ਚੰਡੀਗੜ: ਗੌਰਵ ਯਾਦਵ ਦੇ ਡੀ.ਜੀ.ਪੀ. ਬਣਨ ਤੋਂ ਬਾਅਦ ਪੰਜਾਬ ਪੁਲਿਸ ਨੇ ਗੈਂਗਸਟਰਾਂ 'ਤੇ ਆਪਣਾ ਦਬਦਬਾ ਕਾਇਮ ਕਰ ਲਿਆ ਹੈ। ਗੌਰਵ ਯਾਦਵ ਨੇ ਕਮਾਂਡ ਸੰਭਾਲਦਿਆਂ ਹੀ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਖੁਦ ਫੀਲਡ ਵਿਚ ਜਾ ਕੇ ਪੁਲਿਸ ਅਧਿਕਾਰੀਆਂ ਦਾ ਮਨੋਬਲ ਵਧਾਇਆ, ਜਿਸ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਡੀ.ਜੀ.ਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਦੇ ਮੱਦੇਨਜ਼ਰ ਸੂਬੇ ਦੀ ਪੁਲਸ ਆਉਣ ਵਾਲੇ ਦਿਨਾਂ 'ਚ ਹੋਰ ਚੰਗੇ ਨਤੀਜੇ ਦੇਵੇਗੀ।


COMMERCIAL BREAK
SCROLL TO CONTINUE READING

 


ਗੈਂਗਸਟਰਾਂ ਨਾਲ ਨਿਪਟਣ ਲਈ ਸਖ਼ਤ ਦਿਸ਼ਾ ਨਿਰਦੇਸ਼


ਡੀ. ਜੀ. ਪੀ. ਗੌਰਵ ਯਾਦਵ ਨੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਮੁੜ ਨਿਰਦੇਸ਼ ਦਿੱਤੇ। ਗੈਂਗਸਟਰਾਂ ਅਤੇ ਉਨ੍ਹਾਂ ਨਾਲ ਸਬੰਧਤ ਅਪਰਾਧਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤ ਕੀਤਾ ਜਾ ਸਕੇ। ਪੁਲੀਸ ਦੇ ਉੱਚ ਅਧਿਕਾਰੀ ਵੀ ਮੰਨ ਰਹੇ ਹਨ ਕਿ ਪਿਛਲੇ ਤਿੰਨ ਮਹੀਨਿਆਂ ਵਿਚ ਪੁਲੀਸ ਨੂੰ ਗੈਂਗਸਟਰਾਂ ਖ਼ਿਲਾਫ਼ ਚੰਗੀ ਸਫ਼ਲਤਾ ਮਿਲੀ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਸੂਬਾ ਪੁਲਿਸ ਬੈਕ ਫੁੱਟ ‘ਤੇ ਚਲੀ ਗਈ ਸੀ ਪਰ ਪਿਛਲੀਆਂ ਦੋ ਘਟਨਾਵਾਂ ‘ਚ ਪੰਜਾਬ ਪੁਲਿਸ ਇਕ ਵਾਰ ਫਿਰ ਫਰੰਟ ਫੁੱਟ ‘ਤੇ ਆ ਗਈ ਹੈ।


 


ਡੀ. ਜੀ. ਪੀ. ਨੇ ਪੁਲਿਸ ਦਾ ਮਨੋਬਲ ਵਧਾਇਆ


ਗੌਰਵ ਯਾਦਵ ਡੀ. ਜੀ. ਪੀ.  ਬਣਨ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਦਾ ਮਨੋਬਲ ਵਧਾਇਆ। ਡੀ. ਜੀ. ਪੀ.  ਨੇ ਸਾਰੀਆਂ ਰੇਂਜਾਂ ਵਿਚ ਜਾ ਕੇ ਆਈ. ਜੀ. , ਡੀ. ਆਈ. ਜੀ., ਐਸ. ਐਸ. ਪੀ. ਸਮੇਤ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਸ਼ਬਦਾਂ ਵਿੱਚ ਗੈਂਗਸਟਰਾਂ ਖ਼ਿਲਾਫ਼ ਆਪਣੀ ਕਾਰਗੁਜ਼ਾਰੀ ਦਿਖਾਉਣ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਣ ਲਈ ਕਿਹਾ। ਪੰਜਾਬ ਪੁਲਿਸ ਨੇ ਹਾਲ ਹੀ ਵਿੱਚ ਅੰਮ੍ਰਿਤਸਰ ਵਿਚ ਇਕ ਮੁਕਾਬਲੇ ਵਿੱਚ ਨਿਸ਼ਾਨੇਬਾਜ਼ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਨੂੰ ਮਾਰ ਮੁਕਾਇਆ ਸੀ। ਦੋ ਸ਼ੂਟਰਾਂ ਦੇ ਮਾਰੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਦਾ ਮਨੋਬਲ ਹੋਰ ਵਧ ਗਿਆ ਹੈ।


 


 


WATCH LIVE TV