MLA ਕੁਲਜੀਤ ਰੰਧਾਵਾ ਬੋਲੇ ਰਾਜਨੀਤੀ ਛੱਡ ਦੇਵਾਂਗਾ ਜੇ ਰਿਸ਼ਵਤ ਦੇ ਦੋਸ਼ ਸਿੱਧ ਹੋਏ
ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਰਿਸ਼ਵਤ ਮਾਮਲੇ ’ਚ ਤਕਰੀਬਨ 2 ਦਿਨਾਂ ਬਾਅਦ ਚੁੱਪੀ ਤੋੜੀ ਹੈ। ਵਿਧਾਇਕ ਨੇ ਦਾਅਵਾ ਕੀਤਾ ਕਿ ਉਨ੍ਹਾ ਦੇ ਕੋਈ ਨੀਤਿਨ ਨਾਮ ਦਾ PA ਨਹੀਂ ਹੈ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਉਨ੍ਹਾਂ ਦੇ PA ’ਤੇ ਰਿਸ਼ਵਤ ਮੰਗਣ ਦੇ ਦੋਸ਼ ਲੱਗੇ ਸਨ। ਦੋਸ਼ ਹੈ ਕਿ ਵਿਧਾਇਕ ਰੰਧਾਵਾ ਦੇ PA ਨੀਤਿਨ ਲੁਥਰਾ ਨੇ ਬਲਟਾਣਾ ਦੇ ਚ
ਚੰਡੀਗੜ੍ਹ: ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਰਿਸ਼ਵਤ ਮਾਮਲੇ ’ਚ ਤਕਰੀਬਨ 2 ਦਿਨਾਂ ਬਾਅਦ ਚੁੱਪੀ ਤੋੜੀ ਹੈ। ਵਿਧਾਇਕ ਨੇ ਦਾਅਵਾ ਕੀਤਾ ਕਿ ਉਨ੍ਹਾ ਦੇ ਕੋਈ ਨੀਤਿਨ ਨਾਮ ਦਾ PA ਨਹੀਂ ਹੈ।
ਦੱਸ ਦੇਈਏ ਕਿ ਦੋ ਦਿਨ ਪਹਿਲਾਂ ਉਨ੍ਹਾਂ ਦੇ PA ’ਤੇ ਰਿਸ਼ਵਤ ਮੰਗਣ ਦੇ ਦੋਸ਼ ਲੱਗੇ ਸਨ। ਦੋਸ਼ ਹੈ ਕਿ ਵਿਧਾਇਕ ਰੰਧਾਵਾ ਦੇ PA ਨੀਤਿਨ ਲੁਥਰਾ ਨੇ ਬਲਟਾਣਾ ਦੇ ਚੌਂਕੀ ਇੰਚਾਰਜ ਬਰਮਾ ਸਿੰਘ ਤੋਂ ਵਿਧਾਇਕ ਦੇ ਨਾਮ ’ਤੇ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਇਸ ਮਾਮਲੇ ’ਚ ਹੁਣ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਕੋਈ ਨੀਤਿਨ ਨਾਮ ਦੇ PA ਨਹੀਂ ਹੈ। ਇਸ ਤੋਂ ਇਲਾਵਾ ਚੌਂਕੀ ਇੰਚਾਰਜ ਨੇ ਲਿਖਤੀ ਬਿਆਨ ਦਿੱਤਾ ਹੈ ਕਿ ਉਸ ਕੋਲੋਂ ਕਿਸੇ ਵਿਅਕਤੀ ਨੇ ਰਿਸ਼ਵਤ ਦੀ ਮੰਗ ਨਹੀਂ ਕੀਤੀ।
ਨੀਤਿਨ ਨਾਮ ਦਾ ਮੇਰਾ ਕੋਈ PA ਨਹੀਂ ਹੈ: ਵਿਧਾਇਕ ਕੁਲਜੀਤ ਰੰਧਾਵਾ
ਉਨ੍ਹਾਂ ਇਸ ਮੌਕੇ ਰਿਸ਼ਵਤ ਦਾ ਇਲਜ਼ਾਮ ਲਗਾਉਣ ਵਾਲੇ ਵਿਅਕਤੀ ਨੂੰ ਮਾਨਸਿਰ ਰੋਗੀ ਦੱਸਿਆ। ਵਿਧਾਇਕ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਕੋਲ ਨੀਤਿਨ ਨਾਮ ਦੇ 5-7 ਲੋਕ ਕੰਮ ਕਰਦੇ ਹਨ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦਾ ਰਿਕਾਰਡ ਵੀ ਚੈੱਕ ਕੀਤਾ ਜਾ ਸਕਦਾ ਹੈ ਕਿ ਉਨ੍ਹਾਂ ਦਾ ਨੀਤਿਨ ਨਾਮ ਦੇ ਕੋਈ PA ਨਹੀਂ ਹੈ।
ਕੋਈ ਸਿੱਧ ਕਰੇ ਮੈਂ ਕਦੇ ਰਿਸ਼ਵਤ ਲਈ, ਰਾਜਨੀਤੀ ਛੱਡ ਦਿਆਂਗਾ - ਕੁਲਜੀਤ ਰੰਧਾਵਾ
ਵਿਧਾਇਕ ਨੇ ਸਪੱਸ਼ਟੀਕਰਣ ਦਿੰਦਿਆ ਕਿਹਾ ਕਿ ਚੌਂਕੀ ਇੰਚਾਰਜ ਬਰਮਾ ਸਿੰਘ ਦਾ ਤਬਾਦਲਾ ਮੋਹਾਲੀ ਦੇ ਪਿੰਡ ਸੋਹਾਣਾ ’ਚ ਹੋਇਆ ਹੈ। ਜੇਕਰ ਮੇਰੀ ਉਸ ਨਾਲ ਕੋਈ ਨਿੱਜੀ ਰੰਜਿਸ਼ ਹੁੰਦੀ ਤਾਂ ਉਸਦਾ ਤਬਾਦਲਾ ਦੂਰ-ਦੁਰਾਡੇ ਜ਼ਿਲ੍ਹੇ ’ਚ ਕਰਵਾਉਂਦਾ। ਵਿਧਾਇਕ ਰੰਧਾਵਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ 35 ਸਾਲ ਦਾ ਰਾਜਨੀਤਿਕ ਕੈਰੀਅਰ ਹੈ, ਜੇਕਰ ਕੋਈ ਸਿੱਧ ਕਰ ਦੇਵੇ ਕਿ ਉਨ੍ਹਾਂ ਕਦੇ 1 ਰੁਪਏ ਦੀ ਵੀ ਰਿਸ਼ਵਤ ਲਈ ਹੈ ਤਾਂ ਉਹ ਰਾਜਨੀਤੀ ਤਿਆਗ ਦੇਣਗੇ।