Delhi MCD election 2022 results: ਆਪ ਦਾ ਮੁੜ ਚੱਲਿਆ ਝਾੜੂ, ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਮਿਲੀ ਬਹੁਮਤ
MCD ਦੀਆਂ ਚੋਣਾ ਵਿੱਚ ਕੁੱਲ 250 ਸੀਟਾਂ ਹਨ ਅਤੇ ਪੂਰਨ ਬਹੁਮਤ ਲਈ ਕਿਸੇ ਵੀ ਪਾਰਟੀ ਨੂੰ ਘੱਟੋ-ਘੱਟ 126 ਸੀਟਾਂ ਚਾਹੀਦੀਆਂ ਸੀ।
Delhi MCD election 2022 results: ਦਿੱਲੀ ਨਗਰ ਨਿਗਮ (ਐਮਸੀਡੀ) ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲ ਗਈ ਹੈ ਅਤੇ ਲੱਗਦਾ ਹੈ ਕਿ 'ਆਪ' ਪਾਰਟੀ ਨੇ ਦਿੱਲੀ 'ਚ ਝਾੜੂ ਫੇਰ ਦਿੱਤਾ ਹੈ। ਇਸ ਦੌਰਾਨ ਦੂਜੇ ਨੰਬਰ 'ਤੇ ਭਾਜਪਾ ਰਹੀ ਜਿਸ ਨੇ ਆਮ ਆਦਮੀ ਪਾਰਟੀ ਨੂੰ ਫਸਵਾਂ ਮੁਕਾਬਲਾ ਦਿੱਤਾ। ਕਾਂਗਰਸ ਪਾਰਟੀ ਤੀਜੇ ਨੰਬਰ 'ਤੇ ਰਹੀ ਅਤੇ ਇੱਕ ਵਾਰ ਮੁੜ ਪਾਰਟੀ ਦੇ ਢਾਂਚੇ ਅਤੇ ਉਂਨ੍ਹਾ ਦੀਆ ਨੀਤੀਆਂ 'ਤੇ ਸਵਾਲ ਕੀਤਾ ਜਾ ਰਹੇ ਹਨ।
ਚੋਣ ਕਮਿਸ਼ਨ ਵੱਲੋਂ ਸਾਂਝੇ ਕੀਤੇ ਗਏ Delhi MCD election 2022 results ਦੇ ਤਾਜ਼ਾ ਅੰਕੜਿਆਂ ਮੁਤਾਬਕ 'ਆਪ' ਨੇ 250 'ਚੋਂ 134 ਸੀਟਾਂ 'ਤੇ ਜਿੱਤ ਦਰਜ ਕੀਤੀ। 2007 ਤੋਂ ਨਗਰ ਨਿਗਮ 'ਤੇ ਰਾਜ ਕਰ ਰਹੀ ਭਾਜਪਾ 104 ਸੀਟਾਂ ਜਿੱਤਣ 'ਚ ਕਾਮਯਾਬ ਰਹੀ ਅਤੇ ਹੁਣ ਭਾਜਪਾ ਨੂੰ 15 ਸਾਲ ਬਾਅਦ MCD ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕਾਂਗਰਸ ਨੂੰ ਮਹਿਜ਼ 6 ਸੀਟਾਂ 'ਤੇ ਹੀ ਜਿੱਤ ਮਿਲੀ।
Delhi MCD election 2022 ਦੇ results ਦੇ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਨੇਤਾ ਬਹੁਤ ਖੁਸ਼ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਵੱਡੀ ਜਿੱਤ ਹੈ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਕਿਹਾ ਕਿ "ਬੀਜੇਪੀ ਨੂੰ ਦਿੱਲੀ ਦੇ ਲੋਕਾਂ ਵੱਲੋਂ ਢੁੱਕਵਾਂ ਜਵਾਬ ਦਿੱਤਾ ਹੈ। ਲੋਕਾਂ ਨੇ ਉਸ ਨੂੰ ਵੋਟ ਦਿੱਤੀ ਹੈ ਜੋ ਵਿਕਾਸ ਲਈ ਕੰਮ ਕਰਦੇ ਹਨ। ਭਾਜਪਾ ਨੇ ਅਰਵਿੰਦ ਕੇਜਰੀਵਾਲ 'ਤੇ 'ਕੀਚਰ' ਸੁੱਟਣ ਦੀ ਕੋਸ਼ਿਸ਼ ਕੀਤੀ, ਪਰ ਉਸ ਦਾ ਅੱਜ ਦਿੱਲੀ ਨੇ ਸਫ਼ਾਇਆ ਕਰ ਦਿੱਤਾ ਹੈ।"
MCD ਦੀਆਂ ਚੋਣਾ ਵਿੱਚ ਕੁੱਲ 250 ਸੀਟਾਂ ਹਨ ਅਤੇ ਪੂਰਨ ਬਹੁਮਤ ਲਈ ਕਿਸੇ ਵੀ ਪਾਰਟੀ ਨੂੰ ਘੱਟੋ-ਘੱਟ 126 ਸੀਟਾਂ ਚਾਹੀਦੀਆਂ ਸੀ। ਇਸ ਚੋਣ ਵਿੱਚ ਕੁੱਲ 1349 ਉਮੀਦਵਾਰਾਂ ਦੀ ਕਿਸਮਤ ਦਾਅ ’ਤੇ ਲੱਗੀ ਸੀ। ਦੱਸ ਦਈਏ ਕਿ ਇਨ੍ਹਾਂ ਵਿੱਚੋਂ 382 ਆਜ਼ਾਦ ਉਮੀਦਵਾਰ ਸਨ। ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਸਾਰੀਆਂ 250 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ, ਜਦਕਿ ਕਾਂਗਰਸ ਵੱਲੋਂ ਸਿਰਫ਼ 247 ਸੀਟਾਂ 'ਤੇ ਹੀ ਉਮੀਦਵਾਰ ਖੜ੍ਹੇ ਕੀਤੇ ਗਏ।
ਹੋਰ ਪੜ੍ਹੋ: ਸ਼ਰਾਬ ਪੀਕੇ ਗੱਡੀ ਚਲਾਉਣ ਵਾਲੇ ਹੋ ਜਾਣ ਸਾਵਧਾਨ, ਸਰਕਾਰ ਨੇ ਚੁੱਕਿਆ ਵੱਡਾ ਕਦਮ, ਜਾਣੋ ਕੀ...
ਦਿੱਲੀ ਵਿੱਚ ਹੋਈਆਂ ਐਮਸੀਡੀ ਚੋਣ 2022 ਦੇ ਨਤੀਜੇ ਅੱਜ ਬੁੱਧਵਾਰ (7 ਦਸੰਬਰ) ਨੂੰ ਐਲਾਨੇ ਗਏ ਅਤੇ exit polls ਦੀ ਭਵਿੱਖਬਾਣੀ ਸੱਚ ਹੋਈ। ਆਮ ਆਦਮੀ ਪਾਰਟੀ ਨੇ ਦਿੱਲੀ 'ਚ ਝਾੜੂ ਫੇਰ ਦਿੱਤਾ ਹੈ ਅਤੇ ਆਪਣੀ ਜਿੱਤ ਦਾ ਜਸ਼ਨ ਜ਼ੋਰ-ਸ਼ੋਰ ਨਾਲ ਮਨਾ ਰਹੀ ਹੈ।
ਨਤੀਜੇ ਆਉਣ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸੁਰੱਖਿਆ ਦੇ ਪ੍ਰਬੰਧ ਕੀਤੇ ਸਨ। ਸਰਕਾਰ ਵੱਲੋਂ ਕੇਂਦਰ ਸ਼ਾਸਤ ਪ੍ਰਦੇਸ਼ ਦੇ 42 ਕੇਂਦਰਾਂ 'ਤੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀਆਂ 20 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਅਤੇ ਇਸ ਦੌਰਾਨ ਦਿੱਲੀ ਪੁਲਿਸ ਦੇ 10,000 ਤੋਂ ਵੱਧ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਸੀ ।