Amritsar Farmer(Bharat Sharma): 14 ਮਾਰਚ ਨੂੰ ਦਿੱਲੀ ਵਿਖੇ ਕਿਸਾਨਾਂ ਵੱਲੋਂ ਮਹਾਂਪੰਚਾਇਤ ਕੀਤੀ ਜਾਵੇਗੀ। ਜਿਸ ਨੂੰ ਲੈ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਿਸਾਨਾਂ ਨੇ ਵੀ ਖਿੱਚੀ ਤਿਆਰੀ ਲਈ ਹੈ। ਕਿਸਾਨਾਂ ਨੇ ਅੱਜ ਤੋਂ ਹੀ ਦਿੱਲੀ ਜਾਣ ਸ਼ੁੁਰੂ ਕਰ ਦਿੱਤਾ ਹੈ। ਕਿਸਾਨਾਂ ਇਸ ਵਾਰ ਉਹ ਦਿੱਲੀ ਬਾਏ ਰੋਡ ਜਾ ਟਰੈਕਟਰਾਂ ਦੇ ਰਾਹੀ ਨਹੀਂ ਜਾਣਗੇ ਸਗੋਂ ਰੇਲ ਅਤੇ ਬੱਸਾਂ ਰਾਹੀ ਜਾਣਗੇ। ਦਿੱਲੀ ਮਹਾਂਪੰਚਾਇਤ ਨੂੰ ਸਫਲ ਬਣਾਉਣ ਲਈ ਦੇਸ਼ਭਰ ਦੀਆਂ ਕਿਸਾਨ ਜੱਥੇਬੰਦੀਆਂ ਪੂਰਾ ਜ਼ੋਰ ਲਗਾ ਰਹੀਆਂ ਹਨ।


COMMERCIAL BREAK
SCROLL TO CONTINUE READING

ਰੈਲੀ ਤੋਂ 4 ਦਿਨ ਪਹਿਲਾਂ ਹੀ ਰਵਾਨਾ ਹੋ ਰਹੇ ਕਿਸਾਨ


ਅੰਮ੍ਰਿਤਸਰ ਦੇ ਕਿਸਾਨਾਂ ਦਾ ਕਹਿਣਾ ਹੈ ਪ੍ਰਸ਼ਾਸਨ ਉਹਨਾਂ ਨੂੰ ਨਜ਼ਰਬੰਦ ਨਾ ਕਰ ਦਵੇ ਇਸ ਲਈ ਉਹ ਅੱਜ ਹੀ ਉਹ ਦਿੱਲੀ ਦੇ ਲਈ ਟ੍ਰੇਨਾਂ ਦੇ ਰਾਹੀਂ ਰਵਾਨਾ ਹੋ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਉਹ ਪਿੰਡ-ਪਿੰਡ ਵਿੱਚ ਜਾ ਕੇ ਦਿੱਲੀ ਪਹੁੰਚਣ ਲਈ ਹੋਕਾ ਦਿੱਤਾ ਗਿਆ ਹੈ। ਪਿੰਡਾਂ ਚੋਂ ਵੱਡੀ ਗਿਣਤੀ ਚ ਕਿਸਾਨ ਦਿੱਲੀ ਕਈ ਅਗਲੇ ਦੋ ਦਿਨਾਂ ਵਿੱਚ ਰਵਾਨਾ ਹੋਣਗੇ। ਇਸ ਮਹਾਂ ਪੰਚਾਇਤ ਨੂੰ ਸਫਲ ਬਣਾਉਣ ਲਈ ਅੰਮ੍ਰਤਿਸਰ ਜ਼ਿਲ੍ਹੇ ਸਮੇਤ ਪੂਰੇ ਪੰਜਾਬ ਵਿੱਚ ਪਿੰਡ-ਪਿੰਡ ਮੀਟਿੰਗਾਂ ਕੀਤੀ ਜਾ ਰਹੀਆਂ ਹਨ।


ਟਰੈਕਟਰ ਨਹੀਂ ਰੇਲਾਂ ਅਤੇ ਬੱਸਾਂ ਰਾਹੀ ਕੂਚ


ਕਿਸਾਨਾਂ ਦਾ ਕਹਿਣਾ ਹੈ ਕਿ ਸਰਕਰਾਂ ਸਾਡੇ ਟਰੈਕਟਰ ਨੂੰ ਦਿੱਲੀ ਲੈਕੇ ਨਹੀਂ ਜਾਣ ਦੇ ਰਾਹੀ ਇਸ ਲਈ ਕਿਸਾਨ ਆਗੂ ਨੇ ਰਣਨੀਤੀ ਬਣਾਈ ਹੈ ਕਿ ਉਹ ਰੇਲ ਗੱਡੀ ਜਾ ਫਿਰ ਬੱਸਾਂ ਦੇ ਰਾਹੀ ਦਿੱਲੀ ਪਹੁੰਚਣਗੇ ਤਾਂ ਜੋ ਹਰ ਹਾਲ ਵਿੱਚ ਦਿੱਲੀ ਵਿਖੇ ਹੋ ਰਹੀ ਕਿਸਾਨ ਮਹਾਂਪੰਚਾਇਤ ਵਿੱਚ ਹਿੱਸਾ ਲੈ ਸਕਣ।


ਮਹਿਲਾਵਾਂ ਨੇ ਸਾਂਭਿਆਂ ਮੋਰਾਚਾ


ਇੱਕ ਪਾਸੇ ਘਰ ਦੇ ਮਰਦ ਦਿੱਲੀ ਲਈ ਰਵਾਨਾ ਹੋ ਰਹੇ ਹਨ ਤਾਂ ਦੂਜੇ ਪਾਸੇ ਘਰ ਦੀ ਬੀਬੀਆਂ ਨੇ ਵੀ ਮੋਰਚਾ ਸਾਂਭ ਲਿਆ ਹੈ, ਬੀਬੀਆਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਮਰਦਾਂ ਦਾ ਪੂਰਾ ਸਾਥ ਦੇ ਰਹੀਆਂ ਹਨ, ਉਹ ਦਿੱਲੀ ਜਾਣਗੇ 'ਤੇ ਪਿੱਛੋਂ ਘਰ ਅਤੇ ਖੇਤੀਬਾੜੀ ਦਾ ਵੀ ਕੰਮ ਅਸੀਂ ਹੀ ਸੰਭਾਲਾਂਗੇ।


ਕਿਸਾਨਾਂ ਦੀਆਂ ਮੰਗਾਂ: ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਜਿਵੇਂ ਕਿ ਸਮੁੱਚੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨਾ, ਕਿਸਾਨਾਂ ਮਜ਼ਦੂਰਾਂ ਅਤੇ ਪੇਂਡੂ ਦਸਤਕਾਰਾਂ ਨੂੰ 60 ਸਾਲ ਦਾ ਹੋਣ 'ਤੇ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦੇਣਾ, ਡਾ. ਸਵਾਮੀਨਾਥਨ ਦੀਆਂ ਸਿਫਾਰਸ਼ਾਂ ਅਨੁਸਾਰ ਕਨੂੰਨੀ ਗਰੰਟੀ 'ਤੇ ਐਮਐਸਪੀ ਅਨੁਸਾਰ ਫਸਲਾਂ ਦੀ ਖਰੀਦ ਕਰਨਾ , ਬਿਜਲੀ ਬਿੱਲ 2023 ਵਾਪਸ ਲੈਣਾ, ਲਖਮੀਰਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਨੂੰ ਨਿਆਂ ਦੇਣਾ, ਮਨਰੇਗਾ ਨੂੰ ਖੇਤੀ ਨਾਲ ਜੋੜ ਕੇ ਫੰਡਾਂ ਵਿੱਚ ਵਾਧਾ ਕਰਨਾ ਆਦਿ ਮੰਗਾਂ ਨੂੰ ਜ਼ੋਰਦਾਰ ਤਰੀਕੇ ਨਾਲ ਰੱਖਿਆ ਜਾਵੇਗਾ ।


14 ਮਾਰਚ ਨੂੰ ਦਿੱਲੀ ਵਿੱਚ ਮਹਾਂਪੰਚਾਇਤ


ਕੇਂਦਰ ਸਰਕਾਰ ਦੇ ਖਿਲਾਫ ਸੰਯੁਕਤ ਕਿਸਾਨ ਮੋਰਚਾ ਵੱਲੋਂ 14 ਮਾਰਚ ਨੂੰ ਦਿੱਲੀ ਵਿਖੇ ਰਾਮ-ਲੀਲਾ ਮੈਦਾਨ ਵਿਚ ਦੇਸ਼ ਵਿਆਪੀ ਕਿਸਾਨ ਮਹਾਂਪੰਚਾਇਤ ਕੀਤੀ ਜਾ ਰਹੀ ਹੈ। ਇਸ ਮਹਾਂਪੰਚਾਇਤ ਵਿੱਚ ਦੇਸ਼ ਭਰ ਚੋਂ ਲੱਖਾਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।