Dhirendra Shastri News/ਬਲਿੰਦਰ ਸਿੰਘ: ਹਾਲ ਹੀ 'ਚ ਮੱਧ ਪ੍ਰਦੇਸ਼ ਦੇ ਬਾਗੇਸ਼ਵਰ ਧਾਮ ਦੇ ਹਰੀਹਰ ਮੰਦਰ 'ਤੇ ਪੀਠਾਧੀਸ਼ਵਰ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੇ ਬਿਆਨ 'ਤੇ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਦੇ ਨਾਲ ਹੀ ਦੂਜੇ ਪਾਸੇ ਪੰਜਾਬ ਵਿੱਚ ਕੱਟੜਪੰਥੀ ਧੜੇ ਉਸ ਦੇ ਬਿਆਨ ਨੂੰ ਹਰਿਮੰਦਰ ਨਾਲ ਜੋੜ ਕੇ ਲਗਾਤਾਰ ਉਸ ਨੂੰ ਘੇਰ ਰਹੇ ਹਨ। ਖਾਲਿਸਤਾਨੀ ਸਮਰਥਕ ਬਰਜਿੰਦਰ ਪਰਵਾਨਾ ਨੇ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ।


COMMERCIAL BREAK
SCROLL TO CONTINUE READING

ਪੰਜਾਬ 'ਚ ਵਧਦੇ ਵਿਵਾਦ ਤੋਂ ਬਾਅਦ ਨਿਹੰਗ ਹਰਜੀਤ ਸਿੰਘ ਰਸੂਲਪੁਰ ਨੇ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨਾਲ ਮੁਲਾਕਾਤ ਕੀਤੀ ਜਿਸ ਵਿਚ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਸੰਭਲ ਦੇ ਹਰਿਹਰ ਮੰਦਰ ਦਾ ਜ਼ਿਕਰ ਕੀਤਾ ਹੈ ਨਾ ਕਿ ਹਰਿਮੰਦਰ ਸਾਹਿਬ ਦਾ। ਜਿਸ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਹਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਵੀਡੀਓ ਬਣਾਉਣ ਦਾ ਮਕਸਦ ਕਿਸੇ ਵੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਧੀਰੇਂਦਰ ਸ਼ਾਸਤਰੀ ਦੇ ਬਿਆਨ ਨੂੰ ਤੋੜ ਮਰੋੜ ਕੇ ਪੰਜਾਬ ਦੇ ਲੋਕਾਂ ਨੂੰ ਨਾ ਭੜਕਾਓ।


ਇਹ ਵੀ ਪੜ੍ਹੋ: Amritsar News: ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗਲ 'ਚ ਤਖ਼ਤੀ ਪਾ ਸੇਵਾ 'ਤੇ ਬੈਠੇ ਸੁਖਬੀਰ ਬਾਦਲ
 


ਬਰਜਿੰਦਰ ਪਰਵਾਨਾ ਨੇ ਧੀਰੇਂਦਰ ਸ਼ਾਸਤਰੀ ਨੂੰ ਦਿੱਤੀ ਧਮਕੀ 
ਬਰਜਿੰਦਰ ਪਰਵਾਨਾ ਨੇ ਤਾਂ ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਧਮਕੀ ਵੀ ਦਿੱਤੀ ਸੀ ਕਿ ਉਸ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਅਸੀਂ ਆਪਣੀ ਮਰਜ਼ੀ ਅਨੁਸਾਰ ਉਨ੍ਹਾਂ ਨੂੰ ਮਾਰ ਦੇਵਾਂਗੇ। ਪਰਵਾਨਾ ਨੇ ਧੀਰੇਂਦਰ ਸ਼ਾਸਤਰੀ ਨੂੰ ਪੰਜਾਬ ਆਉਣ ਦੀ ਚੁਣੌਤੀ ਵੀ ਦਿੱਤੀ ਸੀ। ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਕਾਦਰਾਬਾਦ ਵਿੱਚ 26 ਤੋਂ 30 ਨਵੰਬਰ ਤੱਕ 5 ਦਿਨਾਂ ਦੀ ਸੰਗਤ ਹੋਈ। ਜਿਸ ਦੇ ਮੰਚ ਤੋਂ ਪਰਵਾਨਾ ਨੇ ਬਾਬਾ ਬਾਗੇਸ਼ਵਰ ਨੂੰ ਇਹ ਧਮਕੀ ਦਿੱਤੀ ਸੀ।


ਕੌਣ ਹੈ ਬਰਜਿੰਦਰ ਪਰਵਾਨਾ
ਬਰਜਿੰਦਰ ਪਰਵਾਨਾ ਮੂਲ ਰੂਪ ਵਿੱਚ ਰਾਜਪੁਰਾ, ਪਟਿਆਲਾ ਦਾ ਵਸਨੀਕ ਹੈ। ਉਸ ਦਾ ਜਨਮ 1984 ਵਿੱਚ ਹੋਇਆ ਸੀ। ਉਹ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਆਪਣਾ ਆਦਰਸ਼ ਮੰਨਦਾ ਹੈ। ਉਹ 2007-08 ਦੌਰਾਨ ਸਿੰਗਾਪੁਰ ਗਿਆ ਸੀ। ਕਰੀਬ ਡੇਢ ਸਾਲ ਉੱਥੇ ਰਹਿਣ ਤੋਂ ਬਾਅਦ ਉਹ ਵਾਪਸ ਪੰਜਾਬ ਪਰਤ ਆਇਆ। ਇੱਥੇ ਆ ਕੇ ਪਰਵਾਨਾ ਨੇ ਦਮਦਮੀ ਟਕਸਾਲ ਰਾਜਪੁਰਾ ਦੇ ਨਾਂ ‘ਤੇ ਇਕ ਗਰੁੱਪ ਬਣਾਇਆ ਅਤੇ ਆਪ ਇਸ ਦੇ ਆਗੂ ਬਣ ਗਿਆ।