ਚੰਡੀਗੜ੍ਹ: ਵਿਜੀਲੈਂਸ ਦੁਆਰਾ ਸਾਬਕਾ ਖ਼ੁਰਾਕ ਤੇ ਫ਼ੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਕਈ ਕਰੀਬੀਆਂ ਦੀ ਨੀਂਦ ਉੱਡ ਗਈ ਹੈ। ਰਿਮਾਂਡ ’ਤੇ ਲਏ ਜਾਣ ਤੋਂ ਬਾਅਦ ਲਗਤਾਰ ਉਨ੍ਹਾਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ, ਪਰ ਆਸ਼ੂ ਪੂਰੀ ਤਰ੍ਹਾਂ ਵਿਜੀਲੈਂਸ ਨੂੰ ਸਹਿਯੋਗ ਨਹੀਂ ਦੇ ਰਹੇ।


COMMERCIAL BREAK
SCROLL TO CONTINUE READING

 



ਸਰਕਾਰੀ ਡਿੱਪੂ ਚਲਾ ਰਿਹਾ ਮੀਨੂ ਮਲਹੋਤਰਾ ਕਰੋੜਾਂ ਦਾ ਮਾਲਕ
ਵਿਜੀਲੈਂਸ ਵਿਭਾਗ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਸਰਕਾਰੀ ਡਿੱਪੂ ਤੇ ਘਰ ਦੇ ਬਾਹਰ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਪੰਕਜ ਉਰਫ਼ ਮੀਨੂ ਮਲਹੋਤਰਾ (Meenu Malhotra) , ਆਸ਼ੂ ਦੇ ਸੰਪਰਕ ’ਚ ਆਉਣ ਤੋਂ ਬਾਅਦ ਕੁਝ ਦਿਨਾਂ ’ਚ ਹੀ ਕਰੋੜਾਂ ਦਾ ਮਾਲਕ (Crorepati)  ਬਣ ਗਿਆ। ਮੀਨੂ ਦੀਆਂ 6 ਪ੍ਰਾਪਰਟੀਆਂ ਦੀ ਲਿਸਟ ਪੁਲਿਸ ਦੇ ਹੱਥ ਲੱਗੀ ਹੈ, ਜੋ ਕਿ ਪੋਸ਼ ਏਰੀਆ ’ਚ ਹਨ। ਇਸ ਤੋਂ ਇਲਾਵਾ ਉਸਦੀ ਹੋਰ ਵੀ ਬੇਨਾਮੀ ਜਾਇਦਾਦ ਸ਼ਹਿਰ ’ਚ ਹੋਣ ਦਾ ਵਿਜੀਲੈਂਸ ਵਿਭਾਗ ਨੂੰ ਸ਼ੱਕ ਹੈ। ਇਸ ਦੇ ਨਾਲ ਹੀ ਮੀਨੂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਵੀ ਖੰਗਾਲੀ ਜਾ ਰਹੀ ਹੈ, ਜਾਂਚ ਕੀਤੀ ਜਾ ਰਹੀ ਹੈ ਕਿ ਕਦੋਂ ਤੇ ਕਿਹੜੇ ਸਮੇਂ ਟ੍ਰਾਜੈਕਸ਼ਨਾਂ ਹੋਈਆਂ। ਉਸਦੇ ਮੋਬਾਈਲ ਦੀ ਡਿਟੇਲ ਵੀ ਕਢਵਾਈ ਗਈ ਹੈ, ਜਿਨ੍ਹਾਂ ਲੋਕਾਂ ਦੇ ਮੀਨੂ ਮਲਹੋਤਰਾ ਜ਼ਿਆਦਾ ਸੰਪਰਕ ’ਚ ਸੀ।


 



ਸਾਬਕਾ ਮੰਤਰੀ ਆਸ਼ੂ ਨੇ ਕਰੀਬੀਆਂ ਰਾਹੀਂ ਮਾਰਕੀਟ ’ਚ ਲਗਾਇਆ ਪੈਸਾ
ਉੱਧਰ ਵਿਜੀਲੈਂਸ ਵਿਭਾਗ (Vigilance Bureau) ਦਾ ਕਹਿਣਾ ਹੈ ਕਿ ਸਾਬਕਾ ਮੰਤਰੀ ਨੇ ਸਿੱਧ ਤੌਰ ’ਤੇ ਨਹੀ, ਬਲਕਿ ਕਰੀਬੀਆਂ ਜ਼ਰੀਏ ਪੈਸਾ ਮਾਰਕੀਟ ’ਚ ਇਨਵੈਸਟ ਕੀਤਾ ਹੋਇਆ ਹੈ, ਜਿਸਦੀ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ। ਟਰਾਂਸਪੋਰਟ ਘੁਟਾਲੇ (Scam) ’ਚ ਫਸੇ ਸਾਬਕਾ ਮੰਤਰੀ ਆਸ਼ੂ ਤੇ ਠੇਕੇਦਾਰ ਤੇਲੂ ਰਾਮ ਨੂੰ ਆਹਮੋ-ਸਾਹਮਣੇ ਬਿਠਾ ਕੇ ਵੀ ਪੁਛਗਿੱਛ ਕੀਤੀ ਜਾ ਰਹੀ ਹੈ, ਜਿਸ ’ਚ ਆਸ਼ੂ ਦੇ ਨਜ਼ਦੀਕੀਆਂ ਬਾਰੇ ਅਹਿਮ ਜਾਣਕਾਰੀ ਪੁਲਿਸ ਦੇ ਹੱਥ ਲੱਗੀ ਹੈ।