Mohali News: ਪਿਛਲੇ ਸਾਲ ਨਾਲੋਂ 80 ਫ਼ੀਸਦੀ ਡੇਂਗੂ ਦੇ ਮਰੀਜ਼ ਘਟੇ-ਡਾ. ਬਲਬੀਰ ਸਿੰਘ
Mohali News: ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਅੱਜ ਮੋਹਾਲੀ ਵਿੱਚ ਡਿਪਟੀ ਕਮਿਸ਼ਨਰ ਕੰਪਲੈਕਸ ਵਿੱਚ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
Mohali News: ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਅੱਜ ਮੋਹਾਲੀ ਵਿੱਚ ਡਿਪਟੀ ਕਮਿਸ਼ਨਰ ਕੰਪਲੈਕਸ ਵਿੱਚ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਡੇਂਗੂ ਅਤੇ ਮਲੇਰੀਆ ਦੇ ਵੱਧ ਰਹੇ ਕੇਸਾਂ ਦੇ ਬਾਰੇ ਜਾਣਕਾਰੀ ਵੀ ਲਈ। ਉਨ੍ਹਾਂ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਇਹ ਵੀ ਦੱਸਿਆ ਕਿ ਪਿਛਲੇ ਸਾਲ ਨਾਲੋਂ ਇਸ ਸਾਲ 80 ਫੀਸਦੀ ਕੇਸਾਂ ਦੀ ਕਮੀ ਵੀ ਵੇਖਣ ਨੂੰ ਮਿਲੀ ਹੈ।
ਇਹ ਵੀ ਪੜ੍ਹੋ : Haryana Cabinet Portfolios: ਹਰਿਆਣਾ ਦੀ ਨਵੀਂ ਕੈਬਨਿਟ 'ਚ ਵਿਭਾਗਾਂ ਦੀ ਵੰਡ, ਮੁੱਖ ਮੰਤਰੀ ਨੇ ਗ੍ਰਹਿ ਤੇ ਵਿੱਤ ਵਿਭਾਗ ਆਪਣੇ ਕੋਲ ਰੱਖਿਆ
ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਮਰੀਜ਼ਾਂ ਦਾ ਅੰਕੜਾ ਤਕਰੀਬਨ 13887 ਦੇ ਕਰੀਬ ਸੀ ਜੋ ਇਸ ਵਾਰ ਘੱਟ ਕੇ 2000 ਰਹਿ ਗਿਆ ਹੈ, ਜਦ ਕਿ ਚਿਕਨਗੁਨੀਆਂ ਦੇ ਮਰੀਜ਼ ਘੱਟ ਕੇ 2091 ਰਹਿ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਹਰ ਸ਼ੁੱਕਰਵਾਰ ਡੇਂਗੂ ਉਤੇ ਵਾਰ ਮੁਹਿੰਮ ਦਾ ਅਸਰ ਹੈ, ਜਿਸ ਦੇ ਨਤੀਜੇ ਸਾਹਮਣੇ ਆ ਰਹੇ ਹਨ।
ਵਾਇਰਲ ਬੁਖ਼ਾਰ ਹੈ ਡੇਂਗੂ
ਡੇਂਗੂ ਵਾਇਰਲ ਬੁਖ਼ਾਰ ਹੈ, ਜੋ ਭਾਰਤ ਸਣੇ ਵਿਸ਼ਵ ਦੇ ਹੋਰਨਾਂ ਮੁਲਕਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਡੇਂਗੂ ਬੁਖ਼ਾਰ ਮਾਦਾ ਮੱਛਰ ਏਡੀਜ਼ ਏਜਿਪਟੀ ਦੇ ਕੱਟਣ ਨਾਲ ਫੈਲਦਾ ਹੈ ਤੇ ਵੱਡੀ ਗਿਣਤੀ ਲੋਕ ਇਸ ਦੀ ਲਪੇਟ ’ਚ ਆ ਜਾਂਦੇ ਹਨ। ਵਿਸ਼ਵ ਸਿਹਤ ਸੰਸਥਾ ਅਨੁਸਾਰ ਦੁਨੀਆ ਭਰ ’ਚ ਹਰ ਸਾਲ 390 ਮਿਲੀਅਨ ਡੇਂਗੂ ਦੇ ਮਾਮਲੇ ਪਾਏ ਜਾਂਦੇ ਹਨ। ਸਾਲ 1970 ਤਕ ਸਿਰਫ਼ 9 ਦੇਸ਼ਾਂ ’ਚ ਡੇਂਗੂ ਦੇ ਗੰਭੀਰ ਪ੍ਰਭਾਵ ਸਾਹਮਣੇ ਆਏ ਸਨ ਪਰ ਹੁਣ ਅਫ਼ਰੀਕਾ, ਅਮਰੀਕਾ, ਪੂਰਬੀ ਮੈਡੀਟੇਰੀਅਨ, ਦੱਖਣੀ ਪੂਰਬੀ ਏਸ਼ੀਆ ਤੇ ਪੱਛਮੀ ਪ੍ਰਸ਼ਾਂਤ ਖੇਤਰ ਇਸ ਬਿਮਾਰੀ ਤੋਂ ਵਧੇਰੇ ਪ੍ਰਭਾਵਿਤ ਹਨ। 2019 ਦੌਰਾਨ ਡੇਂਗੂ ਦੇ ਮਾਮਲੇ ਵੱਡੀ ਗਿਣਤੀ ’ਚ ਸਾਹਮਣੇ ਆਏ। ਇਕੱਲੇ ਅਮਰੀਕੀ ਖੇਤਰ ’ਚ 3.1 ਮਿਲੀਅਨ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ 25 ਹਜ਼ਾਰ ਨੂੰ ਗੰਭੀਰ ਸ਼੍ਰੇਣੀ ’ਚ ਰੱਖਿਆ ਗਿਆ।
ਬਚਾਅ ਦੇ ਤਰੀਕੇ
ਡੇਂਗੂ ਫੈਲਾਉਣ ਵਾਲੇ ਮੱਛਰ ਸਾਫ਼ ਤੇ ਖੜ੍ਹੇ ਪਾਣੀ ’ਚ ਪਲਦੇ ਹਨ, ਇਸ ਲਈ ਆਪਣੇ ਆਲੇ-ਦੁਆਲੇ ਪਾਣੀ ਨੂੰ ਖੜ੍ਹਾ ਨਾ ਹੋਣ ਦਿੱਤਾ ਜਾਵੇ। ਡੇਂਗੂ ਫੈਲਾਉਣ ਵਾਲੇ ਮੱਛਰ ਸਵੇਰੇ ਤੇ ਸ਼ਾਮ ਵੇਲੇ ਕੱਟਦੇ ਹਨ। ਇਸ ਤੋਂ ਬਚਾਅ ਲਈ ਸੌਣ ਵੇਲੇ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ। ਮੱਛਰ ਭਜਾਓ ਕਰੀਮਾਂ ਜਾਂ ਤੇਲ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਘਰਾਂ ਤੇ ਦਫ਼ਤਰਾਂ ’ਚ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟਰੇਆਂ ਨੂੰ ਹਫ਼ਤੇ ’ਚ ਇਕ ਵਾਰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਜਦੋਂ ਡੇਂਗੂ ਪ੍ਰਭਾਵਿਤ ਥਾਵਾਂ ਵੱਲ ਜਾਂਦੇ ਹੋ ਤਾਂ ਸਰੀਰ ’ਤੇ ਅਜਿਹੇ ਕੱਪੜੇ ਪਾਏ ਜਾਣ, ਜਿਸ ਨਾਲ ਸਾਰਾ ਸਰੀਰ ਢਕਿਆ ਹੋਵੇ। ਮੱਛਰਾਂ ਦੇ ਕੱਟਣ ਦੇ ਖ਼ਤਰੇ ਨੂੰ ਖਿੜਕੀਆਂ ਤੇ ਦਰਵਾਜ਼ਿਆਂ ’ਤੇ ਜਾਲੀ ਲਗਾ ਕੇ ਘੱਟ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : Women T20 World Cup: ਫਾਈਨਲ ਜਿੱਤਣ ਤੋਂ ਬਾਅਦ ਨਿਊਜ਼ੀਲੈਂਡ ਟੀਮ 'ਤੇ ਪੈਸਿਆਂ ਦੀ ਬਰਸਾਤ, ਟੀਮ ਇੰਡੀਆ ਨੂੰ ਵੀ ਮਿਲੇ ਕਰੋੜਾਂ