Farmer Protest: ਡੱਲੇਵਾਲ ਦਾ ਜੱਥੇਬੰਦੀਆਂ `ਤੇ ਵੱਡਾ ਹਮਲਾ, ਕਿਹਾ- ਸਰਕਾਰ ਦੇ ਪੱਖ `ਚ ਭੁਗਤ ਰਹੀਆਂ ਕਈ ਜੱਥੇਬੰਦੀਆਂ
Farmer Protest: ਡੱਲੇਵਾਲ ਨੇ ਕਿਹਾ ਕਿ ਅੰਦੋਲਨ ਚੱਲ ਰਿਹਾ ਵੱਖ-ਵੱਖ ਥਾਵਾਂ `ਤੇ ਮੋਰਚੇ ਦੀ ਮਜ਼ਬੂਤੀ ਲਈ ਸਾਰੇ ਜਿਲ੍ਹਿਆਂ ਅੰਦਰ ਮੀਟਿੰਗ ਕੀਤੀ ਜਾ ਰਹੀ ਹਨ। ਉਸੇ ਦੇ ਚਲਦੇ ਅੱਜ ਇਹ ਮੀਟਿੰਗ ਕੀਤੀ ਗਈ ਹੈ, ਜਿਸ ਦਾ ਮਕਸਦ ਹੈ ਕਿ ਹਾੜੀ ਦੇ ਸੀਜ਼ਨ `ਚ ਮੋਰਚੇ ਨੂੰ ਮਜ਼ਬੂਤ ਕੀਤਾ ਜਾ ਸਕੇ
Amritsar News(ਭਰਤ ਸ਼ਰਮਾ): ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਅੱਜ ਹਲਕਾ ਅਜਨਾਲਾ ਦੇ ਪਿੰਡ ਗੱਗੋਮਾਲ ਵਿਖੇ ਕਿਸਾਨਾਂ ਦੀ ਇੱਕ ਭਰਵੀਂ ਮੀਟਿੰਗ ਕੀਤੀ ਗਈ। ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵਿਸ਼ੇਸ਼ ਤੌਰ 'ਤੇ ਪਹੁੰਚੇ। ਜਿੱਥੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ ਅਤੇ ਮੋਰਚੇ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅੰਦੋਲਨ ਚੱਲ ਰਿਹਾ ਵੱਖ-ਵੱਖ ਥਾਵਾਂ 'ਤੇ ਮੋਰਚੇ ਦੀ ਮਜ਼ਬੂਤੀ ਲਈ ਸਾਰੇ ਜਿਲ੍ਹਿਆਂ ਅੰਦਰ ਮੀਟਿੰਗ ਕੀਤੀ ਜਾ ਰਹੀ ਹਨ। ਉਸੇ ਦੇ ਚਲਦੇ ਅੱਜ ਇਹ ਮੀਟਿੰਗ ਕੀਤੀ ਗਈ ਹੈ, ਜਿਸ ਦਾ ਮਕਸਦ ਹੈ ਕਿ ਹਾੜੀ ਦੇ ਸੀਜ਼ਨ 'ਚ ਮੋਰਚੇ ਨੂੰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ 23 ਮਾਰਚ ਨੂੰ ਦੇਸ਼ ਦੇ ਨਾਮਵਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ 'ਚ ਸ਼ਹੀਦੀ ਸਮਾਗਮ ਕਰਵਾਏ ਜਾਣਗੇ।
ਡੱਲੇਵਾਲ ਨੇ ਕਿਹਾ ਕਿ ਚੋਣਾਂ ਲੜਨ ਵਾਲੇ ਲੋਕ SKM ਦਾ ਹਿੱਸਾ ਨਹੀਂ ਹਨ। ਉਹ ਲੋਕ ਸਾਡੇ ਅੰਦੋਲਨ ਵਿੱਚ ਰਲਣ ਦੀ ਬਜਾਏ, ਅੰਦੋਲਨ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਲੋਕ ਸਾਡੇ ਨਾਲ ਮੋਰਚੇ ਵਿੱਚ ਚੱਲ ਰਹੇ ਹਨ।
ਉਹਨਾਂ ਕਿਹਾ ਕਿ ਭਾਜਪਾ ਆਗੂਆਂ ਕੋਲੋਂ ਪਿੰਡਾਂ ਅੰਦਰ ਸਵਾਲ ਪੁੱਛੇ ਜਾਣਗੇ ਕਿ ਕੇਂਦਰ ਸਰਕਾਰ ਵੱਲੋਂ ਜੋ ਉਹਨਾਂ ਨਾਲ ਵਾਅਦੇ ਕੀਤੇ ਗਏ ਸੀ ਆਖਿਰ ਉਹ ਪੂਰੇ ਕਿਉਂ ਨਹੀਂ ਹੋਏ? ਉੱਥੇ ਹੀ ਸ਼ਹੀਦ ਸ਼ੁਭਕਰਨ ਦੀ ਤਸਵੀਰ ਪਿੰਡਾਂ ਅੰਦਰ ਲਗਾਈ ਜਾਵੇਗੀ ਅਤੇ ਤਸਵੀਰਾਂ ਦਿਖਾ ਕੇ ਇਹਨਾਂ ਕੋਲੋਂ ਸਵਾਲ-ਜਵਾਬ ਕੀਤੇ ਜਾਣਗੇ।
ਇਸ ਮੌਕੇ ਡੱਲੇਵਾਲ ਨੇ ਬੀਕੇਯੂ ਉਗਰਾਹਾਂ ਜੱਥੇਬੰਦੀ ਦੇ ਪ੍ਰਧਾਨ ਵੱਲੋਂ ਮੋਰਚੇ ਨੂੰ ਲੈ ਕੇ ਕੀਤੀ ਬਿਆਨਬਾਜ਼ੀ ਤੇ ਬੋਲਦਿਆਂ ਕਿਹਾ ਕਿ ਇਹ ਲੋਕ ਲੜਾਈ ਲੜਨ ਵਾਲੇ ਲੋਕਾਂ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਇਹਨਾਂ ਲੋਕਾਂ ਵੱਲੋਂ ਦਿੱਲੀ ਬਾਰੇ ਬੋਲਣ ਦੀ ਬਜਾਏ ਕਿਸਾਨਾਂ ਬਾਰੇ ਜ਼ਿਆਦਾ ਬੋਲਿਆ ਗਿਆ ਹੈ, ਜਿਸ ਤੋਂ ਸਾਫ ਸਿੱਧ ਹੁੰਦਾ ਹੈ ਕਿ ਇਹ ਸਰਕਾਰ ਦਾ ਪੱਖ ਪੂਰ ਰਹੇ ਹਨ। ਇਹ ਸਰਕਾਰ ਦੇ ਪੱਖ 'ਚ ਭੁਗਤ ਵਾਲੀਆਂ ਗੱਲਾਂ ਕਰਕੇ ਹੀ ਸੰਘਰਸ਼ ਲਈ ਅੱਗ ਨਹੀਂ ਆਏ। ਪਰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਲੜਨ ਵਾਲੇ ਲੋਕ ਇਹਨਾਂ ਗੱਲਾਂ ਦੇ ਪਰਵਾਹ ਨਹੀਂ ਕਰਦੇ ਹੁੰਦੇ। ਅਸੀਂ ਲੜਾਈ ਜਰੂਰ ਜਿੱਤਾਂਗੇ, ਚਾਹੇ ਲੰਬੀ ਚੱਲ ਕੇ ਜਿੱਤੀਏ