Dera Baba Nanak By election 2024/ਨਿਤਿਨ ਲੂਥਰਾ: ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ (By election 2024) ਲਈ ਅੱਜ ਵੋਟਿੰਗ ਹੋ ਰਹੀ ਹੈ। ਇਨ੍ਹਾਂ ਸੀਟਾਂ ਵਿੱਚ ਬਰਨਾਲਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਬਾਹਾ ਸੀਟਾਂ ਸ਼ਾਮਲ ਹਨ। ਇੱਥੇ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਉਂਜ, ਠੰਢ ਕਾਰਨ ਸਵੇਰੇ ਵੋਟਰ ਘੱਟ ਹੀ ਨਿਕਲ ਰਹੇ ਹਨ। ਇਹ ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਨਿਰਪੱਖ ਅਤੇ ਸੁਰੱਖਿਅਤ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਨੂੰ ਮਜ਼ਬੂਤ ​​ਕੀਤਾ ਗਿਆ ਹੈ।


COMMERCIAL BREAK
SCROLL TO CONTINUE READING

ਇਸ ਵਿਚਾਲੇ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਡੇਰਾ ਬਾਬਾ ਨਾਨਕ ਦੇ ਪਿੰਡ ਡੇਰਾ ਪਠਾਣਾ ਵਿੱਚ ਵੋਟਿੰਗ ਸ਼ੁਰੂ (By election 2024) ਹੋਣ ਮਗਰੋਂ ਲੜਾਈ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮੌਕੇ ਉੱਤੇ ਪੁਲਿਸ ਨੇ ਹਲਕੇ ਦੇ ਬਾਹਰੋਂ ਆਏ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮੌਕੇ ਗੁਰਦਾਸਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਆਪਣੇ ਸਪੋਰਟਾਂ ਦੇ ਹੱਕ ਦੇ ਵਿੱਚ ਪਹੁੰਚੇ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਤੋਂ ਜ਼ਿਮਣੀ ਚੋਣ ਲੜ ਰਹੇ ਗੁਰਦੀਪ ਸਿੰਘ ਰੰਧਾਵਾ ਵੀ ਆਪਣੇ ਸਮਰਥਕਾਂ ਦੇ ਹੱਕ ਦੇ ਵਿੱਚ ਪਹੁੰਚੇ। ਇਸ ਦੌਰਾਨ ਦੋਵੇਂ ਲੀਡਰਾਂ ਨੇ ਇੱਕ ਦੂਜੇ ਉੱਤੇ ਗੈਂਗਸਟਰਾਂ ਦਾ ਸਾਥ ਦੇਣ ਦੇ ਦੋਸ਼ ਲਗਾਏ ਹਨ।


ਡੇਰਾ ਬਾਬਾ ਨਾਨਕ ਸੀਟ 'ਤੇ ਡੇਰਾ ਪਠਾਣਾਂ ਦੇ ਪੋਲਿੰਗ ਬੂਥ 'ਤੇ ਕਾਂਗਰਸ ਅਤੇ 'ਆਪ' ਸਮਰਥਕਾਂ ਵਿਚਾਲੇ ਝੜਪ ਹੋ ਗਈ ਹੈ। ਵੋਟਿੰਗ ਨੂੰ ਲੈ ਕੇ ਦੋਵੇਂ ਆਪਸ 'ਚ ਭਿੜ ਗਏ। ਫਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਮਾਮਲਾ ਹੁਣ ਸ਼ਾਂਤ ਹੈ।


ਇਹ ਵੀ ਪੜ੍ਹੋ: By Election 2024 Voting Updates: 5 ਸੂਬਿਆਂ ਦੀਆਂ 15 ਵਿਧਾਨ ਸਭਾ ਸੀਟਾਂ ਅਤੇ 1 ਲੋਕ ਸਭਾ ਸੀਟ 'ਤੇ ਉਪ ਚੋਣਾਂ ਅੱਜ
 


ਦੱਸ ਦਈਏ ਕਿ ਡੇਰਾ ਬਾਬਾ ਨਾਨਕ ਸੀਟ (By election 2024) ਤੇ ਕੁੱਲ 1 ਲੱਖ 93 ਹਜ਼ਾਰ 376 ਵੋਟਰ ਹਨ। 241 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 61 ਸੰਵੇਦਨਸ਼ੀਲ ਹਨ। ਚੱਬੇਵਾਲ (ਐਸਸੀ) ਵਿੱਚ ਕੁੱਲ 1 ਲੱਖ 59 ਹਜ਼ਾਰ 432 ਵੋਟਰ ਹਨ। 205 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 50 ਸੰਵੇਦਨਸ਼ੀਲ ਹਨ।