ਚੰਡੀਗੜ੍ਹ: ਅੰਮ੍ਰਿਤਸਰ ’ਚ ਹਿੰਦੂ ਆਗੂ ਅਤੇ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਦੀ ਹੱਤਿਆ ਤੋਂ ਬਾਅਦ ਕਾਂਗਰਸੀ ਆਗੂ ਗੁਰਸਿਮਰਨ ਮੰਡ ਨੂੰ ਧਮਕੀ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਗੋਲਡੀ ਬਰਾੜ ਨੇ 21 ਅਤੇ 22 ਅਕਤੂਬਰ ਨੂੰ ਵਿਦੇਸ਼ੀ ਨੰਬਰ +351 961 137 448  ਤੋਂ ਕਾਲ ਅਤੇ ਵਟਸਐਪ ’ਤੇ ਮੈਸਜ ਰਾਹੀਂ ਧਮਕੀ ਦਿੱਤੀ ਹੈ।


COMMERCIAL BREAK
SCROLL TO CONTINUE READING

 
ਉਸਨੂੰ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਨਾਂ 'ਤੇ ਧਮਕੀ ਦਿੱਤੀ ਗਈ ਹੈ। ਧਮਕੀ ਵਾਲੇ ਮੈਸਜ ’ਚ ਲਿਖਿਆ ਗਿਆ ਹੈ "ਤੂੰ ਵੀ ਆਪਣੇ ਰਬ ਨੂੰ ਯਾਦ ਕਰ ਲੈ, ਹੁਣ ਤੇਰੀ ਵਾਰੀ ਹੈ, ਤੂੰ ਬਹੁਤ ਵਾਰ ਗ਼ਲਤ ਬੋਲਿਆ। ਸੂਰੀ ਗਿਆ, ਤੂੰ ਤਿਆਰ ਰਹੀਂ। ਜਿੰਨੀ ਸਕਿਓਰਿਟੀ ਚਾਹੀਦੀ ਲੈ ਲੈ, ਤੈਨੂੰ ਵੀ ਗੋਲ਼ੀ ਮਾਰਾਂਗੇ।"  ਮੰਡ ਵੱਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਮਾਹੌਲ ਲਗਾਤਾਰ ਵਿਗੜਦਾ ਜਾ ਰਿਹਾ ਹੈ।



ਇਸ ਧਮਕੀ ਤੋਂ ਬਾਅਦ ਗੁਰਸਿਮਰਨ ਮੰਡ ਨੇ ਕਿਹਾ ਪਹਿਲਾਂ ਮੂਸੇਵਾਲਾ, ਫੇਰ ਸੁਧੀਰ ਸੂਰੀ ਤੇ ਹੁਣ ਮੇਰੀ ਜਾਨ ਨੂੰ ਖ਼ਤਰਾ ਹੈ। ਜੇਕਰ ਮੇਰੀ ਸੁਰੱਖਿਆ ’ਚ ਅਣਗਹਿਲੀ ਕਾਰਨ ਕੋਈ ਅਣਸੁਖਾਂਵੀ ਘਟਨਾ ਵਾਪਰਦੀ ਹੈ ਤਾਂ ਸੁਰੱਖਿਆ ਕਰਮਚਾਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ। ਪੰਜਾਬ ਪੁਲਿਸ ਵਲੋਂ ਮੇਰੀ ਸੁਰੱਖਿਆ ’ਚ ਜਾਣਬੁੱਝ ਕੇ 55 ਸਾਲ ਤੋਂ ਵੱਧ ਉਮਰ ਵਾਲੇ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। 


 



ਗੁਰਸਿਮਰਨ ਮੰਡ ਦਾ ਕਹਿਣਾ ਹੈ ਕਿ ਬਜ਼ੁਰਗ ਗੰਨਮੈਨ ਪਹਿਲਾਂ ਹੀ ਬੀਮਾਰੀਆਂ ਨਾਲ ਜੂਝ ਰਹੇ ਹਨ, ਉਹ ਮੇਰੀ ਸੁਰੱਖਿਆ ਕਰਨ ਦੇ ਸਮਰੱਥ ਨਹੀਂ ਹਨ। ਉੱਧਰ ਮੈਨੂੰ ਧਮਕੀਆਂ ਭਰੇ ਮੈਸਜ ਆ ਰਹੇ ਹਨ, ਮੈਨੂੰ ਸਮਝ ਨਹੀਂ ਆ ਰਹੀ ਕਿ ਕਿਹੜਾ-ਕਿਹੜਾ ਮੈਸਜ ਡੀਲੀਟ ਕਰਾਂ। 



ਇਸ ਦੌਰਾਨ ਮੰਡ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਧਮਕੀਆਂ ਦੇਣ ਵਾਲੇ ਦਾ ਪਤਾ ਲਗਾ ਕੇ, ਉਸ ’ਤੇ ਕਾਰਵਾਈ ਕੀਤੀ ਜਾਵੇ।