recruitment 2023)
ਇਸ ਲਈ ਉਮੀਦਵਾਰਾਂ ਦੀ ਚੋਣ ਕੰਪਿਊਟਰ ਬੇਸਡ ਟੈਸਟ, ਸਕਿੱਲ ਟੈਸਟ, ਫਿਜ਼ੀਕਲ ਸਟੈਂਡਰਡ ਟੈਸਟ ਅਤੇ ਮੈਡੀਕਲ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਅਪਲਾਈ ਕਰਨ ਦੀ ਆਖ਼ਿਰੀ ਤਾਰੀਕ (CRPF Recruitment 2023)
25 ਜਨਵਰੀ 2023
CRPF Recruitment ਅਰਜ਼ੀ ਦੀ ਫੀਸ
ਇਸ ਭਰਤੀ ਲਈ ਅਪਲਾਈ ਕਰਨ ਵਾਲੇ ਜਨਰਲ, EWS ਅਤੇ OBC ਸ਼੍ਰੇਣੀਆਂ ਦੇ ਪੁਰਸ਼ ਉਮੀਦਵਾਰਾਂ ਨੂੰ 100 ਰੁਪਏ ਫੀਸ ਦੇਣੀ ਪਵੇਗੀ।
SC/ST, ਸਾਬਕਾ ਸੈਨਿਕਾਂ ਨੂੰ ਅਰਜ਼ੀ ਫੀਸ ਦੇ ਭੁਗਤਾਨ ਤੋਂ ਛੋਟ ਦਿੱਤੀ ਗਈ ਹੈ।
ਉਮਰ ਸੀਮਾ
ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਇੰਝ ਕਰੋ ਅਪਲਾਈ
ਦਿਲਚਸਪੀ ਰੱਖਣ ਵਾਲੇ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ crpf.gov.in 'ਤੇ ਜਾ ਕੇ ਅਹੁਦੇ ਲਈ ਅਰਜ਼ੀ ਦੇ ਸਕਦੇ ਹਨ।
ਸੈਲਰੀ
ਇਸ ਦੀ ਤਨਖਾਹ 81000 ਤੱਕ ਮਿਲ ਸਕਦੀ ਹੈ।
ਸਭ ਤੋਂ ਅਹਿਮ ਗੱਲ ਹੈ ਕਿ (CRPF Recruitment 2023) ਇਸ ਪ੍ਰਕਿਰਿਆ ਰਾਹੀਂ ਸੀਆਰਪੀਐਫ ਹੈੱਡ ਕਾਂਸਟੇਬਲ ਦੀਆਂ 1315 ਅਤੇ ਸਹਾਇਕ ਸਬ ਇੰਸਪੈਕਟਰ ਦੀਆਂ 143 ਅਸਾਮੀਆਂ ਭਰੀਆਂ ਜਾਣੀਆਂ ਹਨ। ਆਨਲਾਈਨ ਅਰਜ਼ੀ ਦੀ ਪ੍ਰਕਿਰਿਆ 4 ਜਨਵਰੀ ਤੋਂ ਸ਼ੁਰੂ ਹੋ ਗਈ ਹੈ, ਜਦਕਿ ਉਮੀਦਵਾਰ 25 ਜਨਵਰੀ ਤੱਕ ਫਾਰਮ ਭਰ ਸਕਦੇ ਹਨ।