Ludhiana News (ਤਰਸੇਮ ਲਾਲ ਭਾਰਦਵਾਜ):  ਲੁਧਿਆਣਾ ਦੇ ਮਿੰਨੀ ਸਕੱਤਰੇਤ ਵਿੱਚ ਪੈਰਾ ਕਰਾਟੇ ਇੰਟਰਨੈਸ਼ਨਲ ਚੈਂਪੀਅਨ ਤਰੁਣ ਸ਼ਰਮਾ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਲਈ ਪਹੁੰਚਿਆ। ਤਰੁਣ ਨੇ ਮਿੰਨੀ ਸਕਤਰੇਤ ਵਿੱਚ ਆਪਣੇ ਸਾਥੀਆਂ ਨਾਲ ਬੂਟ ਪਾਲਿਸ਼ ਕਰਕੇ ਸੱਤਾਧਾਰੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸਰਕਾਰ ਉਤੇ ਵਾਅਦਾਖਿਲਾਫੀ ਦੇ ਦੋਸ਼ ਲਗਾਏ।


COMMERCIAL BREAK
SCROLL TO CONTINUE READING

ਸੱਤਾਧਾਰੀ ਸਰਕਾਰ ਉਤੇ ਦੋਸ਼ ਲਗਾਏ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਖਿਡਾਰੀਆਂ ਲਈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸਨ। ਖਿਡਾਰੀਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਉਹ ਹੈਂਡੀਕੈਪ ਹੈ ਪਰ ਫਿਰ ਵੀ ਹੁਣ ਤੱਕ 18 ਨੈਸ਼ਨਲ ਅਤੇ ਇੰਟਰਨੈਸ਼ਨਲ ਗੋਲਡ ਮੈਡਲ ਲੈ ਚੁੱਕਿਆ ਹੈ। ਇਸ ਸਭ ਦੇ ਉਸ ਦੀ ਕਿਸੇ ਨੇ ਸਾਰ ਨਹੀਂ ਲਈ। ਹੁਣ ਤੱਕ ਉਸ ਵੱਲੋਂ ਪੰਜਾਬ ਸਰਕਾਰ ਦੇ ਵੱਖ-ਵੱਖ ਮਹਿਕਮਿਆਂ ਵਿੱਚ ਨੌਕਰੀ ਲਈ ਅਪਲਾਈ ਕੀਤਾ ਕਈ ਵਾਰ ਉਸਦਾ ਲਿਸਟ ਵਿੱਚ ਨਾਮ ਆਇਆ ਉਸ ਤੋਂ ਬਾਅਦ ਕੱਟ ਦਿੱਤਾ ਗਿਆ।


ਨਿਰਾਸ਼ ਹੋਏ ਤਰੁਣ ਸ਼ਰਮਾ ਨੇ ਦੱਸਿਆ ਕਿ ਉਹ ਖੰਨਾ ਦੀ ਸਬਜ਼ੀ ਮੰਡੀ ਵਿੱਚ ਸਬਜ਼ੀ ਰੇਹੜੀ ਲਗਾ ਕੇ ਆਪਣਾ ਗੁਜ਼ਾਰਾ ਕਰ ਰਿਹਾ ਪਰ ਉਸਦੀ ਕਿਸੇ ਸਰਕਾਰ ਨੇ ਸਾਰ ਨਹੀਂ ਲਈ। ਉਸ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦੇ ਐਲਟੀਮੇਟਮ ਦਿੱਤਾ ਕਿ ਅੱਠ ਦਿਨ ਦਾ ਸਮਾਂ ਉਹ ਪੰਜਾਬ ਸਰਕਾਰ ਨੂੰ ਦੇ ਰਿਹਾ ਜੇਕਰ ਉਸਦੀ ਸੁਣਵਾਈ ਨਾ ਹੋਈ ਤਾਂ ਉਹ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਭੁੱਖ ਹੜਤਾਲ ਉੱਪਰ ਬੈਠੇਗਾ।


ਇਹ ਵੀ ਪੜ੍ਹੋ : Punjab Weather Update: ਮਾਨਸੂਨ ਦੀ ਰਫ਼ਤਾਰ ਪਈ ਮੱਠੀ! ਪੰਜਾਬ 'ਚ ਅੱਜ ਛਾਏ ਰਹਿਣਗੇ ਬੱਦਲ


ਉਸਦੇ ਨਾਲ ਸਮਾਜ ਸੇਵੀ ਕੁਮਾਰ ਗੌਰਵ ਵੀ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਇਸ ਪੁੱਤਰ ਨੇ ਦੁਨੀਆਂ ਭਰ ਵਿੱਚ ਪੰਜਾਬ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਪਰ ਕਿਸੇ ਵੀ ਸਰਕਾਰ ਨੇ ਇਸ ਨੌਜਵਾਨ ਦੀ ਸਾਰ ਨਹੀਂ ਲਈ ਪਰ ਪਰ ਉਹ ਉਸ ਦੇ ਨਾਲ ਖੜ੍ਹੇ ਹਨ ਅਤੇ ਸੰਘਰਸ਼ ਵਿੱਚ ਉਸਦੀ ਹਮੇਸ਼ਾ ਮਦਦ ਕਰਨਗੇ।


ਕਾਬਿਲੇਗੌਰ ਹੈ ਕਿ ਤਰੁਣ ਸ਼ਰਮਾ ਦੀ ਪੰਜਾਬੀ ਗਾਇਕ ਕਰਨ ਔਜਲਾ ਨੇ ਵੀ ਮਦਦ ਕੀਤੀ ਸੀ। 


ਇਹ ਵੀ ਪੜ੍ਹੋ : Chandigarh News: ਟ੍ਰਾਈਸਿਟੀ 'ਚ ਆਟੋ ਤੇ ਕੈਬ ਚਾਲਕਾਂ ਨੇ ਕੀਤਾ ਚੱਕਾ ਜਾਮ; ਕਮਰਸ਼ੀਅਲ ਬਾਈਕ 'ਤੇ ਰੋਕ ਲਗਾਉਣ ਦੀ ਮੰਗ