Punjab News: ਡੀਸੀ ਦਫ਼ਤਰ `ਚ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਾ ਸਕਦੇ ਜੀਨਸ ਤੇ ਟੀ-ਸ਼ਰਟ, ਡਰੈੱਸ ਕੋਡ ਲਾਗੂ
Punjab DC office News: ਡਿਪਟੀ ਕਮਿਸ਼ਨਰ ਦਫ਼ਤਰ ਦੇ ਮੁਲਾਜ਼ਮਾਂ ਲਈ ਡਰੈੱਸ ਕੋਡ ਲਾਗੂ ਕਰਨ ਦਾ ਹੁਕਮ ਬੁੱਧਵਾਰ ਨੂੰ ਵਿਵਾਦਾਂ ਵਿੱਚ ਘਿਰ ਗਿਆ। ਡੀਸੀ ਵਿਨੀਤ ਕੁਮਾਰ ਨੇ ਕਰਮਚਾਰੀਆਂ ਨੂੰ ਦਫ਼ਤਰੀ ਸਮੇਂ ਦੌਰਾਨ ਟੀ-ਸ਼ਰਟਾਂ ਅਤੇ ਜੀਨਸ ਪਾਉਣ ਦੀ ਮਨਾਹੀ ਕੀਤੀ ਹੈ।
Punjab DC office Dress Code News: ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਸਾਰੇ ਸਰਕਾਰੀ ਦਫਤਰਾਂ 'ਚ ਜੀਨਸ ਅਤੇ ਟੀ-ਸ਼ਰਟ ਪਾਉਣ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਜ਼ਿਲ੍ਹਾ ਡੀਸੀ ਵੱਲੋਂ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਇਸ ਦੀ ਪਾਲਣਾ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਦਫ਼ਤਰ (Deputy Commissioner Office) ਦੇ ਮੁਲਾਜ਼ਮਾਂ ਲਈ ਡੀਸੀ ਦਫ਼ਤਰ ਵਿੱਚ ਡਰੈੱਸ ਕੋਡ ਲਾਗੂ (Dress Code in DC Office) ਕਰਨ ਦੇ ਹੁਕਮਾਂ ਨੇ ਬੁੱਧਵਾਰ ਨੂੰ ਵਿਵਾਦ ਖੜ੍ਹਾ ਕਰ ਦਿੱਤਾ।
ਇਹ ਵੀ ਪੜ੍ਹੋ: Gurdaspur News: ਪੁਲਿਸ ਨੇ ਨਸ਼ਾ ਸਮੱਗਲਿੰਗ ਕਰਨ ਵਾਲੇ 3 ਦੋਸ਼ੀਆਂ ਦੀ 52 ਲੱਖ ਦੀ ਜਾਇਦਾਦ ਕੀਤੀ ਅਟੈਚ
ਡੀਸੀ ਵਿਨੀਤ ਕੁਮਾਰ ਨੇ ਕਰਮਚਾਰੀਆਂ ਨੂੰ ਦਫ਼ਤਰੀ ਸਮੇਂ ਦੌਰਾਨ ਟੀ-ਸ਼ਰਟਾਂ ਅਤੇ ਜੀਨਸ ਪਹਿਨਣ ਦੀ (Dress Code in DC Office) ਮਨਾਹੀ ਕੀਤੀ ਹੈ। ਬੁੱਧਵਾਰ ਨੂੰ ਜਾਰੀ ਹੁਕਮਾਂ ਵਿੱਚ ਡੀਸੀ ਨੇ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਜ਼ਿਲ੍ਹੇ ਵਿੱਚ ਬਹੁਤ ਸਾਰੇ ਅਧਿਕਾਰੀ ਅਤੇ ਕਰਮਚਾਰੀ ਟੀ-ਸ਼ਰਟਾਂ ਅਤੇ ਜੀਨਸ ਪਹਿਨ ਕੇ ਸਰਕਾਰੀ ਦਫ਼ਤਰਾਂ ਵਿੱਚ ਆਉਂਦੇ ਹਨ।
ਇਹ ਪ੍ਰਥਾ ਚੰਗੀ ਨਹੀਂ ਹੈ, ਇਸ ਦਾ ਆਮ ਜਨਤਾ 'ਤੇ ਚੰਗਾ ਪ੍ਰਭਾਵ ਨਹੀਂ ਪੈਂਦਾ, ਇਸ ਲਈ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਸਮੀ ਕੱਪੜੇ ਪਾ ਕੇ ਹੀ ਦਫ਼ਤਰ ਆਉਣ ਦੀ ਸਲਾਹ (Dress Code in DC Office) ਦਿੱਤੀ ਗਈ ਹੈ। ਜਿਸ ਦਾ ਲੋਕਾਂ 'ਤੇ ਚੰਗਾ ਪ੍ਰਭਾਵ ਪਵੇਗਾ।
ਇਹ ਵੀ ਪੜ੍ਹੋ: Punjab News: 13 ਸਤੰਬਰ ਨੂੰ ਪੰਜਾਬ ਆਉਣਗੇ ਕੇਜਰੀਵਾਲ, ਸਕੂਲ ਆਫ ਐਮੀਨੈਂਸ ਦਾ ਕਰਨਗੇ ਉਦਘਾਟਨ
ਡੀਸੀ ਨੇ ਹੁਕਮਾਂ ਦੀ ਕਾਪੀ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਭੇਜ ਕੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਸਰਕਾਰੀ ਦਫ਼ਤਰਾਂ ਦੇ ਕਈ ਮੁਲਾਜ਼ਮਾਂ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਡੀਸੀ ਦੇ ਇਹ ਹੁਕਮ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਵੱਲੋਂ ਕਰੀਬ ਚਾਰ ਸਾਲ ਪਹਿਲਾਂ ਕੀਤੀ ਗਈ ਗ਼ਲਤੀ ਦਾ ਦੁਹਰਾਓ ਹਨ। ਉਦੋਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹੁਕਮ ਨੂੰ ਰੱਦ ਕਰ ਦਿੱਤਾ ਸੀ।