ਸਾਡੀ ਵੀ ਕੇਂਦਰ ਵਿੱਚ ਸਰਕਾਰ ਬਣ ਸਕਦੀ ਹੈ: ਅਰਵਿੰਦ ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਈ ਲੋਕਤੰਤਰ, ਸੰਵਿਧਾਨ ਅਤੇ ਕਾਨੂੰਨ ਸਭ ਤੋਂ ਉੱਤੇ ਹਨ।
Delhi CM Arvind Kejriwal news: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵਿਧਾਨ ਸਭਾ ਵਿਚ ਮੁੜ ਉਪ ਰਾਜਪਾਲ ਵੀਕੇ ਸਕਸੈਨਾ 'ਤੇ ਹਮਲਾ ਸਾਧਿਆ ਗਿਆ। ਉਨ੍ਹਾਂ ਕਿਹਾ ਕਿ ਉਪ ਰਾਜਪਾਲ ਦਿੱਲੀ ਵਿੱਚ ਇੱਕ ਚੁਣੀ ਹੋਈ ਸਰਕਾਰ ਦੇ ਕੰਮਾਂ ਵਿੱਚ ਰੁਕਾਵਟ ਪਾ ਰਹੀ ਹੈ ਅਤੇ ਦਿੱਲੀ ਦੇ 2 ਕਰੋੜ ਲੋਕਾਂ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ ਵਿਚ ਅੜਿੱਕੇ ਪਾਏ ਜਾ ਰਹੇ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਅਜਿਹਾ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੀਤਾ ਜਾ ਰਿਹਾ ਹੈ ਅਤੇ ਉਹ ਰਾਜਨੀਤੀ ਕਰਨ ਨਹੀਂ ਆਏ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਈ ਲੋਕਤੰਤਰ, ਸੰਵਿਧਾਨ ਅਤੇ ਕਾਨੂੰਨ ਸਭ ਤੋਂ ਉੱਤੇ ਹਨ। ਦਿੱਲੀ ਦੇ ਉਪ ਰਾਜਪਾਲ 'ਤੇ ਨਿਸ਼ਾਨਾ ਸਾਧਦਿਆਂ, ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ, ਦਿੱਲੀ ਦੇ ਲੋਕਾਂ ਅਤੇ ਲੋਕਾਂ ਵੱਲੋਂ ਚੁਣੀ ਗਈ ਵਿਧਾਨ ਸਭਾ ਦਾ ਸਨਮਾਨ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: Zira Liquor factory news: CM ਭਗਵੰਤ ਮਾਨ ਦਾ ਵੱਡਾ ਐਲਾਨ, ਜ਼ੀਰਾ ਸ਼ਰਾਬ ਫੈਕਟਰੀ ਹੋਵੇਗੀ ਬੰਦ
ਅਰਵਿੰਦ ਕੇਜਰੀਵਾਲ (Delhi CM Arvind Kejriwal news) ਨੇ ਅੱਗੇ ਕਿਹਾ ਕਿ "ਸਮਾਂ ਬਲਵਾਨ ਹੈ, ਦੁਨੀਆਂ 'ਚ ਕੁਝ ਵੀ ਸਥਾਈ ਨਹੀਂ ਹੁੰਦਾ ਅਤੇ ਜੇਕਰ ਕੋਈ ਸੋਚਦਾ ਹੈ ਕਿ ਉਹ ਸਦਾ ਲਈ ਸੱਤਾ ਵਿੱਚ ਰਹੇਗਾ, ਤਾਂ ਅਜਿਹਾ ਨਹੀਂ ਹੋਵੇਗਾ। ਅੱਜ ਦਿੱਲੀ ਵਿੱਚ ਸਾਡੀ ਸੱਤਾ ਹੈ ਅਤੇ ਕੇਂਦਰ 'ਚ ਭਾਜਪਾ ਦੀ ਸੱਤਾ ਹੈ, ਅਤੇ ਕੱਲ੍ਹ ਸਾਡੀ ਵੀ ਕੇਂਦਰ ਵਿੱਚ ਸਰਕਾਰ ਬਣ ਸਕਦੀ ਹੈ।"
ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ 'ਚ ਬੱਚਿਆਂ ਦੀ ਪੜ੍ਹਾਈ 'ਤੇ ਪ੍ਰਭਾਵ ਪੈ ਰਿਹਾ ਹੈ ਅਤੇ ਇਸਦਾ ਇਲਜ਼ਾਮ ਵੀ ਦਿੱਲੀ ਦੇ ਮੁੱਖ ਮੰਤਰੀ ਨੇ LG 'ਤੇ ਲਗਾਇਆ ਜਦਕਿ ਉਨ੍ਹਾਂ ਕੋਲ ਇਸ ਦੀ ਪਾਵਰ ਹੈ ਵੀ ਨਹੀਂ। ਦੱਸ ਦਈਏ ਕਿ ਸੁਪਰੀਮ ਕੋਰਟ ਵੱਲੋਂ ਸਾਫ਼ ਕਿਹਾ ਗਿਆ ਸੀ ਕਿ LG ਨੂੰ ਪੁਲਿਸ, ਪਬਲਿਕ ਆਰਡਰ ਅਤੇ ਲੈਂਡ, ਨੂੰ ਛੱਡ ਕੇ ਕਿਸੇ ਹੋਰ ਮਾਮਲੇ ਵਿੱਚ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੋਵੇਗਾ।
ਇਹ ਵੀ ਪੜ੍ਹੋ: Chandigarh Mayor Election Result 2023: ਭਾਜਪਾ ਦੇ ਅਨੂਪ ਗੁਪਤਾ ਬਣੇ ਚੰਡੀਗੜ੍ਹ ਨੇ ਨਵੇਂ ਮੇਅਰ