ਬਟਾਲਾ: ਦੇਸ਼ ਦੀ ਪਾਰਲੀਮੈਂਟ 'ਚ 3 ਦਸੰਬਰ ਨੂੰ ਹੋਣ ਜਾ ਰਹੇ ਨੈਸ਼ਨਲ ਯੂਥ ਪਾਰਲੀਮੈਂਟ ਸਮਾਗਮ 'ਚ ਦੇਸ਼ ਭਰ ਤੋਂ 7 ਸੂਬਿਆਂ ਦੇ ਨੌਜਵਾਨ ਵਿਦਿਆਰਥੀ ਦੇਸ਼ ਨੂੰ ਵੱਖ ਵੱਖ ਵਿਸ਼ਿਆਂ 'ਤੇ ਸੰਬੋਧਨ ਕਰਨਗੇ। ਉਥੇ ਹੀ ਪੰਜਾਬ ਸੂਬੇ ਵਿਚੋਂ ਨੁਮਾਇੰਦਗੀ ਕਰਨ ਲਈ ਵੱਖ- ਵੱਖ ਪੜਾਵਾਂ 'ਚੋਂ ਲੰਘ ਸਰਹੱਦੀ ਕਸਬੇ ਤੋਂ ਵਿਦਿਆਰਥਣ ਯੋਗਿਤਾ ਦੀ ਚੋਣ ਹੋਈ ਹੈ।  ਉਥੇ ਹੀ ਇਸ ਉਪਲਬਧੀ ਲਈ ਯੋਗਿਤਾ ਖੁਦ 'ਤੇ ਵੱਡਾ ਮਾਣ ਮਹਿਸੂਸ ਕਰ ਰਹੀ ਅਤੇ ਇਸ ਪਿੱਛੇ ਪਰਿਵਾਰ ਅਤੇ ਆਪਣੇ ਟੀਚਰਾਂ ਦੇ ਸਹਿਯੋਗ ਅਤੇ ਪ੍ਰਮਾਤਮਾ ਦਾ ਅਸ਼ੀਰਵਾਦ ਦੱਸ ਰਹੀ ਹੈ।  ਉਥੇ ਹੀ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ ਅਤੇ ਖੁਸ਼ੀ ਇਸ ਕਦਰ ਹੈ ਕਿ ਉਹ ਪ੍ਰਮਾਤਮਾ ਦਾ ਸ਼ੁਕਰ ਕਰਦੇ ਥੱਕ ਨਹੀਂ ਰਹੇ ਅਤੇ ਆਪਣੇ ਬੱਚੇ ਦੀ ਮਿਹਨਤ ਸਦਕਾ ਹੀ ਇਸ ਮੁਕਾਮ ਹਾਸਿਲ ਕਰਨ ਦੀ ਗੱਲ ਆਖ ਰਹੇ ਹਨ। 


COMMERCIAL BREAK
SCROLL TO CONTINUE READING

ਪੰਜਾਬ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੀ ਰਹਿਣ ਵਾਲੀ ਯੋਗਿਤਾ ਖੁਸ਼ੀ ਦਾ ਇਜ਼ਹਾਰ ਕਰਦੀ ਆਖ ਰਹੀ ਹੈ ਕਿ ਉਸ ਨੇ ਖੁਦ ਕਦੇ ਨਹੀਂ ਸੋਚਿਆ ਉਸਨੂੰ ਇਹ ਮੁਕਾਮ ਹਾਸਿਲ ਹੋਵਗਾ ਅਤੇ ਉਹ ਦੇਸ਼ ਦੀ ਪਾਰਲੀਮੈਂਟ ਵਿਚ ਪੰਜਾਬ ਦੀ ਨੁਮਾਇੰਦਗੀ ਲਈ ਚੁਣੀ ਜਾਵੇਗੀ। ਉਸਨੇ ਦੱਸਿਆ ਕਿ 3 ਦਸੰਬਰ 2022 ਨੂੰ ਦੇਸ਼ ਦੇ ਪ੍ਰਥਮ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਦੀ ਜਯੰਤੀ ਦੇ ਮੌਕੇ ਦੇਸ਼ ਦੀ ਪਾਰਲੀਮੈਂਟ 'ਚ ਨੈਸ਼ਨਲ ਯੂਥ ਪਰਿਲੀਮੈਂਟ 'ਚ ਜਿਥੇ ਦੇਸ਼ ਭਰ ਤੋਂ ਮਹਿਜ 7 ਸੂਬਿਆਂ ਤੋਂ ਨੌਜਵਾਨ ਦੇਸ਼ ਨੂੰ ਸੰਬੋਧਨ ਕਰਨਗੇ ਉਹਨਾਂ ਵਿਚੋਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋਏ ਯੋਗਿਤਾ ਉਥੇ ਹੋਵੇਗੀ।  ਉਹ ਦੱਸਦੀ ਹੈ ਕਿ ਉਸ ਨੂੰ ਜੋ ਵਿਸ਼ਾ ਮਿਲਿਆ ਹੈ ਉਹ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਦੇ ਜੀਵਨੀ ਅਤੇ ਉਨ੍ਹਾਂ ਦੇ ਜੀਵਨ ਸਫ਼ਰ 'ਤੇ ਸੰਬੋਧਨ ਕਰੇਗੀ।  


ਇਸ ਦੇ ਨਾਲ ਹੀ ਉਸਨੇ ਦੱਸਿਆ ਕਿ ਭਾਵੇ ਪਿਛਲੇ ਸਮੇ 'ਚ ਉਸਨੇ ਆਪਣੀ ਸਾਰੀ ਸਿੱਖਿਆ ਸਰਕਾਰੀ ਸਕੂਲ ਡੇਰਾ ਬਾਬਾ ਨਾਨਕ ਅਤੇ ਮੁੜ ਸਰਕਾਰੀ ਕਾਲਜ ਗੁਰਦਾਸਪੁਰ ਤੋਂ ਹਾਸਿਲ ਕੀਤੀ ਹੈ ਅਤੇ ਹੁਣ ਬੀਏ ਦੀ ਪੜਾਈ ਪੂਰੀ ਕੀਤੀ ਹੈ। ਉਸ ਨੇ ਸਿੱਖਿਆ ਦੇ ਖੇਤਰ 'ਚ ਉਹ ਜ਼ਿਲ੍ਹਾ ਪੱਧਰੀ ਅਤੇ ਸੂਬਾ ਪੱਧਰੀ ਕਈ ਸੱਭਿਚਾਰਕ ਅਤੇ ਡਿਬੇਟ ਮੁਕਾਬਲੇ 'ਚ ਹਿਸਾ ਲੈਂਦੀ ਰਹੀ ਅਤੇ ਜਿੱਤ ਵੀ ਹਾਸਿਲ ਕੀਤੀ ਲੇਕਿਨ ਇਸ ਮੁਕਾਮ ਲਈ ਉਸ ਨੂੰ ਇਸ ਸਾਲ ਫਰਵਰੀ 'ਚ ਮੌਕਾ ਮਿਲਿਆ ਅਤੇ ਮੁੜ ਇਹਨਾਂ ਆਸਾਨ ਨਹੀਂ ਸੀ ਕਿਉਕਿ ਦੇਸ਼ ਦੇ 25 ਸੂਬਿਆਂ ਤੋਂ ਬੱਚੇ ਸਨ ਅਤੇ 7 ਸੂਬੇ ਤੋਂ ਬੱਚਿਆਂ ਦਾ ਚੋਣ ਹੋਣੀ ਸੀ ਅਤੇ ਉਸ ਨੂੰ ਪੰਜਾਬ ਸੂਬੇ ਪਹਿਲਾਂ ਸਥਾਨ ਰਿਹਾ ਅਤੇ ਉਹਨਾਂ ਕਿਹਾ ਕਿ ਇਸ ਵੱਡੀ ਉਪਲੱਬਧੀ ਲਈ ਪਰਮਾਤਮਾ ਦਾ ਅਸ਼ੀਰਵਾਦ ਤੇ ਆਪਣੇ ਪਰਿਵਾਰ ਅਤੇ ਅਧਿਆਪਕਾਂ ਦੇ ਸਹਿਯੋਗ ਨੂੰ ਹੀ ਮੰਨਦੀ ਹੈ। 


ਉਸ ਨੇ ਅੱਗੇ ਕਿਹਾ ਕਿ ਅੱਜ ਉਹ ਇਸ ਮੁਕਾਮ 'ਤੇ ਹੈ ਅੱਗੇ ਚੱਲ ਕੇ ਯੋਗੀਤਾ ਅਧਿਆਪਕ ਬਣਨਾ ਚਾਹੁੰਦੀ ਹੈ ਅਤੇ ਯੂਥ ਨੂੰ ਅਪੀਲ ਕਰਦੀ ਹੈ ਕਿ ਆਪਣੇ ਨਿਸ਼ਾਨੇ ਨੂੰ ਸਾਧੋ ਅਤੇ ਉਸਨੂੰ ਹਾਸਿਲ ਕਰਨ ਲਈ ਮਹਿਨਤ ਕਰਦੇ ਰਹੋ। ਉਥੇ ਹੀ ਪਰਿਵਾਰ 'ਚ ਯੋਗਿਤਾ ਦੀ ਮਾਂ ਅਨੀਤਾ ਰਾਣੀ ਅਤੇ ਦਾਦਾ ਜਗਦੀਸ਼ ਮਿੱਤਰ ਨੇ ਖੁਸ਼ੀ ਦਾ ਇਜਹਾਰ ਕਰਦੇ ਕਿਹਾ ਕਿ ਉਹਨਾਂ ਲਈ ਅਤੇ ਇਲਾਕੇ ਲਈ ਵੱਡੇ ਮਾਣ ਵਾਲੀ ਗੱਲ ਹੈ ਅਤੇ ਅੱਜ ਯੋਗਿਤਾ ਜਿਸ ਮੁਕਾਮ 'ਤੇ ਹੈ ਉਹ ਉਸਦੀ ਮਿਹਨਤ ਸਦਕਾ ਹੀ ਹੈ ਅਤੇ ਉਥੇ ਹੀ ਉਹ ਆਖਦੇ ਹਨ ਕਿ ਜੋ ਉਹਨਾਂ ਦੇ ਇਸ ਬੱਚੇ ਨੇ ਹਾਸਿਲ ਕੀਤਾ ਉਹ ਕਦੇ ਪਰਿਵਾਰ ਨੇ ਨਹੀਂ ਸੋਚਿਆ। 


( ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ)