Amritsar News: ਘਰ ਵਿਚੋਂ ਭੇਦਭਰੇ ਹਾਲਾਤ `ਚ ਪਤੀ-ਪਤਨੀ ਦੀ ਲਾਸ਼ ਬਰਾਮਦ, ਦੋਵਾਂ ਦਾ ਸੀ ਦੂਜਾ ਵਿਆਹ
Amritsar News: ਕਰਤਾਰ ਨਗਰ ਵਿੱਚ ਇੱਕ ਘਰ ਦੇ ਵਿੱਚੋਂ ਭੇਦਭਰੇ ਹਾਲਾਤ ਵਿੱਚ ਇੱਕ ਔਰਤ ਤੇ ਪੁਰਸ਼ ਦੀ ਮੌਤ ਹੋ ਗਈ ਹੈ।
Amritsar News: ਅੰਮ੍ਰਿਤਸਰ ਦੇਰ ਰਾਤ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਕਰਤਾਰ ਨਗਰ ਵਿੱਚ ਇੱਕ ਘਰ ਦੇ ਵਿੱਚੋਂ ਭੇਦਭਰੇ ਹਾਲਾਤ ਵਿੱਚ ਇੱਕ ਔਰਤ ਤੇ ਪੁਰਸ਼ ਦੀ ਮੌਤ ਹੋ ਗਈ ਹੈ। ਦੋਵੇਂ ਰਿਸ਼ਤੇ ਵਿੱਚ ਪਤੀ-ਪਤਨੀ ਦੱਸੇ ਜਾ ਰਹੇ ਹਨ ਅਤੇ ਦੋਵਾਂ ਦਾ ਦੂਜਾ ਵਿਆਹ ਸੀ।
ਦੋਵਾਂ ਦੀ ਉਮਰ 42 ਤੋਂ 45 ਸਾਲ ਵਿਚਾਲੇ ਦੱਸੀ ਜਾ ਰਹੀ ਹੈ। ਮ੍ਰਿਤਕਾ ਆਰਤੀ ਸਰਕਾਰੀ ਸਕੂਲ ਵਿੱਚ ਅਧਿਆਪਕਾ ਸੀ ਅਤੇ ਮ੍ਰਿਤਕ ਮਨੀਸ਼ ਟੈਕਸੀ ਚਾਲਕ ਤੇ ਨਾਲ ਆਨਲਾਈਨ ਕੰਮ ਕਰਦਾ ਸੀ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਜਿਹੜਾ ਸੁਸਾਇਡ ਨੋਟ ਬਰਾਮਦ ਹੋਇਆ ਹੈ।
ਉਸ ਵਿੱਚ ਮ੍ਰਿਤਕਾ ਆਰਤੀ ਦੀ ਭੈਣ ਅਨੁਬਾਲਾ ਤੇ ਉਸਦੀ ਮਾਂ ਉਰਮਿਲਾ ਦੇਵੀ ਦਾ ਨਾਮ ਲਿਖਿਆ ਹੋਇਆ ਹੈ। ਪੁਲਿਸ ਅਧਿਕਾਰੀ ਨੇ ਮੌਕੇ ਉਪਰ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਉੱਥੇ ਹੀ ਮ੍ਰਿਤਕ ਮਨੀਸ਼ ਦੇ ਭਰਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਵਾਂ ਦਾ ਆਪਸ ਵਿੱਚ ਝਗੜਾ ਹੁੰਦਾ ਰਹਿੰਦਾ ਸੀ। ਇਸ ਮੌਕੇ ਅਨੂਬਾਲਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਭੈਣ ਨਾਲ ਉਸ ਦਾ ਕੋਈ ਵੀ ਲੜਾਈ ਝਗੜਾ ਨਹੀਂ ਸੀ ਉਹ ਆਪਸ ਵਿੱਚ ਪ੍ਰੇਮ ਪਿਆਰ ਦੇ ਨਾਲ ਰਹਿੰਦੇ ਸਨ।
ਉਨ੍ਹਾਂ ਨੇ ਕਿਹਾ ਕਿ ਸਮਝ ਨਹੀਂ ਲੱਗੀ ਕਿ ਉਸ ਵੱਲੋਂ ਉਸ ਦਾ ਤੇ ਉਸ ਦੀ ਮਾਤਾ ਨਾਂ ਕਿਉਂ ਲਿਖਿਆ ਗਿਆ ਹੈ ਇਹ ਸਮਝ ਤੋਂ ਪਰੇ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ। ਅਨੂਬਾਲਾ ਨੇ ਆਪਣੀ ਭੈਣ ਦੇ ਕਤਲ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਉੱਥੇ ਹੀ ਮੌਕੇ ਉਤੇ ਪੁੱਜੇ ਪੁਲਿਸ ਅਧਿਕਾਰੀ ਨਿਸ਼ਾਨ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕਰਤਾਰ ਨਗਰ ਇਲਾਕੇ ਵਿੱਚ ਮੀਆਂ ਬੀਬੀ ਦੀ ਮੌਤ ਹੋ ਗਈ ਹੈ। ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : yodhya Ram Mandir: ਕੰਗਨਾ ਰਣੌਤ ਨੇ ਦਿਖਾਈ ਰਾਮ ਮੰਦਿਰ ਦੀ ਝਲਕ, ਰਵਾਇਤੀ ਅਵਤਾਰ 'ਚ ਨਜ਼ਰ ਆਈ ਅਦਾਕਾਰਾ
ਇੱਕ ਸੁਸਾਇਡ ਨੋਟ ਬਰਾਮਦ ਹੋਇਆ ਹੈ ਜਿਸ ਵਿੱਚ ਮ੍ਰਿਤਕਾ ਦੀ ਭੈਣ ਤੇ ਉਸਦੀ ਮਾਤਾ ਨਾਲ ਲਿਖਿਆ ਹੋਇਆ ਹੈ। ਦੋਵਾਂ ਨੂੰ ਅਸੀਂ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੋ ਵੀ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : PM Modi Ayodhya Speech: ਸਾਡੇ ਰਾਮਲੱਲਾ ਹੁਣ ਟੈਂਟ 'ਚ ਨਹੀਂ, ਮਨਮੋਹਕ ਮੰਦਰ 'ਚ ਰਹਿਣਗੇ-ਪੀਐਮ ਨਰਿੰਦਰ ਮੋਦੀ