Honey Singh new girlfriend news: ਤਲਾਕ ਤੋਂ ਬਾਅਦ ਮੁੜ ਹੋਇਆ ਹਨੀ ਸਿੰਘ ਨੂੰ ਪਿਆਰ, ਜਾਣੋ ਕੌਣ ਹੈ ਉਨ੍ਹਾਂ ਦੀ ਨਵੀਂ ਪ੍ਰੇਮਿਕਾ
Advertisement
Article Detail0/zeephh/zeephh1474498

Honey Singh new girlfriend news: ਤਲਾਕ ਤੋਂ ਬਾਅਦ ਮੁੜ ਹੋਇਆ ਹਨੀ ਸਿੰਘ ਨੂੰ ਪਿਆਰ, ਜਾਣੋ ਕੌਣ ਹੈ ਉਨ੍ਹਾਂ ਦੀ ਨਵੀਂ ਪ੍ਰੇਮਿਕਾ

ਹਨੀ ਸਿੰਘ ਦਾ ਤਲਾਕ ਸਤੰਬਰ 2022 ‘ਚ ਫਾਈਨਲ ਹੋ ਗਿਆ ਸੀ ਅਤੇ ਸ਼ਾਲਿਨੀ ਤਲਵਾਰ ਵੱਲੋਂ ਗੁਜਾਰੇ ਲਈ 20 ਕਰੋੜ ਦੀ ਮੰਗ ਰੱਖੀ ਗਈ ਸੀ

 

Honey Singh new girlfriend news: ਤਲਾਕ ਤੋਂ ਬਾਅਦ ਮੁੜ ਹੋਇਆ ਹਨੀ ਸਿੰਘ ਨੂੰ ਪਿਆਰ, ਜਾਣੋ ਕੌਣ ਹੈ ਉਨ੍ਹਾਂ ਦੀ ਨਵੀਂ ਪ੍ਰੇਮਿਕਾ

Honey Singh new girlfriend Tina Thadani news: ਮਨੋਰੰਜਨ ਜਗਤ ਦੇ ਮਸ਼ਹੂਰ ਰੈਪਰ ਹਨੀ ਸਿੰਘ ਨੂੰ ਮੁੜ ਪਿਆਰ ਹੋ ਗਿਆ ਹੈ। ਸ਼ਾਲਿਨੀ ਤਲਵਾਰ ਤੋਂ ਤਲਾਕ ਲੈਣ ਤੋਂ ਬਾਅਦ ਹਨੀ ਸਿੰਘ ਨੂੰ ਹੁਣ ਟੀਨਾ ਥਡਾਨੀ ਨਾਲ ਪਿਆਰ ਹੋਇਆ ਹੈ ਅਤੇ ਹਾਲ ਹੀ ਵਿੱਚ ਰੈਪਰ ਨੂੰ ਦਿੱਲੀ ਦੇ ਇੱਕ ਇਵੈਂਟ ਵਿੱਚ ਦੇਖਿਆ ਗਿਆ। 

ਇਸ ਦੌਰਾਨ ਹਨੀ ਸਿੰਘ ਆਪਣੀ ਨਵੀਂ ਗਰਲਫ੍ਰੈਂਡ ਦਾ ਹੱਥ ਫੜੇ ਦਿਖਾਈ ਦਿੱਤੇ। ਇਹ ਪਹਿਲੀ ਵਾਰ ਹੈ ਕਿ ਦੋਵੇਂ ਜਨਤਕ ਤੌਰ ‘ਤੇ ਇਕੱਠੇ ਨਜ਼ਰ ਆਏ ਹਨ। ਫ਼ਿਲਹਾਲ ਹਨੀ ਸਿੰਘ ਪਹਿਲਾਂ ਵਾਂਗ ਚੰਗੀ ਸਥਿਤੀ ‘ਚ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦੀ ਪ੍ਰੇਮਿਕਾ, ਜਿਸਦਾ ਨਾਮ ਟੀਨਾ ਥਡਾਨੀ (Tina Thadani) ਹੈ ਉਹ ਬ੍ਲੈਕ ਡ੍ਰੇਸ ਵਿੱਚ ਦਿਖਾਈ ਦਿੱਤੀ।  

ਹਨੀ ਸਿੰਘ ਦੀ ਆਪਣੀ ਗਰਲਫ੍ਰੈਂਡ ਟੀਨਾ ਨਾਲ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਕੁਝ ਲੋਕ ਮਸਤੀ ਵੀ ਕਰਦੇ ਨਜ਼ਰ ਆ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ "ਇਸੇ ਕਰਕੇ ਹਨੀ ਸਿੰਘ ਦਾ ਤਲਾਕ ਹੋ ਗਿਆ।"

ਇਸ ਦੌਰਾਨ ਹਨੀ ਸਿੰਘ ਨੂੰ ਚੰਗੀ ਹਾਲਤ ‘ਚ ਫਿੱਟ ਦੇਖ ਕੇ ਉਨ੍ਹਾਂ ਦੇ ਪ੍ਰੰਸ਼ਕ ਬਹੁਤ ਖੁਸ਼ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਪੁਰਾਣਾ ਯੋ-ਯੋ ਹਨੀ ਸਿੰਘ ਵਾਪਸ ਆ ਗਿਆ ਹੈ। Honey Singh ਦੀ new girlfriend Tina Thadani ਦੀ news ਸੁਣ ਕੇ ਉਨ੍ਹਾਂ ਦੇ ਪ੍ਰੰਸ਼ਕ ਬਹੁਤ ਖੁਸ਼ ਹਨ।  

ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿੱਚ ਹਨੀ ਸਿੰਘ ਟੀਨਾ ਥਡਾਨੀ ਨਾਲ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਟੀਨਾ ਪੇਸ਼ੇ ਤੋਂ ਇੱਕ ਮਾਡਲ ਹੈ ਅਤੇ ਹਨੀ ਸਿੰਘ ਦੇ ਨਾਲ ਗੀਤ 'ਪੈਰਿਸ ਕਾ ਟ੍ਰਿਪ' ਵਿੱਚ ਨਜ਼ਰ ਆਈ ਸੀ। ਟੀਨਾ ਨੇ ਫਿਲਮ 'ਦ ਲੈਫਟਓਵਰ' ਦਾ ਨਿਰਦੇਸ਼ਨ ਵੀ ਕੀਤਾ ਹੈ। ਅਸਲ ਜ਼ਿੰਦਗੀ ਵਿੱਚ ਟੀਨਾ ਬੇਹੱਦ ਗਲੈਮਰਸ ਅਤੇ ਸਟਾਈਲਿਸ਼ ਹੈ। 

ਦੱਸਣਯੋਗ ਹੈ ਕਿ ਟੀਨਾ ਇੰਸਟਾਗ੍ਰਾਮ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਨ੍ਹਾਂ ਦੇ ਇੰਸਟਾ ‘ਤੇ ਉਨ੍ਹਾਂ ਦੀਆਂ ਇੱਕ ਤੋਂ ਵਧ ਕੇ ਇੱਕ ਤਸਵੀਰਾਂ ਪੋਸਟ ਕੀਤੀਆਂ ਹੋਈਆਂ ਹਨ।  

 

ਗੌਰਤਲਬ ਹੈ ਕਿ ਹਨੀ ਸਿੰਘ ਦਾ ਤਲਾਕ ਸਤੰਬਰ 2022 ‘ਚ ਫਾਈਨਲ ਹੋ ਗਿਆ ਸੀ। ਸ਼ਾਲਿਨੀ ਤਲਵਾਰ ਵੱਲੋਂ ਗੁਜਾਰੇ ਲਈ 20 ਕਰੋੜ ਦੀ ਮੰਗ ਰੱਖੀ ਗਈ ਸੀ। ਹਾਲਾਂਕਿ ਤਲਾਕ ਦੇ ਸਮੇਂ ਹਨੀ ਸਿੰਘ ਨੇ ਸ਼ਾਲਿਨੀ ਨੂੰ ਮਹਿਜ਼ 1 ਕਰੋੜ ਦਿੱਤਾ ਸੀ।  

ਹੋਰ ਪੜ੍ਹੋ: World Weightlifting Championship: ਮੀਰਾਬਾਈ ਚਾਨੂ ਨੇ ਮੁੜ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਿਆ ਸਿਲਵਰ ਮੈਡਲ

ਸ਼ਾਲਿਨੀ ਵੱਲੋਂ ਹਨੀ ਸਿੰਘ ‘ਤੇ ਗੰਭੀਰ ਦੋਸ਼ ਲਗਾਏ ਗਏ ਸਨ ਅਤੇ ਉਸ ਦਾ ਕਹਿਣਾ ਸੀ ਕਿ ਹਨੀ ਸਿੰਘ ਨੇ ਉਸ ਨਾਲ ਕੁੱਟਮਾਰ ਕੀਤੀ।

ਹੋਰ ਪੜ੍ਹੋ: ਗਿੱਪੀ ਗਰੇਵਾਲ ਨੇ ਆਪਣੀ ਪਤਨੀ ਨਾਲ ਡਾਂਸ ਕਰਦੇ ਹੋਏ ਦਾ ਕਿਊਟ ਵੀਡੀਓ ਕੀਤਾ ਸਾਂਝਾ, ਫੈਨਸ ਦਾ ਜਿੱਤਿਆ ਦਿਲ

Trending news