ਇੱਕ ਘੰਟੇ ਤੱਕ ਆਉਂਦੀਆਂ ਰਹੀਆਂ ਅਣਜਾਣ ਨੰਬਰਾਂ ਤੋਂ Miss Calls ... ਫਿਰ ਅਚਾਨਕ ਖਾਤੇ `ਚੋਂ ਕੱਢੇ ਲਏ ਗਏ 50 ਲੱਖ
Blank Missed calls News: ਟੈਕਨਾਲੋਜੀ ਦੇ ਯੁੱਗ ਵਿੱਚ ਜ਼ਿਆਦਾਤਰ ਕੰਮ ਚੁਟਕੀ ਵਿੱਚ ਹੋ ਜਾਂਦੇ ਹਨ, ਉੱਥੇ ਹੀ ਇਸ ਨਾਲ ਜੁੜੇ ਖ਼ਤਰੇ ਵੀ ਬਹੁਤ ਜ਼ਿਆਦਾ ਵੱਧ ਗਏ ਹਨ। ਅਕਸਰ ਕਦੇ ਓਟੀਪੀ ਸ਼ੇਅਰ ਅਤੇ ਕਦੇ ਪਾਸਵਰਡ ਕਾਰਨ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਹਨ ਪਰ ਇਥੇ ਅੱਜ ਇਕ ਅਨੋਖਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।
Cyber crime News: ਦੇਸ਼ ਵਿਚ ਅਕਸਰ ਅਜਿਹੇ ਲੋਕ ਹਨ ਜੋ ਆਨਲਾਈਨ ਨੂੰ ਜਿਆਦਾ ਵਧੀਆ ਸਮਝਦੇ ਹਨ ਪਰ ਅੱਜ ਦੀ ਟੈਕਨਾਲੋਜੀ ਨੇ ਇਹ ਸਭ ਕੰਮ ਆਸਾਨ ਤਾਂ ਕਰ ਦਿੱਤਾ ਹੈ ਪਰ ਇਸ ਦੇ ਨਾਲ ਹੀ ਰੋਜਾਨਾ ਧੋਖਾਧੜੀ ਦੇ ਮਾਮਲੇ ਵੀ ਵੱਧ ਗਏ ਹਨ। ਇਕ ਅਜਿਹਾ ਹੀ ਮਾਮਲਾ ਦਿੱਲੀ ਵਿੱਚ ਸਾਹਮਣੇ ਆਇਆ ਹੈ ਜਿਸ ਵਿਚ ਦਿੱਲੀ ਵਿੱਚ ਸੁਰੱਖਿਆ ਏਜੰਸੀ ਚਲਾ ਰਿਹਾ ਇੱਕ ਵਿਅਕਤੀ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਗਿਆ। ਇਹ ਮਾਮਲਾ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਿਰਫ਼ ਇੱਕ ਮਿਸ ਕਾਲ ਦੇ ਕੇ ਹੈਕਰਾਂ ਨੇ (Cyber crime) ਇਸ ਵਿਅਕਤੀ ਦੇ ਬੈਂਕ ਖਾਤੇ ਵਿੱਚੋਂ 50 ਲੱਖ ਰੁਪਏ ਚੋਰੀ ਕਰ ਲਏ।
ਦੱਸ ਦੇਈਏ ਕਿ ਇਹ ਮਾਮਲਾ 13 ਨਵੰਬਰ ਦਾ ਹੈ। ਜਾਣਕਾਰੀ ਅਨੁਸਾਰ ਪੀੜਤਾ ਜਦੋਂ ਆਪਣੇ ਘਰ ਸੀ, ਉਸੇ ਸਮੇਂ ਉਸ ਦੇ ਫੋਨ 'ਤੇ ਕਿਸੇ ਅਣਪਛਾਤੇ ਨੰਬਰ (Blank Missed calls) ਤੋਂ ਕਾਲ ਆਈ। ਪੀੜਤ ਨੇ ਫੋਨ ਚੁੱਕਿਆ ਪਰ ਦੂਜੇ ਪਾਸਿਓਂ ਕੋਈ ਕਾਲ ਨਹੀਂ ਆਈ ਇਸ ਤੋਂ ਬਾਅਦ ਵੱਖ-ਵੱਖ ਨੰਬਰਾਂ ਤੋਂ ਕਈ ਵਾਰ (Blank Missed calls) ਕਾਲਾਂ ਆਉਂਦੀਆਂ ਰਹੀਆਂ ਜਿਸ ਵਿੱਚ ਕੁਝ ਮਿਸ ਕਾਲ ਸੀ। ਹਾਲਾਂਕਿ ਪੀੜਤ ਨੇ 2-3 ਵਾਰ ਫੋਨ ਚੁੱਕਿਆ ਪਰ ਦੂਜੇ ਪਾਸਿਓਂ ਕੋਈ ਆਵਾਜ਼ ਨਹੀਂ ਆਈ।
ਇਹ ਵੀ ਪੜ੍ਹੋ: ਗਲੀ 'ਚੋਂ ਗਾਣੇ ਲਗਾ ਲੰਘਦੇ ਸੀ ਨਜਾਇਜ਼ ਮਾਈਨਿੰਗ ਵਾਲੇ ! ਰੋਕਣ 'ਤੇ ਬੰਦੇ ਨੂੰ ਕੀਤਾ ਅਗਵਾ, ਫਿਰ ਕੀਤੀ ਕੁੱਟਮਾਰ, ਵੇਖੋ ਵੀਡੀਓ
ਪੀੜਤ ਦਾ ਕਹਿਣਾ ਹੈ ਕਿ ਇਹ ਸਿਲਸਿਲਾ ਕਰੀਬ ਇੱਕ ਘੰਟੇ ਤੱਕ ਚੱਲਿਆ। ਇਸ ਤੋਂ ਬਾਅਦ ਉਸ ਨੂੰ ਫੋਨ 'ਤੇ ਮੈਸੇਜ ਆਇਆ ਜਿਸ ਨੂੰ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਖਾਤੇ 'ਚੋਂ ਕਰੀਬ 50 ਲੱਖ ਰੁਪਏ ਕਢਵਾਉਣ ਦਾ ਮੈਸੇਜ ਆਇਆ ਸੀ। ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਡੀਸੀਪੀ ਸਾਈਬਰ ਸੈੱਲ ਅਨੁਸਾਰ ਪੀੜਤ ਨੂੰ ਓਟੀਪੀ ਮਿਲ ਗਿਆ ਸੀ ਪਰ ਉਸਦਾ ਫੋਨ ਹੈੱਕ ਹੋ ਚੁੱਕਿਆ ਸੀ ਜਿਸ ਕਰਕੇ ਉਸ ਨੂੰ ਪਤਾ ਨਹੀਂ ਲੱਗਾ। ਇਸ ਤੋਂ ਬਾਅਦ ਉਸ ਦੇ ਅਕਾਊਂਟ ਵਿੱਚੋ 50 ਲੱਖ ਰੁਪਏ ਨਿਕਲ ਚੁੱਕੇ ਹਨ। ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੂਤਰਾਂ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇਸ ਧੋਖਾਧੜੀ ਦਾ ਮਾਸਟਰਮਾਈਂਡ ਝਾਰਖੰਡ ਦੇ ਜਾਮਤਾਰਾ ਇਲਾਕੇ ਦਾ ਹੋ ਸਕਦਾ ਹੈ। ਦੂਜੇ ਪਾਸੇ, ਜਿਨ੍ਹਾਂ ਦੇ ਬੈਂਕ ਖਾਤੇ ਵਿੱਚ ਪੈਸੇ ਟਰਾਂਸਫਰ ਕੀਤੇ ਗਏ ਹਨ, ਉਹ ਸਿਰਫ ਆਮ ਲੋਕ ਹੀ ਹੋ ਸਕਦੇ ਹਨ। ਗੌਰਤਲਬ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਇਕ ਸਟੂਡੈਂਟ ਨੇ 510 ਰੁਪਏ 'ਚ ਆਨਲਾਈਨ ਸੂਟ ਖਰੀਦਿਆ ਸੀ ਜਿਸ ਕਰਕੇ ਉਸ ਦੇ ਲੱਖਾਂ ਰੁਪਏ ਅਕਾਊਂਟ ਵਿਚੋਂ ਚਲੇ ਗਏ ਹਨ। ਵਿਦਿਆਰਥਣ ਸਾਕਸ਼ੀ ਨੇ 510 ਰੁਪਏ 'ਚ ਆਨਲਾਈਨ ਸੂਟ ਖਰੀਦਿਆ ਸੀ ਜਿਸ ਤੋਂ ਬਾਅਦ ਉਸ ਨੂੰ ਇਕ ਮੈਸੇਜ ਆਇਆ ਅਤੇ ਜਿਵੇ ਹੀ ਉਸ ਨੇ ਇਹ ਮੈਸੇਜ ਵੇਖਿਆ ਤੇ ਉਸ ਦੇ ਹੋਸ਼ ਹੀ ਉੱਡ ਗਏ। ਇਸ ਮੈਸੇਜ ਵਿਚ ਸਾਈਬਰ ਅਪਰਾਧੀਆਂ ਨੇ ਲੱਕੀ ਡਰਾਅ ਬਾਰੇ ਦੱਸਿਆ। ਇਸ ਤੋਂ ਬਾਅਦ ਉਸ ਦੇ ਅਕਾਊਂਟ ਵਿੱਚੋ 3 ਲੱਖ ਰੁਪਏ ਕੱਢ ਲਏ ਗਏ ਸਨ।